Breaking News
Home / ਭਾਰਤ / ਮਨੀਸ ਸਿਸੋਦੀਆ ਦੇ ਟਵਿੱਟਰ ਹੈਂਡਲ ਤੋਂ ਫਿਰ ਕੀਤਾ ਗਿਆ ਟਵੀਟ

ਮਨੀਸ ਸਿਸੋਦੀਆ ਦੇ ਟਵਿੱਟਰ ਹੈਂਡਲ ਤੋਂ ਫਿਰ ਕੀਤਾ ਗਿਆ ਟਵੀਟ

ਕਿਹਾ : ਤੁਸੀਂ ਮੈਨੂੰ ਜੇਲ੍ਹ ’ਚ ਰੱਖ ਕੇ ਦੁਖੀ ਕਰ ਸਕਦੇ ਹੋ ਪ੍ਰੰਤੂ ਮੇਰੇ ਹੌਸਲੇ ਨੂੰ ਨਹੀਂ ਤੋੜ ਸਕਦੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਟਵਿੱਟਰ ਹੈਂਡਲ ਤੋਂ ਫਿਰ ਇਕ ਵਾਰ ਟਵੀਟ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਕਾਫ਼ੀ ਹੰਗਾਮਾ ਹੋਇਆ ਅਤੇ ਉਨ੍ਹਾਂ ਜੇਲ੍ਹ ’ਚ ਮਨੀਸ਼ ਸਿਸੋਦੀਆ ’ਤੇ ਮੋਬਾਇਲ ਫੋਨ ਕਰਨ ਦਾ ਆਰੋਪ ਵੀ ਲਗਾਇਆ। ਸਿਸੋਦੀਆ ਵੱਲੋਂ ਕੀਤੇ ਗਏ ਟਵੀਟ ਵਿਚ ਬਿਨਾ ਕਿਸੇ ਦਾ ਨਾਂ ਲਏ ਵਿਰੋਧੀਆਂ ’ਤੇ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਟਵੀਟ ’ਚ ਲਿਖਿਆ ਕਿ ‘ਸਰ’ ਤੁਸੀਂ ਮੈਨੂੰ ਜੇਲ੍ਹ ’ਚ ਰੱਖ ਕੇ ਤੰਗ-ਪ੍ਰੇਸ਼ਾਨ ਅਤੇ ਦੁਖੀ ਤਾਂ ਕਰ ਸਕਦੇ ਹੋ ਪ੍ਰੰਤੂ ਮੇਰੇ ਹੌਸਲੇ ਨੂੰ ਤੋੜਨ ਵਿਚ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਅੱਗੇ ਲਿਖਿਆ ਕਿ ਅੰਗਰੇਜ਼ਾਂ ਨੇ ਵੀ ਆਜ਼ਾਦੀ ਘੁਲਾਟੀਆਂ ਨੂੰ ਤਕਲੀਫਾਂ ਦਿੱਤੀਆਂ ਸਨ ਪ੍ਰੰਤੂ ਉਹ ਕਦੇ ਵੀ ਮਿਸ਼ਨ ਤੋਂ ਨਹੀਂ ਸਨ ਭਟਕੇ। ਧਿਆਨ ਰਹੇ ਕਿ ਦਿੱਲੀ ਸ਼ਰਾਬ ਘੁਟਾਲਾ ਮਾਮਲੇ ਵਿਚ ਮਨੀਸ਼ ਸਿਸੋਦੀਆਂ ਨੂੰ ਲੰਘੇ ਦਿਨੀਂ ਗਿ੍ਰਫਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ ਅਤੇ ਉਨ੍ਹਾਂ ਵੱਲੋਂ ਪਾਈ ਗਈ ਜ਼ਮਾਨਤ ਪਟੀਸ਼ਨ ’ਤੇ ਆਉਂਦੀ 21 ਮਾਰਚ ਨੂੰ ਕੋਰਟ ਵੱਲੋਂ ਸੁਣਵਾਈ ਕੀਤੀ ਜਾਣੀ ਹੈ।

 

Check Also

ਰਾਹੁਲ ਗਾਂਧੀ ਰਾਏਬਰੇਲੀ ਤੋਂ ਲੜਨਗੇ  ਚੋਣ

ਪਿ੍ਰਅੰਕਾ ਗਾਂਧੀ ਨੇ ਚੋਣ ਲੜਨ ਤੋਂ ਵੱਟਿਆ ਪਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਸੀਨੀਅਰ …