ਜੇਕਰ ਹਿੰਸਕ ਕਾਰਵਾਈ ‘ਚ ਮੌਤ ਹੋਈ ਤਾਂ ਮਿਲਣਗੇ 30 ਲੱਖ
ਚੰਡੀਗੜ੍ਹ/ਬਿਊਰੋ ਨਿਊਜ਼
ਚੋਣ ਵਿਭਾਗ ਪੰਜਾਬ ਨੇ ਐਕਸ ਗ੍ਰੇਸ਼ੀਆ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਚੋਣਾਂ ਦੌਰਾਨ ਡਿਊਟੀ ‘ਤੇ ਤਾਇਨਾਤ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਦੀ ਜੇਕਰ ਮੌਤ ਹੁੰਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਘੱਟੋ-ਘੱਟ 15 ਲੱਖ ਰੁਪਏ ਮਿਲਣਗੇ। ਕਿਸੇ ਹਿੰਸਕ ਕਾਰਵਾਈ ਦੌਰਾਨ ਮਰਨ ਵਾਲਿਆਂ ਨੂੰ 30 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਹਿੰਸਕ ਕਾਰਵਾਈ ਦੌਰਾਨ ਕਿਸੇ ਮੁਲਾਜ਼ਮ ਦੇ ਅੰਗਹੀਣ ਹੋਣ ‘ਤੇ ਸਾਢੇ 7 ਲੱਖ ਰੁਪਏ ਮਿਲਣਗੇ। ਕਮਿਸ਼ਨ ਨੇ ਦੱਸਿਆ ਕਿ ਇਸ ਦਾਇਰੇ ਵਿਚ ਸੁਰੱਖਿਆ ਦਸਤਿਆਂ ਤੋਂ ਇਲਾਵਾ ਡਰਾਈਵਰ, ਕਲੀਨਰ ਅਤੇ ਜੋ ਵੀ ਚੋਣ ਡਿਊਟੀ ਕਰਦਾ ਹੈ, ਸਭ ਆਉਣਗੇ।
Check Also
ਐਸਜੀਪੀਸੀ ਨੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਕੀਤੀਆਂ ਸਮਾਪਤ
ਗਿਆਨੀ ਜਗਤਾਰ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ …