12 C
Toronto
Wednesday, October 8, 2025
spot_img
Homeਪੰਜਾਬਸੰਗਰੂਰ 'ਚ ਪਾਲਕੀ ਸਾਹਿਬ ਤੋੜੇ ਜਾਣ ਕਾਰਨ ਸਿੱਖ ਸੰਗਤਾਂ 'ਚ ਭਾਰੀ ਰੋਸ

ਸੰਗਰੂਰ ‘ਚ ਪਾਲਕੀ ਸਾਹਿਬ ਤੋੜੇ ਜਾਣ ਕਾਰਨ ਸਿੱਖ ਸੰਗਤਾਂ ‘ਚ ਭਾਰੀ ਰੋਸ

ਸੰਗਰੂਰ : ਸਥਾਨਕ ਅਨਾਜ ਮੰਡੀ ਸਥਿਤ ਭਗਵਾਨ ਵਿਸ਼ਵਕਰਮਾ ਜੀ ਮੰਦਿਰ ‘ਚ ਕਥਿਤ ਤੌਰ ‘ਤੇ ਪਾਲਕੀ ਸਾਹਿਬ ਨੂੰ ਤੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਉਪਰ ਵਾਲੇ ਕਮਰੇ ‘ਚ ਸ਼ਿਫਟ ਕੀਤੇ ਜਾਣ ਨਾਲ ਮਾਹੌਲ ਤਣਾਅ ਪੂਰਨ ਹੋ ਗਿਆ ਹੈ। ਮਾਮਲੇ ਦਾ ਪਤਾ ਚਲਦੇ ਹੀ ਸਿੱਖ ਸੰਗਠਨਾਂ ਦੇ ਪ੍ਰਤੀਨਿਧੀ ਮੌਕੇ ‘ਤੇ ਪਹੁੰਚ ਗਏ। ਇਕ ਪੱਖ ਦਾ ਆਰੋਪ ਹੈ ਕਿ ਪਾਲਕੀ ਸਾਹਿਬ ਨੂੰ ਤੋੜ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਦੂਜੇ ਪੱਖ ਦਾ ਕਹਿਣਾ ਹੈ ਕਿ ਸਮਝੌਤੇ ਅਤੇ ਮਰਿਅਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਪਰ ਵਾਲੇ ਕਮਰੇ ‘ਚ ਸ਼ਿਫ਼ਟ ਕੀਤਾ ਗਿਆ। ਇਸ ਮੌਕੇ ‘ਤੇ ਐਸਪੀ (ਡੀ), ਪੀਐਸਪੀ ਸਣੇ ਭਾਰੀ ਪੁਲਿਸ ਫੋਰਸ ਮੌਕੇ ‘ਤੇ ਮੌਜੂਦ ਸੀ।
ਮੰਦਿਰ ਬਾਬਾ ਵਿਸ਼ਵਕਰਮਾ ਜੀ ਮਹਾਰਾਜ ‘ਚ ਸਾਲਾਂ ਤੋਂ ਬਾਬਾ ਵਿਸ਼ਵਕਰਮਾ ਜੀ ਦੀ ਮੂਰਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਇਸ ਨੂੰ ਲੈ ਕੇ ਕੁਝ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਦਮਦਮੀ ਟਕਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੂਰਤੀ ਦੇ ਨਾਲ ਨਹੀਂ ਚਾਹੁੰਦਾ, ਅਜਿਹੇ ‘ਚ ਮੰਦਿਰ ਨਾਲ ਜੁੜੇ ਕੁਝ ਲੋਕ ਮੂਰਤੀ ਨੂੰ ਮੌਕੇ ਤੋਂ ਹਟਾ ਕੇ ਦੂਜੇ ਕਮਰੇ ‘ਚ ਰੱਖਣ ਦੇ ਪੱਖ ‘ਚ ਸਨ ਜਦਕਿ ਕੁਝ ਲੋਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੂਜੇ ਕਮਰੇ ‘ਚ ਕਰਨਾ ਚਾਹੁੰਦੇ ਸਨ। ਇਸ ਸਭ ਦੇ ਚਲਦੇ ਹੋਏ 26 ਜੁਲਾਈ ਨੂੰ ਮੂਰਤੀ ਨੂੰ ਹਟਾ ਕੇ ਦੂਜੇ ਕਮਰੇ ‘ਚ ਰੱਖੇ ਜਾਣ ਦਾ ਪਤਾ ਚਲਦੇ ਹੀ ਤਣਾਅ ਪੈਦਾ ਹੋ ਗਿਆ। ਦੂਜੇ ਪੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਤੋੜ ਦਿੱਤਾ ਅਤੇ ਬਿਨਾ ਮਰਿਆਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਉਪਰ ਸ਼ਿਫ਼ਟ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੇ ਤਾਂ ਪਾਲਕੀ ਟੁੱਟੀ ਪਈ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਆਰੋਪੀਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ : ਭਗਵਾਨ ਵਿਸ਼ਵਕਰਮਾ ਮੰਦਿਰ ‘ਚ ਪਾਲਕੀ ਸਾਹਿਬ ਤੋੜੇ ਜਾਣ ਦੇ ਮਾਮਲੇ ‘ਚ ਪੁਲਿਸ ਨੇ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸੰਗਰੂਰ ਨਿਵਾਸੀ ਹਰਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਵਿਸ਼ਵਕਰਮਾ ਮੰਦਿਰ ਗੋਬਿੰਦਪੁਰਾ ਬਸਤੀ ਸੰਗਰੂਰ ਦਾ ਪ੍ਰਧਾਨ ਹੈ।
ਮੰਦਿਰ ‘ਚ ਵਿਸ਼ਵਕਰਮਾ ਜੀ ਦੀ ਮੂਰਤੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਵਿਸ਼ਵਕਰਮਾ ਜੀ ਦੀ ਮੂਰਤੀ ਅਲੱਗ ਕਮਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਲੱਗ ਕਮਰੇ ‘ਚ ਹੈ। ਜਿਸ ਦੇ ਸਬੰਧ ‘ਚ ਦੋਵੇਂ ਪੱਖਾਂ ‘ਚ ਆਪਸੀ ਤਤਕਾਰ ਹੋ ਗਿਆ ਅਤੇ ਵਕੀਲ ਅਮਨਦੀਪ, ਭੀਮ ਸੈਨ, ਮਨਜੀਤ ਬਿੱਨੂ, ਗੁਰਬੀਰ ਬੱਬੀ, ਰਣਜੀਤ ਅਤੇ ਪਰਮਜੀਤ ਪੰਮੀ ਨਿਵਾਸੀ ਸੰਗਰੂਰ ਨੇ ਮੰਦਿਰ ‘ਚ ਤੋੜਫੋੜ ਕੀਤੀ। ਪੁਲਿਸ ਨੇ ਹਰਜੀਤ ਦੇ ਬਿਆਨਾਂ ‘ਤੇ ਥਾਣਾ ਸਿਟੀ 1 ਸੰਗਰੂਰ ‘ਚ ਆਈਪੀਸੀ ਦੀ ਧਾਰਾ 295 ਏ ਅਤੇ 355 ਦੇ ਤਹਿਤ ਕੇਸ ਦਰਜ ਕੀਤਾ ਹੈ।
ਸਿੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
ਸੰਗਰੂਰ : ਵੱਖ-ਵੱਖ ਸਿੱਖ ਜਥੇਬੰਦੀਆਂ ਦੀ ਅਗਵਾਈ ਹੇਠ ਸਿੱਖ ਕਾਰਕੁਨਾਂ ਨੇ ਸੰਗਰੂਰ ਦੇ ਬਾਬਾ ਵਿਸ਼ਵਕਰਮਾ ਮੰਦਰ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੋੜਨ ਦੀ ਘਟਨਾ ਵਿਰੁੱਧ ਇੱਥੇ ਫੇਰੂਮਾਨ ਚੌਕ ਵਿਚ ਰੋਸ ਪ੍ਰਦਰਸ਼ਨ ਕੀਤਾ। ਸਿੱਖ ਕਾਰਕੁਨ ਹੱਥਾਂ ਵਿਚ ਤਖ਼ਤੀਆਂ ਫੜ ਕੇ ਮੁਲਜ਼ਮਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਪਾਲਕੀ ਤੋੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਅਦਾਲਤ ਵਿਚ ਜ਼ਮਾਨਤ ਅਰਜ਼ੀ ਦਾਇਰ ਕਰਨੀ ਸੀ, ਜਿਸ ਕਾਰਨ ਸਿੱਖ ਕਾਰਕੁਨ ਅਦਾਲਤੀ ਕੰਪਲੈਕਸ ਨੇੜੇ ਫੇਰੂਮਾਨ ਚੌਕ ਵਿਚ ਇਕੱਠੇ ਹੋ ਗਏ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਕਾਰਨ ਗ੍ਰਿਫ਼ਤਾਰ ਵਿਅਕਤੀਆਂ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਨਹੀਂ ਕੀਤੀ। ਉਧਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋਈ। ਮੀਟਿੰਗ ਵਿਚ ਸਹਾਇਕ ਕਮਿਸ਼ਨਰ ਪਵਿੱਤਰ ਸਿੰਘ, ਐੱਸਡੀਐੱਮ ਅਵਿਕੇਸ਼ ਗੁਪਤਾ, ਐੱਸਪੀ ਗੁਰਮੀਤ ਸਿੰਘ ਸਮੇਤ ਕਈ ਅਧਿਕਾਰੀ ਸ਼ਾਮਲ ਸਨ। ਸਿੱਖ ਜਥੇਬੰਦੀਆਂ ਦੇ ਬੁਲਾਰੇ ਭਾਈ ਬਚਿੱਤਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਾਉਣ ਲਈ ਆਖਿਆ ਹੈ ਤਾਂ ਕਿ ਮਾਹੌਲ ਸ਼ਾਂਤ ਬਣਿਆ ਰਹੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੋਂ ਇਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਹੈ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂ ਸਤਪਾਲ ਸਿੰਘ, ਹਰਪ੍ਰੀਤ ਸਿੰਘ, ਗੁਰਬਿੰਦਰ ਸਿੰਘ ਸਰਨਾ, ਰਣਜੀਤ ਸਿੰਘ, ਹਰਿੰਦਰਪਾਲ ਸਿੰਘ ਖਾਲਸਾ, ਗਿਆਨੀ ਮੰਗਾ ਸਿੰਘ, ਭਾਈ ਬਲਵਿੰਦਰ ਸਿੰਘ, ਦਲਵੀਰ ਸਿੰਘ ਮੌਜੂਦ ਸਨ। ਇੱਥੇ ਜ਼ਿਕਰਯੋਗ ਹੈ ਕਿ ਬੀਤੀ 23 ਅਗਸਤ ਦੀ ਸ਼ਾਮ ਨੂੰ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਸੀ ਜਦੋਂ ਅਨਾਜ ਮੰਡੀ ਦੇ ਨਜ਼ਦੀਕ ਸਥਿਤ ਬਾਬਾ ਵਿਸ਼ਵਕਰਮਾ ਮੰਦਰ ‘ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਤੋੜੀ ਗਈ ਸੀ।

RELATED ARTICLES
POPULAR POSTS