21.1 C
Toronto
Thursday, September 10, 2026
spot_img
Homeਦੁਨੀਆਅਮਰੀਕਾ ਦੇ ਮੋਨਟਾਨਾ ਰਾਜ ਵਿਚ ਪਹਾੜੀ ਤੋਂ ਨਦੀ ਵਿਚ ਡਿੱਗੇ ਭਾਰਤੀ ਨੌਜਵਾਨ...

ਅਮਰੀਕਾ ਦੇ ਮੋਨਟਾਨਾ ਰਾਜ ਵਿਚ ਪਹਾੜੀ ਤੋਂ ਨਦੀ ਵਿਚ ਡਿੱਗੇ ਭਾਰਤੀ ਨੌਜਵਾਨ ਦੀ ਲਾਸ਼ ਬਰਾਮਦ

ਅਮਰੀਕਾ ਦੇ ਮੋਨਟਾਨਾ ਰਾਜ ਵਿਚ ਪਹਾੜੀ ਤੋਂ ਨਦੀ ਵਿਚ ਡਿੱਗੇ ਭਾਰਤੀ ਨੌਜਵਾਨ ਦੀ ਲਾਸ਼ ਬਰਾਮਦਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਪਿਛਲੇ ਮਹੀਨੇ ਦੇ ਸ਼ੁਰੂ ਵਿਚ ਅਮਰੀਕਾ ਦੇ ਮੋਨਟਾਨਾ ਰਾਜ ਵਿਚ ਗਲੇਸ਼ੀਅਰ ਨੈਸ਼ਨਲ ਪਾਰਕ ਵਿਖੇ ਆਪਣੇ ਦੋਸਤਾਂ ਨਾਲ ਮੌਜ ਮਸਤੀ ਕਰਨ ਗਏ 26 ਸਾਲਾ ਭਾਰਤੀ ਸਿਧਾਂਤ ਵਿਠਲ ਪਾਟਿਲ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਕੈਲੀਫੋਰਨੀਆ ਵਾਸੀ ਪਾਟਿਲ ਆਪਣੇ 7 ਦੋਸਤਾਂ ਨਾਲ ਪਾਰਕ ਵਿਚ ਲੰਬੀ ਸੈਰ ‘ਤੇ ਗਿਆ ਸੀ। ਉਹ ਇਕ ਪਹਾੜੀ ਉਪਰ ਖੜ੍ਹਾ ਸੀ ਕਿ ਅਚਾਨਕ ਡਾਵਾਂਡੋਲ ਹੋ ਕੇ ਡੂੰਘੀ ਖੱਡ ਨੁਮਾ ਨਦੀ ਵਿਚ ਜਾ ਡਿੱਗਾ।
ਪਾਟਿਲ ਦੇ ਦੋਸਤਾਂ ਤੇ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੇ ਉਸ ਨੂੰ ਡਿੱਗਦਿਆਂ ਵੇਖਿਆ ਸੀ। ਉਨ੍ਹਾਂ ਨੇ ਹੇਠਾਂ ਜਾ ਕੇ ਪਾਣੀ ਵਿਚ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਗਲੇਸ਼ੀਅਰ ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਡੂੰਘੇ ਪਾਣੀ ਕਾਰਨ ਪਾਟਿਲ ਦੀ ਲਾਸ਼ ਲੱਭਣ ਵਿਚ ਮੁਸ਼ਕਿਲ ਆ ਰਹੀ ਸੀ। ਪਰੰਤੂ ਅੰਤ ਵਿਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ ਹਨ । ਪਾਟਿਲ ਦੇ ਚਾਚਾ ਪ੍ਰਤੇਸ਼ ਚੌਧਰੀ ਨੇ ਕਿਹਾ ਹੈ ਕਿ ਯੂ ਐਸ ਰੇਂਜਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਠਲ ਦੀ ਲਾਸ਼ ਬਰਾਮਦ ਹੋਣ ਬਾਰੇ ਦਸਿਆ ਹੈ।
ਉਨ੍ਹਾਂ ਨੇ ਰੇਂਜਰਾਂ ਦਾ ਧੰਨਵਾਦ ਕੀਤਾ ਹੈ। ਨੈਸ਼ਨਲ ਪਾਰਕ ਦੇ ਅਧਿਕਾਰੀਆਂ ਨੇ ਪਾਟਿਲ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਪਾਟਿਲ ਦੀ ਲਾਸ਼ ਬਰਾਮਦ ਹੋਣ ਨਾਲ ਉਨ੍ਹਾਂ ਨੂੰ ਕੁਝ ਹੌਸਲਾ ਮਿਲੇਗਾ।

 

 

RELATED ARTICLES
POPULAR POSTS