Breaking News
Home / ਪੰਜਾਬ / ਅਕਾਲੀ ਆਗੂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਕਰ ਰਹੇ ਨੇ ਕੋਸ਼ਿਸ਼ : ਰਾਜੇਵਾਲ

ਅਕਾਲੀ ਆਗੂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਕਰ ਰਹੇ ਨੇ ਕੋਸ਼ਿਸ਼ : ਰਾਜੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁਖੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ’ਤੇ ਕਈ ਗੰਭੀਰ ਆਰੋਪ ਲਗਾਏ। ਰਾਜੇਵਾਲ ਨੇ ਕਿਹਾ ਕਿ ਅਕਾਲੀ ਆਗੂਆਂ ਨੇ ਲੰਘੇ ਕੱਲ੍ਹ ਕੁਝ ਵੀਡੀਓ ਜਾਰੀ ਕਰਕੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਇਤਰਾਜ਼ ਸੀ ਤਾਂ ਉਹ ਕਿਸਾਨ ਆਗੂਆਂ ਨੂੰ ਨਾਲ ਗੱਲ ਕਰਦੇ ਪ੍ਰੰਤੂ ਅਕਾਲੀ ਦਲ ਨੇ ਤਾਂ ਪ੍ਰੈੱਸ ਕਾਨਫਰੰਸ ਕਰਕੇ ਜਾਣ ਬੁੱਝ ਕੇ ਕਿਸਾਨ ਸੰਘਰਸ਼ ਨੂੰ ਬਦਨਾਮ ਕੀਤਾ ਹੈ।
ਰਾਜੇਵਾਲ ਨੇ ਕਿਹਾ ਕਿ ਦਿੱਲੀ ਜਾਣ ਵਾਲੇ ਅਕਾਲੀ ਵਰਕਰਾਂ ਨਾਲ ਜੋ ਧੱਕਾ-ਮੁੱਕੀ ਕੁਝ ਕਿਸਾਨ ਹਮਾਇਤੀਆਂ ਨੇ ਕੀਤੀ ਹੈ, ਉਸ ਦੀ ਉਹ ਨਿੰਦਾ ਕਰਦੇ ਹਨ ਅਤੇ ਉਸ ਵਾਸਤੇ ਮਾਫ਼ੀ ਵੀ ਮੰਗਦੇ ਹਨ। ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਦੇ ਜਿਹੜੇ ਵਰਕਰ ਦਿੱਲੀ ਵਿਖੇ ਰੋਸ ਧਰਨੇ ਵਿਚ ਸ਼ਾਮਲ ਹੋਣ ਲਈ ਗਏ ਸਨ ਵਾਪਸੀ ਸਮੇਂ ਉਨ੍ਹਾਂ ਦੀਆਂ ਗੱਡੀਆਂ ਵਿਚ ਸ਼ਰਾਬ ਮਿਲੀ, ਜਿਸ ਦੇ ਉਨ੍ਹਾਂ ਕੋਲ ਵੀਡੀਓ ਵੀ ਮੌਜੂਦ ਹਨ ਪ੍ਰੰਤੂ ਉਹ ਜਾਰੀ ਨਹੀਂ ਕਰਨਗੇ। ਰਾਜੇਵਾਲ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ ਆਗੂਆਂ ਨੇ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਸਾਫ ਹੋ ਗਿਆ ਹੈ ਕਿ ਅਕਾਲੀ ਦਲ ਕਿਸਾਨਾਂ ਦਾ ਹਮਾਇਤੀ ਨਹੀਂ। ਇਸ ਮੌਕੇ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਪੰਜਾਬ ਦੇ ਪੂਰੇ ਲੋਕ ਕਿਸਾਨਾਂ ਦੇ ਨਾਲ ਹਨ ਅਤੇ ਇਸੇ ਲਈ ਹੀ ਸਿਆਸੀ ਪਾਰਟੀਆਂ ਦਾ ਪਿੰਡਾਂ ਵਿੱਚ ਡਟਵਾਂ ਵਿਰੋਧ ਹੋ ਰਿਹਾ ਹੈ।

 

Check Also

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 8 ਨਵੰਬਰ ਨੂੰ

ਚੰਨੀ ਨੇ ਕਿਹਾ, ਖੇਤੀ ਕਾਨੂੰਨਾਂ ਸਣੇ ਅਹਿਮ ਮਸਲਿਆਂ ’ਤੇ ਹੋਵੇਗੀ ਚਰਚਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ …