ਕੈਨੇਡਾ ਜਾਣ ਲਈ 61 ਵਿਦਿਆਰਥੀਆਂ ਦੀ ਫਲਾਈਟ ਮਿਸ ਹੋਣ ਕਰਕੇ ਏਅਰਪੋਰਟ ‘ਤੇ 16 ਘੰਟਿਆਂ ਤੱਕ ਹੰਗਾਮਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੋਮਵਾਰ ਰਾਤ ਨੂੰ ਟੋਰਾਂਟੋ ਜਾਣ ਵਾਲੇ 61 ਵਿਦਿਆਰਥੀਆਂ ਦੀ ਫਲਾਈਟ ਮਿਸ ਹੋ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਨੇ 16 ਘੰਟਿਆਂ ਤੱਕ ਰੋਸ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ-ਟੋਰਾਂਟੋ ਸਿੱਧੀ ਫਲਾਈਟ ਦੱਸ ਕੇ ਟਿਕਟਾਂ ਬੁੱਕ ਕੀਤੀਆਂ ਗਈਆਂ ਸਨ। ਦੋ ਦਿਨ ਪਹਿਲਾਂ ਦੱਸਿਆ ਕਿ ਫਲਾਈਟ ਰਸਲ ਖੇਮਹਾ (ਦੁਬਈ) ਤੋਂ ਹੋ ਕੇ ਜਾਵੇਗੀ। ਉਥੇ ਦਾ ਵੀਜ਼ਾ ਲੈਣਾ ਪਵੇਗਾ। ਉਹਨਾਂ ਨੇ ਦਸਤਾਵੇਜ਼ ਦੇ ਦਿੱਤੇ ਸਨ, ਏਅਰਪੋਰਟ ‘ਤੇ ਪਤਾ ਲੱਗਾ ਕਿ ਇਹ ਸਿੱਧੀ ਫਲਾਈਟ ਨਾ ਹੋ ਕੇ ਦੁਬਈ ਤੱਕ ਦੀ ਚਾਰਟਰ ਫਲਾਈਟ ਹੈ। ਕੁਝ ਵਿਦਿਆਰਥੀਆਂ ਨੂੰ ਪੈਂਡਿੰਗ ਕਰੋਨਾ ਰਿਪੋਰਟ ਅਤੇ ਦਸਤਾਵੇਜ਼ਾਂ ਵਿਚ ਖਾਮੀਆਂ ਅਤੇ ਕਈ ਹੋਰਾਂ ਨੂੰ ਵੀਜ਼ਾ ਨਾ ਆਉਣ ਦਾ ਹਵਾਲਾ ਦੇ ਕੇ ਫਲਾਈਟ ਵਿਚ ਨਹੀਂ ਚੜ੍ਹਨ ਦਿੱਤਾ ਗਿਆ। ਇਸ ਤੋਂ ਬਾਅਦ ਮੰਗਲਵਾਰ ਸਵੇਰੇ 6 ਵਜੇ ਦਿੱਲੀ ਦੀ ਫਲਾਈਟ ਤੋਂ ਏਅਰਪੋਰਟ ਪਹੁੰਚੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਪਰੇਸ਼ਾਨ ਹੋ ਰਹੇ ਵਿਅਕਤੀਆਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ। ਬਾਅਦ ਵਿਚ ਔਜਲਾ ਨੇ ਏਅਰਪੋਰਟ ਅਥਾਰਿਟੀ, ਏਅਰ ਲਾਈਨਜ਼ ਦੇ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਨਾਲ ਮੀਟਿੰਗ ਕੀਤੀ। ਏਅਰਪੋਰਟ ਦੇ ਡਾਇਰੈਕਟਰ ਨੇ ਕਿਹਾ ਕਿ 61 ਵਿਚੋਂ 30 ਨੂੰ ਕੈਨੇਡਾ ਹਾਈ ਕਮਿਸ਼ਨ ਦੇ ਕਹਿਣ ‘ਤੇ ਨਹੀਂ ਜਾਣ ਦਿੱਤਾ ਗਿਆ। 31 ਵਿਅਕਤੀਆਂ ਨੂੰ ਦੁਬਈ ਦਾ ਵੀਜ਼ਾ ਅਤੇ ਹੋਰ ਦਸਤਾਵੇਜ਼ਾਂ ਕਰਕੇ ਫਲਾਈਟ ਨਹੀਂ ਮਿਲ ਸਕੀ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …