8.7 C
Toronto
Saturday, October 17, 2026
spot_img
Homeਭਾਰਤਗੁਜਰਾਤ ਵਿਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਰਾਸ਼ਟਰਪਤੀ ਨੇ...

ਗੁਜਰਾਤ ਵਿਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਰਾਸ਼ਟਰਪਤੀ ਨੇ ਕੀਤਾ ਉਦਘਾਟਨ

ਗੁਜਰਾਤ ਵਿਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਰਾਸ਼ਟਰਪਤੀ ਨੇ ਕੀਤਾ ਉਦਘਾਟਨਸਟੇਡੀਅਮ ਦਾ ਨਾਮ ਰੱਖਿਆ ‘ਨਰਿੰਦਰ ਮੋਦੀ ਸਟੇਡੀਅਮ’
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਮੋਟੇਰਾ ਹੁਣ ਨਰਿੰਦਰ ਮੋਦੀ ਸਟੇਡੀਅਮ ਦੇ ਨਾਮ ਨਾਲ ਜਾਣਿਆ ਜਾਵੇਗਾ। ਇਕ ਲੱਖ ਬੱਤੀ ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮ ਦਾ ਗੁਜਰਾਤ ਦੇ ਅਹਿਮਦਾਬਾਦ ਵਿਚ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਦਘਾਟਨ ਕੀਤਾ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਾਜ਼ਰ ਰਹੇ। ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਉਦਘਾਟਨੀ ਸਮਾਰੋਹ ਵਿਚ ਹਿੱਸਾ ਨਹੀਂ ਲਿਆ। ਜ਼ਿਕਰਯੋਗ ਹੈ ਕਿ ਮੋਟੇਰਾ ਸਟੇਡੀਅਮ ਦਾ ਪਹਿਲਾ ਅਧਿਕਾਰਤ ਨਾਮ ਸਰਦਾਰ ਪਟੇਲ ਸਟੇਡੀਅਮ ਸੀ ਅਤੇ ਹੁਣ ਨਵੇਂ ਸਪੋਰਟਸ ਕੰਪਲੈਕਸ ਦਾ ਨਾਮ ਸਰਦਾਰ ਪਟੇਲ ਦੇ ਨਾਮ ‘ਤੇ ਹੋਵੇਗਾ।

RELATED ARTICLES
POPULAR POSTS