ਫ਼ਿਰੋਜ਼ਪੁਰ : ਮਨੀਲਾ ਵਿਚ ਪਿੰਡ ਹਕੂਮਤ ਸਿੰਘ ਵਾਲਾ ਦੇ ਨੌਜਵਾਨ ਗੁਰਮੇਲ ਸਿੰਘ (30 ਸਾਲ) ਦੀ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ 9 ਕੁ ਸਾਲ ਪਹਿਲਾਂ ਫਿਲਪੀਨਜ਼ ਗਿਆ ਸੀ ਅਤੇ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ। ਪਿਛਲੇ ਦਿਨੀਂ ਪੈਸਿਆਂ ਦੀ ਉਗਰਾਹੀ ਦੌਰਾਨ ਕਿਸੇ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਦੋ ਸਾਲ ਪਹਿਲਾਂ ਹੀ ਉਸ ਦੀ ਸ਼ਾਦੀ ਹੋਈ ਸੀ ਤੇ ਪਿਛਲੇ ਸਾਲ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …