Breaking News
Home / ਰੈਗੂਲਰ ਕਾਲਮ / ਕੁਝ ਮਨਦੀਆਂ-ਕੁਝ ਜਗ ਦੀਆਂ

ਕੁਝ ਮਨਦੀਆਂ-ਕੁਝ ਜਗ ਦੀਆਂ

ਬੋਲਬਾਵਾਬੋਲ
ਸ਼ੈਰੀਦੀ’ਸ਼ਾਇਰੀ’ ਨੇ ਮੋਹੇ ਪਾਕਿਸਤਾਨੀ
ਨਿੰਦਰਘੁਗਿਆਣਵੀ, 94174-21700
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੰਖੇਪ ਜਿਹੀ ਪਰਭਾਵਪੂਰਤਪਾਕਿਸਤਾਨਫੇਰੀ ਨੂੰ ਲੈ ਕੇ ਕਾਫੀਲੋਕਵਾਧੂਦਾ ਹੋ-ਹੱਲਾ ਮਚਾਰਹੇ ਹਨ।ਬਹੁਤਸਾਰੇ ਲੋਕ ਤਾਂ ਸਿੱਧੂ ਦੀ ਇਸ ਫੇਰੀ ਨੂੰ ਭਵਿੱਖ ਵਿਚਭਾਰਤ-ਪਾਕਿਰਿਸ਼ਤਿਆਂ ਵਿਚ ਆਈ ਖੜੋਤ ਨੂੰ ਤੋੜਨਵਾਲੀ ਆਖ ਰਹੇ ਹਨ।ਹਥਲੇ ਕਾਲਮਰਾਹੀਂ ਮੈਂ ਕੁਝ ਹਟਵੀਂ ਗੱਲ ਕਰਾਂਗਾ, ਸਿਰਫ਼ ਸਿੱਧੂ ਦੀਸ਼ਾਇਰੀਬਾਰੇ।ਸ਼ਾਇਰੀਸਾਹਿਤਦੀ ਅਜਿਹੀ ਵਿਧਾ ਹੈ, ਜੋ ਲੋਕਮਨਾਂ ਉਤੇ ਬਿਨਾਂ ਦੇਰੀ ਦੇ ਸਿੱਧਾ ਸਪਾਟਅਸਰਕਰਦੀ ਹੈ। ਸਿੱਦੂ ਬਚਪਨ ਤੋਂ ਸ਼ਾਇਰੀਦਾ ਸ਼ੌਕੀਨ ਹੇ ਤੇ ਬਹੁਤਸਾਰੇ ਸ਼ਾਇਰਾਂ ਦੀਕਵਿਤਾਉਸਨੂੰਜੁਬਾਨੀਚੇਤੇ ਹੈ। ਮੌਕੇ ਉਤੇ ਕਲਮਵੀਚਲਾਲੈਂਦਾ ਹੈ। ਕੁਝ ਵੀ ਹੈ, ਸਾਡਾਹਰਮਨਪਿਆਰਾ’ਸ਼ੈਰੀ’ਆਪਣੀ’ਸ਼ਾਇਰੀ’ ਸੁਣਾ ਕੇ ਪਾਕਿਸਤਾਨੀਆਂ ਦੇ ਮਨ ਜਿੱਤ ਕੇ ਮੁੜਿਆ ਹੈ। ਉਸਦੀਸ਼ਾਇਰੀ ਨੂੰ ਭਰਵੀਂ ਦਾਦਵੀਮਿਲੀ ਹੈ। ਇਹ ਸ਼ਾਇਰੀ ਉਸ ਨੇ ਸਿਰਫ਼ਲਿਖਣਵਾਸਤੇ ਜਾਂ ਬੋਲਣਵਾਸਤੇ ਹੀ ਨਹੀਂ ਲਿਖੀ, ਸਗੋਂ ਉਹਦੇ ਜਜ਼ਬਾਤ ਹੀ ਕਾਗਜ਼ ਦੀ ਹਿੱਕ ਉਤੇ ਆਪ-ਮੁਹਾਰੇ ਉਤਰੇ ਸਨ।ਪਾਕਿਸਤਾਨਯਾਤਰਾ ਅਰੰਭ ਕਰਨਵੇਲੇ ਉਹ ਵਾਹਗਾਬਾਰਡਰਉਤੇ ਬੋਲਰਿਹਾ ਸੀ, ਭਾਵੇਂ ਇਹ ਆਮਬੋਲਚਾਲ ਹੀ ਸੀ ਪਰਸ਼ਾਇਰੀਫਿਰਵੀਝਲਕਰਹੀ ਸੀ: ਇਹ ਲਮਹੇਂ ਬਹੁਤ ਖਾਸ ਨੇ, ਸੱਚ ਪੁਛੋਂ, ਕਰੋੜਾਂ ਦੀ ਆਸ ਤੇ ਵਿਸ਼ਵਾਸ ਨੇ, ਮੇਰੀ ਮੰਨੋ, ਇਹ ਜਿਊਂਦਾਜਾਗਦਾਇਤਿਹਾਸਨੇ।” ਉਸ ਆਖਿਆ, ”ਰਾਤੀਂ ਮੇਰੇ ਦਿਲਦਾਸ਼ਾਇਰ ਕਹਿ ਰਿਹਾ ਸੀ, ਕੁਝ ਲਾਇਨਾਂ ਲਿਖਰਿਹਾ ਸੀ ਤੇ ਆਂਹਦਾ ਸੀ,
ਹਿੰਦੋਸਤਾਨ ਜੀਵੇ ਤੇ ਪਾਕਿਸਤਾਨਜੀਵੇ,
ਹਸਦਾਵਸਦਾ ਇਹ ਸਾਰਾਜਹਾਨਜੀਵੇ,
ਧਰਤੀ ਪੌਣ ਪਾਣੀ, ਬੂਟੇ ਜੀਵਪ੍ਰਾਣੀ,
ਸੂਰਜ ਚੰਦ ਤਾਰੇ ਤੇ ਸਾਰਾਅਸਮਾਨਜੀਵੇ,
ਜੀਵੇ ਰਹਿਮਹਰਇਨਸਾਨ ਦੇ ਦਿਲ ਅੰਦਰ,
ਆਨ, ਬਾਨ ਤੇ ਮਾਨ ਦੇ ਨਾਲ, ਹਰਇਨਸਾਨਜੀਵੇ,
ਪਿਆਰ, ਅਮਨ ਤੇ ਖੁਸ਼ਹਾਲੀ ਦਾਰੂਪਬਣ ਕੇ,
ਓਹਮੇਰਾਯਾਰਦਿਲਦਾਰ’ਇਮਰਾਨਖਾਨ’ਜੀਵੇ
‘ਵਾਹ-ਵਾਹ’ਕਰਰਹੇ ਪੱਤਰਕਾਰਾਂ ਦੀਟੋਲੀ ਦੇ ਮਨਾਂ ਨੂੰ ‘ਸ਼ੈਰੀਦੀਸ਼ਾਇਰੀ’ ਟੁੰਬ ਰਹੀ ਸੀ ਤੇ ਉਸ ਅੱਗੇ ਆਖਿਆ :
ਲੈਕੇ ਆਇਆਂ ਮੈਂ ਪੈਗਾਮ ਮੁਹੱਬਤਾਂ ਦੇ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ
ਸਾਡੀਰੂਹ’ਤੇ ਦਾਗ ਨਾ ਕੋਈ, ਬਸ ਕੁਝ ਕੁ ਇਲਜ਼ਾਮ ਮੁਹੱਬਤਾਂ ਦੇ
ਪਹਿਰੇਦਾਰ ਹਾਂ ਵਫਾਦੀਆਂ ਦੌਲਤਾਂ ਦੇ, ਅਸੀਂ ਰਾਖੇ ਤਮਾਮ ਮੁਹੱਬਤਾਂ ਦੇ
ਚੁੱਕੋ,ਚੁੱਕੋ, ਅੱਜ ਯਾਰੀ ਦੇ ਕਦਮ ਚੁੱਕੋ,ਓ ਚੁੱਕੋ ਚੁੱਕੋ,ਇਹ ਜਾਮ ਮੁਹੱਬਤਾਂ ਦੇ
ਦੁਆ ਹੈ ਆਪਕੀਹਸਤੀ ਕਾ, ਕੁਛ ਐਸਾ ਨਜ਼ਾਰਾ ਹੋ ਜਾਏ
ਅਰੇ ਕਸ਼ਤੀਭੀਉਤਾਰੇਂ ਮੌਜੋਂ ਪੇ, ਅਰੇ ਤੂਫਾਂ ਹੀ ਕਿਨਾਰਾ ਹੋ ਜਾਏ
ਆਪਣੀਭਾਰਤਵਾਪਸੀਸਮੇਂ ਪ੍ਰੱੈਸ ਕਾਨਫਰੰਸ ਵਿਚ ਉਸ ਨੇ ਸ਼ਾਇਰੀ ਦੇ ਰੰਗ ਫਿਰਬਿਖੇਰੇ। ਉਸ ਆਖਿਆ,”ਮੈਂ ਜੋ ਕੁਛ ਕਹਿਣਾ ਹੈ,ਉਹ ਲਿਖ ਕੇ ਲਿਆਇਆ ਹਾਂ, ਰਾਤਮੈਂ ਲਿਖਰਿਹਾਸੀ,ਉਹਨਾਂ ਦਰਿਆਵਾਂ ਦੇ ਰਾਹੀਂ ਇੱਕ ਸੁਨੇਹਾ ਦੇ ਰਿਹਾ ਹਾਂ,ਚਨਾਬ ਤੇ ਜਿਹਲਮਏਧਰ, ਸਤਿਲੁਜ ਤੇ ਬਿਆਸਓਧਰ ਤੇ ਕੀ ਕਹਿੰਦੇ ਐ ਸਤਲੁਜ ਤੇ ਬਿਆਸ:
ਕਹਵੇ ਸਤਲੁਜਦਾ ਪਾਣੀ,ਦੱਸੇ ਬਿਆਸਦੀਰਵਾਨੀ,
ਆਪਣੀਲਹਿਰਦੀ ਜ਼ੁਬਾਨੀ, ਸਾਡਾਜੇਹਲਮ-ਚਨਾਬ
ਨੂੰਸਲਾਮਆਖਣਾ, ਅਸੀਂ ਮੰਗਦੇ ਆਂ ਖੈਰ,
ਸੁਭਾ ਸ਼ਾਮਆਖਣਾ,
ਰਾਵੀਏਧਰਵੀ ਵਗੇ, ਤੇ ਰਾਵੀਓਧਰਵੀ ਵਗੇ
ਲੈ ਕੇ ਜਾਂਦੀ ਕੋਈ ਸੁਖ ਦਾ ਸੁਨੇਹਾ ਜਿਹਾ ਲਗੇ
ਇਹਦੀਤੋਰ ਨੂੰ ਹੀ ਪਿਆਰਦਾਪੈਗਾਮਆਖਣਾ
ਅਸੀਂ ਮੰਗਦੇ ਆਂ ਖੈਰ, ਸੁਭਾ ਸ਼ਾਮਆਖਣਾ
ੲੲੲ
ਆਪਣੀ ਗੱਲ ਨੂੰ ਵਿਸਤਾਰਵਿਚਕਰਦਾ ਹੋਇਆ ਉਹ ਫਿਰਸ਼ਾਇਰ ਹੋ ਜਾਂਦਾ ਹੈ:
ਓਹਦੇ ਨਾਲਯਾਰੀਕਦੇ ਨਾਲਾਈਏ,ਜੀਹਨੂੰਆਪਣੇ ਆਪ’ਤੇ ਗ਼ਰੂਰਹੋਵੇ,
ਮਾਂ-ਬਾਪ ਨੂੰ ਕਦੇ ਨਾ ਬੁਰਾ ਕਹੀਏ, ਚਾਹੇ ਲੱਖ ਵੀਉਹਨਾਂ ਦਾਕਸੂਰਹੋਵੇ
ਬੁਰੇ ਰਸਤੇ ‘ਤੇ ਕਦੇ ਨਾਪੈਰਧਰੀਏ, ਮੰਜ਼ਿਲ ਚਾਹੇ ਵੀਕਿਤਨੀਦੂਰਹੋਵੇ
ਰਾਹਜਾਂਦੇ ਰਾਹੀ ਨੂੰ ਨਾਦਿਲਦੇਈਏ, ਚਾਹੇ ਲੱਖ ਮਣਚਿਹਰੇ ‘ਤੇ ਨੂਰਹੋਵੇ
ਬੁੱਲ੍ਹੇ ਸ਼ਾਹ ਮੁਹੱਬਤਾਂ ਉਥੇ ਪਾਈਏ, ਜਿੱਥੇ ਪਿਆਰਨਿਭਾਉਣਦਾਦਸਤੂਰਹੋਵੇ
ਕੁਝ ਪਾਕਿਸਤਾਨੀ ਤਾਂ ਉਸਦੀਸ਼ਾਇਰੀ ਦੇ ਦੀਵਾਨੇ ਹੋਏ ਉਸਨੂੰ’ਸ਼ਾਇਰਭਾਜੀ ਸਿੱਧੂ’ ਵੀ ਆਖ ਕੇ ਬੁਲਾਉਣ ਲੱਗੇ ਰਹੇ। ਸਿੱਧੂ ਕਹਿੰਦਾ ਹੈ, ”ਕਿਸੇ ਵੀਇਨਸਾਨਦੀ ਛੋਟੀ-ਵੱਡੀ ਯਾਤਰਾ ਨੂੰ ਕਲਾਤਮਿਕਪਲ ਸੁਹਾਵਣੀ ਤੇ ਯਾਦਗਾਰੀਬਣਾ ਦਿੰਦੇ ਨੇ, ਸ਼ਾਇਰੀ ਦੇ ਰੰਗ ਨੇ ਮੇਰੀਪਾਕਿਸਤਾਨਯਾਤਰਾਵਿਚਰਮਣੀਕ ਤੇ ਨਾ-ਭੁੱਲਣ ਵਾਲਾ ਰੰਗ ਭਰ ਦਿੱਤਾ ਹੈ, ਸ਼ਾਇਰੀਮੇਰੇ ਰੋਮ-ਰੋਮਵਿਚਵਸਦੀ ਹੈ ਤੇ ਵੱਸਦੀ ਰਹੇਗੀ।”

Check Also

ਕਹਾਣੀ ਸੰਗ੍ਰਹਿ ‘ਦੋ ਟਾਪੂ’ ਦੀਆਂ ਰਚਨਾਤਮਿਕ ਛੱਲਾਂ

ਜਰਨੈਲ ਸਿੰਘ (ਕਿਸ਼ਤ 17ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) 20ਵੀਂ ਸਦੀ ਦੇ ਆਖਰੀ ਦਹਾਕੇ …