ਕਿਹਾ : ਮੰਤਰੀ ਦੇ ਤੌਰ ’ਤੇ ਵੀ ਸਿੱਧੂ ਆਯੋਗ ਹੀ ਰਹੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਚ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਮੰਤਰੀ ਬਣਾਉਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿਫਾਰਸ਼ ਕੀਤੀ ਸੀ। ਕੈਪਟਨ ਨੇ ਦੱਸਿਆ ਕਿ ਉਨ੍ਹਾਂ ਦੇ ਅਤੇ ਸਿੱਧੂ ਦੇ ਕੌਮਨ ਫਰੈਂਡ ਦੇ ਜ਼ਰੀਏ ਇਮਰਾਨ ਨੇ ਇਹ ਸੰਦੇਸ਼ ਭੇਜਿਆ ਸੀ। ਇਸ ਵਿਚ ਕਿਹਾ ਗਿਆ ਸੀ ਕਿ ਸਿੱਧੂ ਨੂੰ ਤੁਸੀਂ ਆਪਣੀ ਸਰਕਾਰ ਵਿਚ ਲੈ ਲਓ, ਕੰਮ ਨਹੀਂ ਕਰੇਗਾ ਤਾਂ ਕੱਢ ਦੇਣਾ। ਕੈਪਟਨ ਅਮਰਿੰਦਰ ਹੋਰਾਂ ਦੱਸਿਆ ਕਿ ਉਹ ਵੀ ਹੈਰਾਨ ਰਹਿ ਗਏ ਕਿ ਸਿੱਧੂ ਦੀ ਸਿਫਾਰਸ਼ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਕਰ ਰਿਹਾ ਹੈ। ਕੈਪਟਨ ਨੇ ਦੱਸਿਆ ਕਿ ਮੈਨੂੰ ਕਿਹਾ ਗਿਆ ਕਿ ਸਿੱਧੂ ਨਾਲ ਉਨ੍ਹਾਂ ਦੀ ਦੋਸਤੀ ਹੈ, ਇਸ ਲਈ ਉਹ ਸਿੱਧੂ ਨੂੰ ਮੰਤਰੀ ਦੇਖਣਾ ਚਾਹੁੰਦੇ ਹਨ। ਹਾਲਾਂਕਿ ਸਿੱਧੂ ਨੂੰ ਚੰਡੀਗੜ੍ਹ ਵਿਚ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਮੈਂ ਸੋਨੀਆ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨੂੰ ਵੀ ਇਹ ਮੈਸੇਜ ਭੇਜ ਦਿੱਤੇ ਸਨ। ਇਸ ’ਤੇ ਸੋਨੀਆ ਦਾ ਜਵਾਬ ਨਹੀਂ ਆਇਆ ਸੀ। ਕੈਪਟਨ ਨੇ ਇਹ ਵੀ ਕਿਹਾ ਕਿ ਸਿੱਧੂ ਮੰਤਰੀ ਦੇ ਤੌਰ ’ਤੇ ਆਯੋਗ ਹੀ ਰਹੇ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …