ਟੋਰਾਂਟੋ : ਕੋਵਿਡ 19 ਦੇ ਚਲਦਿਆਂ ਟੋਰਾਂਟੋ, ਯੌਰਕ ਤੇ ਪੀਲ ਰੀਜ਼ਨ ਵਿਚ ਬੰਦ ਪਏ ਸਕੂਲਾਂ ਨੂੰ 16 ਫਰਵਰੀ ਤੋਂ ਬਾਅਦ ਖੋਲ੍ਹੇ ਜਾਣ ਬਾਰੇ ਵਿਚਾਰ ਹੈ। ਇਸ ਸਬੰਧੀ ਜਾਣਕਾਰੀ ਸਿੱਖਿਆ ਮੰਤਰੀ ਸਟੀਫ਼ਨ ਲਿਚੇ ਵੱਲੋਂ ਦਿੱਤੀ ਗਈ। ਉਨ੍ਹਾਂ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਕਿ ਦੱਖਣੀ ਓਨਟਾਰੀਓ ਵਿੱਚ ਹੋਰਨਾਂ ਸਾਰੀਆਂ ਥਾਂਵਾਂ ਉੱਤੇ ਸਕੂਲ ਇਨ-ਪਰਸਨ ਲਰਨਿੰਗ ਲਈ ਸੋਮਵਾਰ ਤੋਂ ਖੋਲ੍ਹੇ ਜਾਣਗੇ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਦੱਖਣੀ ਓਨਟਾਰੀਓ ਦੇ ਬਾਕੀ ਹਿੱਸਿਆਂ ਵਿੱਚ ਇਨ ਪਰਸਨ ਲਰਨਿੰਗ 8 ਫਰਵਰੀ ਤੋਂ ਸੁਰੂ ਹੋ ਜਾਵੇਗੀ। ਪ੍ਰੋਵਿੰਸ ਦੇ ਸਭ ਤੋਂ ਵੱਡੇ ਹੌਟਸਪੌਟ ਮੰਨੇ ਜਾਂਦੇ ਇਲਾਕਿਆਂ ਵਿੱਚ ਸਕੂਲ ਇੱਕ ਹੋਰ ਹਫਤਾ ਠਹਿਰ ਕੇ ਖੁੱਲ੍ਹਣਗੇ। ਇਨ੍ਹਾਂ ਥਾਂਵਾਂ ਉੱਤੇ ਸਕੂਲ ਫੈਮਿਲੀ ਡੇਅ ਲਾਂਗ ਵੀਕੈਂਡ ਤੋਂ ਬਾਅਦ ਖੋਲ੍ਹੇ ਜਾਣਗੇ। ਇਸ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਵਿੱਚ ਬੀਫੋਰ ਐਂਡ ਆਫਟਰ ਸਕੂਲ ਚਾਈਲਡ ਕੇਅਰ ਪ੍ਰੋਗਰਾਮ ਵੀ ਉਸੇ ਦਿਨ ਤੋਂ ਸੁਰੂ ਕੀਤਾ ਜਾਵੇਗਾ। ਲਿਚੇ ਵੱਲੋਂ ਇਹ ਐਲਾਨ ਪ੍ਰੋਵਿੰਸ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ ਦੀ ਹਾਜਰੀ ਵਿੱਚ ਕੀਤਾ ਗਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …