ਟੋਰਾਂਟੋ : ਕਮਿਊਨਿਟੀ ਦੀ ਸਿਰਕੱਢ ਇੰਸੋਰੈਂਸ ਕੰਪਨੀ ‘ਪੰਜਾਬ ਇੰਸੋਰੈਂਸ’ ਦੇ ਮਾਲਕ ਸ਼ੇਰਜੰਗ ਸਿੰਘ ਰਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੰਜਾਬ ਇੰਸੋਰੈਂਸ ਨੂੰ ‘ਕੈਨੇਡੀਅਨ ਬਿਜਨਸ ਡੈਲੀਗੇਸ਼ਨ’ ਵਿਚ ਸ਼ਾਮਲ ਹੋ ਕੇ ਉਨ੍ਹਾਂ ਦੇ ਨਾਲ ਭਾਰਤ ਜਾਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੰਸੋਰੈਂਸ ਲਈ ਇਹ ਬੜੇ ਮਾਣ ਦੀ ਗੱਲ ਹੈ, ਜਿਸ ਲਈ ਉਹ ਪ੍ਰਧਾਨ ਮੰਤਰੀ ਦਾ ਧੰਨਵਦ ਕਰਦੇ ਹਨ। ਰਾਣਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਇਸ ਸੱਦੇ ‘ਤੇ ਉਹ ਖੁਦ, ਉਨ੍ਹਾਂ ਦੀ ਧਰਮ ਪਤਨੀ ਹਰਪ੍ਰੀਤ ਰਾਣਾ ਅਤੇ ਉਨ੍ਹਾਂ ਦੇ ਪਾਰਟਨਰ ਸੰਦੀਪ ਆਹੂਜਾ, ‘ਕੈਨੇਡੀਅਨ ਬਿਜਨਸ ਡੈਲੀਗੇਸ਼ਨ’ ਵਿਚ ਸ਼ਾਮਲ ਹੋ ਕੇ ਇੰਡੀਆ ਜਾ ਰਹੇ ਹਨ, ਜਿੱਥੇ ਉਹ ਪ੍ਰਧਾਨ ਮੰਤਰੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਣ ਦੇ ਨਾਲ-ਨਾਲ ਤਾਜ ਮਹੱਲ ਦੇਖਣ ਵੀ ਜਾਗੇ। ਇਸ ਤੋਂ ਬਿਨਾ ਉਹ ਦਿੱਲੀ ਅਤੇ ਮੁੰਬਈ ਵਿਚ ਕੈਨੇਡੀਅਨ ਬਿਜਨਸ ਡੈਲੀਗੇਸ਼ਨ ਦੀਆਂ ਭਾਰਤੀ ਬਿਜਨਸਮੈਨਾਂ ਨਾਲ ਇੰਸੋਰੈਂਸ ਅਤੇ ਇਨਵੈਸਟਮੈਂਟ ਬਾਰੇ ਹੋਣ ਵਾਲੀਆਂ ਮੀਟਿੰਗਾਂ ਵਿਚ ਵੀ ਸ਼ਾਮਲ ਹੋਣਗੇ। ਪੰਜਾਬ ਇੰਸੋਰੈਂਸ ਨੂੰ ਪ੍ਰਧਾਨ ਮੰਤਰੀ ਵਲੋਂ ਮਿਲੇ ਇਸ ਸੱਦੇ ਕਾਰਨ ਪੰਜਾਬ ਇੰਸੋਰੈਂਸ ਦੇ ਦਫਤਰ ਵਿਚ ਬੜਾ ਖੁਸ਼ੀ ਭਰਿਆ ਮਾਹੌਲ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਕਮਿਊਨਿਟੀ ਦੇ ਵੱਖ-ਵੱਖ ਆਗੂਆਂ ਵਲੋਂ ਵਧਾਈਆਂ ਮਿਲ ਰਹੀਆਂ ਹਨ। ਰਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਿਆ ਇਹ ਸੱਦਾ ਉਸ ਸਫਲਤਾ ਦਾ ਪ੍ਰਤੀਕ ਹੈ, ਜਿਹੜੀ ਉਨ੍ਹਾਂ ਕਮਿਊਨਿਟੀ ਦੇ ਭਰਵੇਂ ਸਹਿਯੋਗ ਨਾਲ ਪ੍ਰਾਪਤ ਕੀਤੀ ਹੈ। ਇਸ ਲਈ ਉਹ ਸਮੂਹ ਕਮਿਊਨਿਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਰਾਣਾ ਨਾਲ ਸੰਪਰਕ ਕਰਨ ਲਈ ਉਨ੍ਹਾਂ ਨੂੰ 416-910-9000 ‘ਤੇ ਫੋਨ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …