ਸੁਖਬੀਰ ਬਾਦਲ ਨੇ 15 ਜਨਵਰੀ 2015 ਨੂੰ ਹਰੀਕੇ ਪੱਤਣ ਵਿਚ ਜਲ ਬੱਸ ਚਲਾਉਣ ਦਾ ਐਲਾਨ ਕੀਤਾ ਸੀ। 13 ਦਸੰਬਰ 2016 ਨੂੰ ਸੁਖਬੀਰ ਦਾ 10 ਕਰੋੜੀ ਇਹ ਪ੍ਰਾਜੈਕਟ ਜ਼ਮੀਨ ਹਕੀਕਤ ਬਣਿਆ। ਬੱਸ ਦੀ ਕੀਮਤ 2 ਕਰੋੜ ਰੁਪਏ ਸੀ ਤੇ 8 ਕਰੋੜ ਰੁਪਏ ਇਸ ਬੱਸ ਨੂੰ ਚਲਾਉਣ ਲਈ ਬਣਾਏ ਗਏ ਟਰੈਕ ‘ਤੇ ਖਰਚ ਕੀਤੇ ਗਏ। 2017 ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਤੱਤਕਾਲੀ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਪ੍ਰਾਜੈਕਟ ਤੋਂ ਕੇਵਲ 64 ਹਜ਼ਾਰ ਰੁਪਏ ਦੀ ਆਮਦਨ ਹੋਣ ਕਾਰਨ ਪ੍ਰਾਜੈਕਟ ਨੂੰ ਫਲਾਪ ਦੱਸਦੇ ਹੋਏ, ਬੱਸ ਨੂੰ ਸੇਲ ‘ਤੇ ਲਾਉਣ ਦਾ ਐਲਾਨ ਕਰ ਦਿੱਤਾ, ਪਰ ਪੀਪੀਪੀ ਮੋਡ ਪ੍ਰਾਜੈਕਟ ਕਾਰਨ ਬੱਸ ਵੇਚਿਆ ਨਹੀਂ ਗਿਆ।
Check Also
ਵਿਸ਼ਵ ਪੰਜਾਬੀ ਕਾਨਫਰੰਸ : ਫਨਕਾਰਾਂ ਨੇ ਸਾਂਝੀਵਾਲਤਾ ਦੇ ਗੀਤਾਂ ਨਾਲ ਰੰਗ ਬੰਨ੍ਹਿਆ
ਸ਼ਾਇਰ ਹਰਵਿੰਦਰ ਦੇ ਗੀਤ ਸਣੇ ਵੱਖ-ਵੱਖ ਲੇਖਕਾਂ ਦੀਆਂ ਪੁਸਤਕਾਂ ਕੀਤੀਆਂ ਲੋਕ ਅਰਪਣ ਅੰਮ੍ਰਿਤਸਰ : ਪਾਕਿਸਤਾਨ …