7 C
Toronto
Wednesday, November 26, 2025
spot_img
Homeਹਫ਼ਤਾਵਾਰੀ ਫੇਰੀਭਰੋਸੇ ਦੇ ਵੋਟ ਲਈ ਲਿਬਰਲ ਸਰਕਾਰ ਨੂੰ ਕਿਸੇ ਵਿਰੋਧੀ ਦਲ ਦਾ ਲੈਣਾ...

ਭਰੋਸੇ ਦੇ ਵੋਟ ਲਈ ਲਿਬਰਲ ਸਰਕਾਰ ਨੂੰ ਕਿਸੇ ਵਿਰੋਧੀ ਦਲ ਦਾ ਲੈਣਾ ਹੀ ਪਵੇਗਾ ਸਮਰਥਨ

ਅਗਲੀ ਚੋਣ ਲੜਾਂਗਾ : ਟਰੂਡੋ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਰਾਜਨੀਤਕ ਖੇਮਿਆਂ ਵਿਚ ਇਨ੍ਹੀਂ ਦਿਨੀਂ ਖਲਬਲੀ ਅਤੇ ਅਸਥਿਰਤਾ ਵਾਲਾ ਮਾਹੌਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ (48) ਦੀ ਸਰਕਾਰ ਉਪਰ ਵਿਰੋਧੀ ਧਿਰ ਵਲੋਂ ‘ਵੀ ਚੈਰਿਟੀ’ ਨਾਮਕ ਸੰਸਥਾ ਨਾਲ ਪਰਿਵਾਰਕ ਸਬੰਧਾਂ ਕਾਰਨ ਸਰਕਾਰੀ ਸਕੀਮਾਂ ਦਾ ਫਾਇਦਾ ਪਹੁੰਚਾਉਣ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ । ਦੇਸ਼ ਦੇ ਵਿੱਤ ਮੰਤਰੀ ਬਿੱਲ ਮੋਰਨੋ ਦੇ ਅਸਤੀਫੇ ਮਗਰੋਂ ਟਰੂਡੋ ਨੇ ਆਪਣੀ ਕੈਬਨਿਟ ਵਿਚ ਮਾਮੂਲੀ ਫੇਰਬਦਲ ਕੀਤਾ ਅਤੇ ਸੰਸਦ ਨੂੰ 23 ਸਤੰਬਰ ਤੱਕ ‘ਪ੍ਰੋਰੁਗ’ (ਬਿਨਾ ਭੰਗ ਕੀਤੇ ਨਵੀਂ ਸ਼ੁਰੂਆਤ ਲਈ ਬੰਦ ਕਰਨ) ਦਾ ਐਲਾਨ ਕਰ ਦਿੱਤਾ। ਉਨ੍ਹਾਂ ਆਖਿਆ ਕਿ ਹਾਊਸ ਆਫ ਕਾਮਨਜ਼ (ਲੋਕ ਸਭਾ) ਵਿਚ ਥਰੋਨ ਸਪੀਚ (ਰਾਸ਼ਟਰਪਤੀ ਭਾਸ਼ਣ) 23 ਸਤੰਬਰ ਨੂੰ ਹੋਵੇਗਾ ਜਿਸ ਵਿਚ ਸਰਕਾਰ ਵਲੋਂ ਕਰੋਨਾ ਵਾਇਰਸ ਕਾਰਨ ਬਦਲੇ ਹਾਲਾਤ ਵਿਚ ਆਪਣੀਆਂ ਅਗਲੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾਵੇਗਾ । ਟਰੂਡੋ ਨੇ ਆਖਿਆ ਕਿ ਸਰਕਾਰ ਦੀ ਨਵੀਂ ਯੋਜਨਾ ਦੀ ਸੰਸਦ ਤੋਂ ਭਰੋਸੇ ਦੀ ਵੋਟ ਵਜੋਂ ਪ੍ਰਵਾਨਗੀ ਲਈ ਜਾਵੇਗੀ । ਇਸ ਸਮੇਂ ਟਰੂਡੋ ਲਿਬਰਲ ਪਾਰਟੀ ਦੀ ਘੱਟ-ਗਿਣਤੀ ਸਰਕਾਰ ਚਲਾ ਰਹੇ ਹਨ ਅਤੇ ਭਰੋਸੇ ਦੇ ਵੋਟ ਲਈ ਇਕ ਵਿਰੋਧੀ ਪਾਰਟੀ ਦਾ ਸਮਰਥਨ ਮਿਲਣਾ ਜ਼ਰੂਰੀ ਹੈ । ਜੇਕਰ ਕੰਸਰਵੇਟਿਵ ਪਾਰਟੀ, ਬਲਾਕ ਕਿਊਬਕ ਜਾਂ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਵਿਚੋਂ ਕਿਸੇ ਇਕ ਦਾ ਸਮਰਥਨ ਨਾ ਮਿਲਿਆ ਤਾਂ ਸੰਸਦ ਭੰਗ ਕਰਕੇ ਨਵੀਂ ਚੋਣ ਕਰਵਾਉਣਾ ਲਾਜ਼ਮੀ ਹੋ ਜਾਵੇਗਾ । ਰਾਜਧਾਨੀ ਓਟਾਵਾ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰੂਡੋ ਨੇ ਸਪੱਸ਼ਟ ਕੀਤਾ ਕਿ ਬਿਨਾ ਸ਼ੱਕ ਉਹ ਅਗਲੀ ਚੋਣ ਲੜਨਗੇ ਅਤੇ ਲਿਬਰਲ ਪਾਰਟੀ ਨੂੰ ਆਪਣੀ ਅਗਵਾਈ ਦੇਣਗੇ।

RELATED ARTICLES
POPULAR POSTS