‘ਅੰਤਰਰਾਸ਼ਟਰੀ ਢਾਹਾਂ ਸਾਹਿਤ ਇਨਾਮ’, ‘ਬਦੇਸ਼ੀ ਸ਼ਰੋਮਣੀ ਲੇਖਕ ਪੁਰਸਕਾਰ’,ਅਦਾਰਾ ਪਰਵਾਸੀ ਮੀਡੀਆ ਵੱਲੋਂ ਮਿਲਿਆ ‘ਬੈਸਟ ਰਾਈਟਰ ਐਵਾਰਡ’ ਅਤੇ ਕਈ ਹੋਰ ਸਾਹਿਤਕ ਇਨਾਮਾਂ ਦਾ ਜੇਤੂ ਜਰਨੈਲ ਸਿੰਘ ਵੱਡਾ ਕਹਾਣੀਕਾਰ ਹੈ। ਪਰਵਾਸੀ ਜੀਵਨ ਅਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਉਚ-ਮਿਆਰੀ ਕਹਾਣੀਆਂ ਦੀ ਰਚਨਾ ਰਾਹੀਂ ਉਸਨੇ ਕਹਾਣੀ-ਕਲਾ ਦੀਆਂ ਸਿਖਰਾਂ ਛੋਹੀਆਂ ਹਨ। ਹਾਲ ਹੀ ਵਿਚ ਉਸਦੀ ਸਵੈ ਜੀਵਨੀ ‘ਸੁਪਨੇ ਅਤੇ ਵਾਟਾਂ’ ਛਪੀ ਹੈ। ਇਸ ਪੁਸਤਕ ਵਿਚ ਉਸਨੇ ਆਪਣੇ ਜੀਵਨ ਵੇਰਵਿਆਂ ਦੇ ਨਾਲ਼- ਨਾਲ਼ ਭਾਰਤ ਅਤੇ ਕੈਨੇਡਾ ਦੇ ਸਮਾਜਕ, ਸਭਿਅਚਾਰਕ ਤੇ ਇਤਿਹਾਸਕ ਘਟਨਾ-ਕ੍ਰਮ ਨੂੰ ਵੀ ਬਾਖੂਬੀ ਚਿੱਤਰਿਆ ਹੈ। ਸੰਘਰਸ਼ਮਈ, ਉਤਸ਼ਾਹਵਰਧਕ, ਸੇਧ ਮੂਲਕ ਅਤੇ ਮਾਨਵੀ ਗੁਣਾਂ ਵਾਲ਼ੀ ਇਸ ਸਵੈ ਜੀਵਨੀ ਨੂੰ ਅਸੀਂ ‘ਪਰਵਾਸੀ’ ਅਖਬਾਰ ਵਿਚ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ।