1.3 C
Toronto
Friday, November 14, 2025
spot_img
Homeਕੈਨੇਡਾਓਲਡ ਏਜ਼ ਸਿਕਿਉਰਿਟੀ ਵਿੱਚ ਵਾਧਾ ਸੀਨੀਅਰਾਂ ਨੂੰ ਵਧੇ ਖਰਚੇ ਪੂਰੇ ਕਰਨ ਵਿੱਚ...

ਓਲਡ ਏਜ਼ ਸਿਕਿਉਰਿਟੀ ਵਿੱਚ ਵਾਧਾ ਸੀਨੀਅਰਾਂ ਨੂੰ ਵਧੇ ਖਰਚੇ ਪੂਰੇ ਕਰਨ ਵਿੱਚ ਮਦਦ ਕਰੇਗਾ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਜੀਵਨ ਦੇ ਖਰਚਿਆਂ ਵਿੱਚ ਵਾਧੇ ਨੂੰ ਪੂਰਾ ਕਰਨ ਵਿੱਚ ਸੀਨੀਅਰਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਇਕ ਜੁਲਾਈ ਤੋਂ ਓਲਡ ਏਜ਼ ਸਿਕਿਉਰਿਟੀ ਦੀ ਅਦਾਇਗੀ ਵਿੱਚ ਵਾਧਾ ਹੋਵੇਗਾ ਅਤੇ ਓਲਡ ਏਜ਼ ਸਿਕਿਉਰਿਟੀ ਅਤੇ ਗਰੰਟਿਡ ਇਨਕਮ ਸਪਲੀਮੈਂਟ ਲਈ ਉਮਰ ਦੀ ਯੋਗਤਾ 67 ਸਾਲ ਤੋਂ 65 ਸਾਲ ਹੋ ਜਾਵੇਗੀ। ਓਲਡ ਏਜ਼ ਸਿਕਿਉਰਿਟੀ ਅਤੇ ਗਰੰਟਿਡ ਇਨਕਮ ਸਪਲੀਮੈਂਟ ਲਈ ਉਮਰ ਦੀ ਯੋਗਤਾ ਨੂੰ ਬਦਲਣਾ ਅਹਿਮ ਚੋਣ ਵਾਅਦਾ ਸੀ ਅਤੇ ਇਹ ਯਕੀਨੀ ਬਣਾਉਣ ਲਈ ਕੇਂਦਰੀ ਮੁੱਦਾ ਸੀ ਕਿ ਸੀਨੀਅਰਾਂ ਨੂੰ ਉਹ ਸਹਾਰਾ ਮਿਲੇ ਜਿਸਦੇ ਉਹ ਹੱਕਦਾਰ ਹਨ ਅਤੇ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ। ਇਹ ਬਦਲਾਅ ਪਿਛਲੀ (ਕੰਸਰਵੇਟਿਵ) ਸਰਕਾਰ ਦੇ ਫੈਸਲੇ ਨੂੰ ਉਲਟਾਉਂਦਾ ਹੈ ਜਿਸ ਤਹਿਤ ਯੋਗਤਾ ਦੀ ਉਮਰ ਨੂੰ 67 ਸਾਲ ਕਰ ਦਿੱਤਾ ਗਿਆ ਸੀ, ਜਿਸ ਨਾਲ ਹੁਣ ਸੀਨੀਅਰ ਬਣਨ ਵਾਲੇ ਕੈਨੇਡੀਅਨਾਂ ਦੀਆਂ ਜੇਬਾਂ ਵਿੱਚ ਹਜ਼ਾਰਾਂ ਡਾਲਰ ਪੈਣਗੇ। ਘੱਟ ਆਮਦਨ ਵਾਲੇ ਸੀਨੀਅਰਾਂ ਨੂੰ ਗਰੀਬੀ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕਰਨ ਲਈ, ਸਰਕਾਰ ਨੇ ਗਰੰਟਿਡ ਇਨਕਮ ਸਪਲੀਮੈਂਟ ਵੀ ਵਧਾਇਆ ਹੈ ਤਾਂ ਜੋ ਇੱਕਲੇ ਰਹਿਣ ਵਾਲੇ ਸੀਨੀਅਰ ਪ੍ਰਤੀ ਸਾਲ 1000 ਡਾਲਰ ਹੋਰ ਪ੍ਰਾਪਤ ਕਰ ਸੱਕਣ। ਇਸ ਨਾਲ ਲੱਗਭੱਗ 900,000 ਸੀਨੀਅਰਾਂ ਨੂੰ ਕੈਨੇਡਾ ਭਰ ਵਿੱਚ ਮਦਦ ਮਿਲ ਰਹੀ ਹੈ, ਜਿਹਨਾਂ ਵਿੱਚੋਂ 70% ਔਰਤਾਂ ਹਨ। ਨਵੀਆਂ ਤਬਦੀਲੀਆਂ ਨਾਲ ਕੈਨੇਡਾ ਵਿੱਚ ਇੱਕ ਸੀਨੀਅਰ ਨੂੰ ਪਿਛਲੀ ਸਰਕਾਰ ਦੇ ਸਮੇਂ ਨਾਲੋਂ ਪ੍ਰਤੀ ਸਾਲ 1700 ਡਾਲਰ ਅਤੀਰਿਕਤ ਮਿਲਣਗੇ। ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਬੀਬੀ ਕਮਲ ਖੈਹਰਾ ਮਹਿਸੂਸ ਕਰਦੀ ਹੈ ਕਿ ਇਹ ਤਬਦੀਲੀਆਂ ਇਹ ਯਕੀਨੀ ਬਣਾਉਣ ਲਈ ਸੀਨੀਅਰਾਂ ਦੇ ਜੀਵਨ ਵਿੱਚ ਵੱਡਾ ਬਦਲਾਅ ਲਿਆਉਣਗੀਆਂ ਕਿ ਉਹ ਇੱਕ ਸੁਰੱਖਿਅਤ ਅਤੇ ਸਨਮਾਨਜਨਕ ਰਿਟਾਇਰਮੈਂਟ ਮਾਣ ਸਕਦੇ ਹਨ, ਜਿਸਦੇ ਉਹ ਹੱਕਦਾਰ ਹਨ।

RELATED ARTICLES
POPULAR POSTS