Breaking News
Home / ਭਾਰਤ / ਛੱਤੀਸਗੜ੍ਹ ਵਿਚ ਆਈ.ਟੀ.ਬੀ.ਪੀ. ਜਵਾਨ ਨੇ ਛੁੱਟੀ ਨਾ ਮਿਲਣ ‘ਤੇ ਮਜ਼ਾਕ ਉਡਾਉਣ ਵਾਲੇ 5 ਸਾਥੀਆਂ ਦੀ ਲਈ ਜਾਨ

ਛੱਤੀਸਗੜ੍ਹ ਵਿਚ ਆਈ.ਟੀ.ਬੀ.ਪੀ. ਜਵਾਨ ਨੇ ਛੁੱਟੀ ਨਾ ਮਿਲਣ ‘ਤੇ ਮਜ਼ਾਕ ਉਡਾਉਣ ਵਾਲੇ 5 ਸਾਥੀਆਂ ਦੀ ਲਈ ਜਾਨ

ਬਾਅਦ ਵਿਚ ਆਪ ਵੀ ਕਰ ਲਈ ਖੁਦਕੁਸ਼ੀ
ਰਾਏਪੁਰ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿਚ ਅੱਜ ਸਵੇਰੇ ਆਈ.ਟੀ.ਬੀ.ਪੀ. ਕੈਂਪ ਵਿਚ ਜਵਾਨ ਰਹਿਮਾਨ ਖਾਨ ਨੇ ਸਾਥੀਆਂ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਪੰਜ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰਹਿਮਾਨ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਆਈ.ਜੀ. ਬਸਤਰ ਪੀ. ਸੁੰਦਰਰਾਜ ਨੇ ਦੱਸਿਆ ਕਿ ਰਹਿਮਾਨ ਨੇ ਛੁੱਟੀ ਦੀ ਮੰਗ ਕੀਤੀ ਸੀ ਅਤੇ ਉਸਦੀ ਛੁੱਟੀ ਮਨਜੂਰ ਨਹੀਂ ਹੋਈ ਸੀ। ਇਸ ਨੂੰ ਲੈ ਕੇ ਉਸਦੇ ਸਾਥੀ ਜਵਾਨਾਂ ਨੇ ਉਸਦਾ ਮਜ਼ਾਕ ਉਡਾਇਆ ਤੇ ਉਹ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਫਾਇਰਿੰਗ ਕਰ ਦਿੱਤੀ। ਮਾਰੇ ਗਏ ਜਵਾਨਾਂ ਵਿਚ ਦਲਜੀਤ ਸਿੰਘ ਨਿਵਾਸੀ ਜਾਗਪੁਰ ਲੁਧਿਆਣਾ ਵੀ ਸ਼ਾਮਲ ਹੈ।

Check Also

ਈਡੀ ਨੇ ਸ਼ਿਲਪਾ ਸ਼ੈਟੀ ਅਤੇ ਰਾਜਕੁੰਦਰਾ ਦੀ 97.79 ਕਰੋੜ ਰੁਪਏ ਦੀ ਪ੍ਰਾਪਰਟੀ ਕੀਤੀ ਕੁਰਕ

ਮਨੀ ਲਾਂਡਰਿੰਗ ਦੇ ਮਾਮਲੇ ’ਚ ਈਡੀ ਵੱਲੋਂ ਕੀਤੀ ਗਈ ਕਾਰਵਾਈ ਮੁੰਬਈ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ …