22.2 C
Toronto
Friday, August 28, 2026
spot_img
HomeਕੈਨੇਡਾFrontਪੰਜਾਬ ’ਚ ਮਨਿਸਟਰੀਅਲ ਸਟਾਫ ਦਾ 4 ਪ੍ਰਤੀਸ਼ਤ ਡੀਏ ਵਧਾਇਆ

ਪੰਜਾਬ ’ਚ ਮਨਿਸਟਰੀਅਲ ਸਟਾਫ ਦਾ 4 ਪ੍ਰਤੀਸ਼ਤ ਡੀਏ ਵਧਾਇਆ

ਪੰਜਾਬ ’ਚ ਮਨਿਸਟਰੀਅਲ ਸਟਾਫ ਦਾ 4 ਪ੍ਰਤੀਸ਼ਤ ਡੀਏ ਵਧਾਇਆ
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਖੁਦ ਕੀਤਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਲੰਘੀ 8 ਨਵੰਬਰ ਤੋਂ ਸ਼ੁਰੂ ਹੋਈ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਹੜਤਾਲ 40 ਦਿਨ ਬਾਅਦ ਸਮਾਪਤ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਾਅਦੇ ਅਨੁਸਾਰ ਅੱਜ ਸੋਮਵਾਰ ਨੂੰ ਮਨਿਸਟਰੀਅਲ ਸਟਾਫ  ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਮਨਿਸਟਰੀਅਲ ਸਟਾਫ ਨੂੰ ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਡੀਏ ਵਿਚ 4 ਪ੍ਰਤੀਸ਼ਤ ਦਾ ਵਾਧਾ ਕਰਨ ਦਾ ਖੁਦ ਐਲਾਨ ਕੀਤਾ ਹੈ। ਉਥੇ ਨਾਲ ਹੀ  ਹੋਰ ਜਾਇਜ਼ ਮੰਗਾਂ ’ਤੇ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ ਗਿਆ ਹੈ। ਮੁੱਖ ਮੰਤਰੀ ਹੋਰਾਂ ਇਹ ਵੀ ਕਿਹਾ ਕਿ ਡੀਏ ਵਿਚ 4 ਪ੍ਰਤੀਸ਼ਤ ਦਾ ਵਾਧਾ 1 ਦਸੰਬਰ 2023 ਤੋਂ ਲਾਗੂ ਮੰਨਿਆ ਜਾਵੇਗਾ। ਧਿਆਨ ਰਹੇ ਕਿ ਇਹ ਕਰਮਚਾਰੀ ਡੀਏ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦੀ ਲਾਗੂ ਕਰਨ ਦੀ ਵੀ ਮੰਗ ਕਰ ਰਹੇ ਸਨ। ਪੰਜਾਬ ਸਰਕਾਰ ਨੇ ਪਿਛਲੇ ਸਾਲ ਪੁਰਾਣੀ ਪੈਨਸ਼ਨ ਸਕੀਮ ਨੂੰ ਵਾਪਸ ਕਰਨ ਦੇ ਫੈਸਲੇ ਦਾ ਐਲਾਨ ਕੀਤਾ ਸੀ।
RELATED ARTICLES
POPULAR POSTS