ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਦੇ ਨਾਂ ‘ਤੇ ਮੋਹਰ ਲਾਉਂਦਿਆਂ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।ઠਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਚੰਡੀਗੜ੍ਹ ਵਿਚ ਐਮਪੀ ਭਗਵੰਤ ਮਾਨ ਤੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਹੋਈ ਮੀਟਿੰਗ ઠਵਿਚ ਵਿਚਾਰ ਵਟਾਂਦਰੇ ਪਿਛੋਂ 3 ਨਾਂ ਪਾਰਟੀ ਹਾਈਕਮਾਨ ਨੂੰ ਦਿੱਲੀ ਭੇਜੇ ਸਨ, ਜਿਨ੍ਹਾਂ ਵਿਚੋਂ ਅਖ਼ੀਰ ਮੇਜਰ ਜਨਰਲ ਖਜੂਰੀਆ ਨੂੰ ਗੁਰਦਾਸਪੁਰ ਸੀਟ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਹੈ । ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਪੰਜਾਬ ਵਿਧਾਨ ਸਭਾ ਵਿਚ ਆਪ ਵਿਧਾਇਕ ਦਲ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਨਾਂ ਦਾ ਵੀ ਚਰਚਾ ਸੀ, ਪਰ ਪਾਰਟੀ ਅਸਿੱਧੇ ਤੌਰ ‘ਤੇ ਹਿੰਦੂ ਵੋਟ ਨੂੰ ਨਿਸ਼ਾਨਾ ਮੰਨ ਕੇ ਚਲ ਰਹੀ ਹੈ,ઠਜਿਸ ਕਰ ਕੇ ਗੈਰ-ਸਿੱਖ ਮੇਜਰ ਨੂੰ ਉਮੀਦਵਾਰ ਬਣਾਉਣਾ ਪ੍ਰਵਾਨ ਕੀਤਾ ਗਿਆ ।
ਚੇਤੇ ਰਹੇ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਦੇ ਅਕਾਲ ਚਲਾਣੇ ਪਿਛੋਂ ਇਹ ਸੀਟ ਖਾਲੀ ਹੋ ਗਈ ਸੀ । ਇਸ ਸੀਟ ‘ਤੇ 11 ਅਕਤੂਬਰ ਨੂੰ ਚੋਣਾਂ ਹੋਣਗੀਆਂ ਤੇ 15 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ । 1997 ਵਿਚ ਭਾਜਪਾ ਵਿਚ ਸ਼ਾਮਲ ਹੋਣ ਪਿਛੋਂ ਬਾਲੀਵੁਡ ਅਦਾਕਾਰ ਵਿਨੋਦ ਖੰਨਾ ਨੇ 1998 ਵਿਚ ਇਸ ਸੀਟ ਤੋਂ ਕਾਂਗਰਸ ਦੀ ਪੰਜ ਵਾਰ ਐਮ ਪੀ ਰਹੀ ਸੁਖਵੰਤ ਕੌਰ ਭਿੰਡਰ ਨੂੰ ਹਰਾਇਆ ਸੀ । ਉਦੋਂ ਤੋਂ ਲੈ ਕੇ ਤਿੰਨ ਵਾਰ ਤੱਕ ਇਸ ਸੀਟ ਉਪਰ ਭਾਜਪਾ ਦਾ ਹੀ ਕਬਜ਼ਾ ਰਿਹਾ ਹੈ।ઠ
ਪਾਰਟੀ ਸੂਤਰਾਂ ਮੁਤਾਬਕ ਮੇਜਰ ਜਨਰਲ ਖਜੂਰੀਆਂ ਦਾ ਸੇਵਾ ਮੁਕਤ ਫੌਜੀਆਂ ਵਿਚ ਖ਼ਾਸਾ ਪ੍ਰਭਾਵ ਹੈ ਤੇ ਉਹ ਆਪ ਨਾਲ ਸ਼ੁਰੂ ਤੋਂ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਹੇ ਹਨ, ਜਿਸ ਕਰ ਕੇ ਵੀ ਉਨ੍ਹਾਂ ਨੂੰ ਇਸ ਸੀਟ ਲਈ ਉਮੀਦਵਾਰ ਐਲਾਨਿਆ ਗਿਆ ਹੈ।