15 C
Toronto
Tuesday, October 14, 2025
spot_img
Homeਦੁਨੀਆਐਲਨ ਮਸਕ ਬਣੇ ਟਵਿੱਟਰ ਦੇ ਨਵੇਂ ਮਾਲਕ

ਐਲਨ ਮਸਕ ਬਣੇ ਟਵਿੱਟਰ ਦੇ ਨਵੇਂ ਮਾਲਕ

ਕਿਹਾ : ਪੈਸਾ ਕਮਾਉਣ ਲਈ ਨਹੀਂ, ਇਨਸਾਨੀਅਤ ਦੀ ਮਦਦ ਕਰਨ ਲਈ ਖਰੀਦਿਆ ਹੈ ਟਵਿੱਟਰ
ਸਾਨਫਰਾਂਸਿਸਕੋ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਟੈਸਲਾ ਕੰਪਨੀ ਦੇ ਮਾਲਕ ਐਲਨ ਮਸਕ ਵਿਸ਼ਵ ਪ੍ਰਸਿੱਧ ਮਾਈਕਰੋ ਬਲਾਗਿੰਗ ਐਪ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਟਵਿੱਟਰ ਨੂੰ ਖਰੀਦਣ ਤੋਂ ਬਾਅਦ ਐਲਨ ਮਸਕ ਨੇ ਕਿਹਾ ਕਿ ਪੈਸਾ ਕਮਾਉਣ ਦੇ ਲਈ ਨਹੀਂ, ਬਲਕਿ ਇਨਸਾਨੀਅਤ ਦੀ ਮਦਦ ਕਰਨ ਦੇ ਲਈ ਉਨ੍ਹਾਂ ਟਵਿੱਟਰ ਨੂੰ ਖਰੀਦਿਆ ਹੈ। ਟਵਿੱਟਰ ਦਾ ਮਾਲਕ ਬਣਨ ਦੇ ਕੁੱਝ ਘੰਟਿਆਂ ਮਗਰੋਂ ਹੀ ਉਨ੍ਹਾਂ ਸੀਈਓ ਪਰਾਗ ਅਗਰਵਾਲ, ਚੀਫ਼ ਫਾਈਨੈਂਸ਼ੀਅਲ ਅਫ਼ਸਰ ਨੇਡ ਸਹਿਗਲ ਅਤੇ ਲੀਗਲ ਅਫੇਅਰਜ਼ ਐਂਡ ਪਾਲਿਸੀ ਚੀਫ਼ ਵਿਜਯ ਗਡੇ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਮਸਕ ਨੇ ਪਰਾਗ ਅਤੇ ਦੋ ਹੋਰ ਅਫ਼ਸਰਾਂ ’ਤੇ ਸ਼ੋਸ਼ਲ ਮੀਡੀਆ ਪਲੇਟਫਾਰਮ ’ਤੇ ਫਰਜ਼ੀ ਅਕਾਊਂਟਸ ਦੀ ਗਿਣਤੀ ਨੂੰ ਲੈ ਕੇ ਟਵਿੱਟਰ ਇਨਵੈਸਟਰਜ਼ ਨੂੰ ਗੁੰਮਰਾਹ ਕਰਨ ਦਾ ਆਰੋਪ ਲਗਾਇਆ। ਐਲਨ ਮਸਕ ਨੇ ਇਕ ਟਵੀਟ ਕਰਕੇ ਕਿਹਾ ਕਿ ਅਸੀਂ ਇਸ ਪਲੇਟਫਾਰਮ ਨਾਲ ਇਸ ਲਈ ਡੀਲ ਕੀਤੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੌਮਨ ਡਿਜੀਟਲ ਸਪੇਸ ਮਿਲ ਸਕੇ। ਉਨ੍ਹਾਂ ਸੰਕੇਤ ਦਿੱਤੇ ਕਿ ਅੱਗੇ ਚੱਲ ਕੇ ਟਵਿੱਟਰ ਦੀ ਐਡ ਪਾਲਿਸੀ ’ਚ ਵੀ ਬਦਲਾਅ ਕੀਤਾ ਜਾਵੇਗਾ। ਮਸਕ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਟਵਿੱਟਰ ਸਭ ਤੋਂ ਵਧੀਆ ਐਡਵਰਟਾਈਜ਼ਮੈਂਟ ਪਲੇਟਫਾਰਮ ਬਣੇ ਅਤੇ ਇਥੇ ਹਰ ਉਮਰ ਵਰਗ ਦਾ ਵਿਅਕਤੀ ਫਿਲਮਾਂ ਦੇਖ ਸਕੇ ਅਤੇ ਵੀਡੀਓ ਗੇਮ ਵੀ ਖੇਡ ਸਕੇ।

RELATED ARTICLES
POPULAR POSTS