ਬਲਵਿੰਦਰ ਭੂੰਦੜ ਨੇ ਕਿਹਾ – ਬਿਨਾ ਸ਼ਰਤ ਤੋਂ ਹੋਇਆ ਇਹ ਸਮਝੌਤਾ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਚੋਣ ਸਮਝੌਤਾ ਕਰ ਲਿਆ ਹੈ। ਇਹ ਦੋਵੇਂ ਪਾਰਟੀਆਂ ਪੰਜਾਬ ਵਿੱਚ ਰਲ ਕੇ ਹੀ ਚੋਣਾਂ ਲੜਦੀਆਂ ਹਨ, ਪਰ ਹੁਣ ਹਰਿਆਣਾ ਵਿੱਚ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਹਮਾਇਤ ਪੰਜਾਬ ਦੇ ਮੁੱਦਿਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਡੇਰਾ ਸਿਰਸਾ ਨਾਲ ਕੋਈ ਸਾਂਝ ਨਾ ਰੱਖਣ ਦੇ ਹੁਕਮਾਂ ‘ਤੇ ਵੀ ਅਸਰ ਪਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਵਾਰ ਬਾਦਲਾਂ ਦੇ ਪੁਰਾਣੇ ਮਿੱਤਰ ਚੌਟਾਲਿਆਂ ਦੀ ਪਾਰਟੀ ਇਨੈਲੋ ਨਾਲ ਰਲ ਕੇ ਅਕਾਲੀ ਦਲ ਨੇ ਚੋਣਾਂ ਲੜੀਆਂ ਸਨ। ਇਸ ਗਠਜੋੜ ਦੇ ਰਸਮੀ ਐਲਾਨ ਮੌਕੇ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਦੋਵੇਂ ਪਾਰਟੀਆਂ ਦਾ ਪੰਜਾਬ ਵਿੱਚ ਗਠਜੋੜ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਸੋ ਉਨ੍ਹਾਂ ਹਰਿਆਣਾ ਵਿੱਚ ਵੀ ਹੱਥ ਮਿਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਕੋਈ ਸ਼ਰਤ ਨਹੀਂ ਹੈ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਉਹ ਮਿਲ ਕੇ ਲੜਨਗੇ ਤੇ ਬਾਕੀ ਸ਼ਰਤਾਂ ਵੀ ਬਾਅਦ ਵਿੱਚ ਤੈਅ ਹੋਣਗੀਆਂ।
Check Also
ਫਿਲਮ ‘ਜਾਟ’ ਨੂੰ ਲੈ ਕੇ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਮਾਮਲਾ ਦਰਜ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲੱਗਣ ਲੱਗੇ ਆਰੋਪ ਜਲੰਧਰ/ਬਿਊਰੋ ਨਿਊਜ਼ ਜਲੰਧਰ ਦੇ ਸਦਰ ਪੁਲਿਸ …