-12.7 C
Toronto
Saturday, January 31, 2026
spot_img
Homeਜੀ.ਟੀ.ਏ. ਨਿਊਜ਼ਕਮਿਊਨਿਟੀ ਇਨਫਰਾਸਟ੍ਰਕਚਰ ਲਈ 750 ਹਜ਼ਾਰ ਡਾਲਰ ਕੀਤੇ ਜਾਣਗੇ ਨਿਵੇਸ਼ : ਰੂਬੀ ਸਹੋਤਾ

ਕਮਿਊਨਿਟੀ ਇਨਫਰਾਸਟ੍ਰਕਚਰ ਲਈ 750 ਹਜ਼ਾਰ ਡਾਲਰ ਕੀਤੇ ਜਾਣਗੇ ਨਿਵੇਸ਼ : ਰੂਬੀ ਸਹੋਤਾ

ਬਰੈਂਪਟਨ : ਬਰੈਂਪਟਨ ਤੋਂ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਨੇ ਸਿਟੀ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੀ ਹਾਜਰੀ ਵਿੱਚ ਫੈਡਰਲ ਕੈਨੇਡਾ ਕਮਿਊਨਿਟੀ ਰੀਵਾਈਟੇਲਾਈਜੇਸ਼ਨ ਫੰਡ ਤਹਿਤ ਬਰੈਂਪਟਨ ਨੌਰਥ ਰੀਜਨ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਲਈ 750 ਹਜ਼ਾਰ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ।
ਇਸ ਨਿਵੇਸ਼ ਨਾਲ ਬਰੈਂਪਟਨ ਨੌਰਥ ਦੇ ਬੱਚਿਆਂ ਤੇ ਪਰਿਵਾਰਾਂ ਲਈ ਆਊਟਡਰ ਸਪੇਸਿਜ ਤੱਕ ਪਹੁੰਚ ਵਿੱਚ ਵਾਧਾ ਕਰਨ ਦੇ ਨਾਲ ਨਾਲ ਮਨੋਰੰਜਨ ਵਾਲੀਆਂ ਥਾਂਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ ਤੇ ਸੈਸਕੁਈਸੈਟੇਨੀਅਲ ਪਾਰਕ ਦੀ ਖੂਬਸੂਰਤੀ ਨੂੰ ਵਧਾਇਆ ਜਾਵੇਗਾ। ਇਸ ਪ੍ਰੋਜੈਕਟ ਤਹਿਤ ਹਰ ਉਮਰ ਤੇ ਸਮਰੱਥਾ ਵਾਲੇ ਲੋਕਾਂ ਲਈ ਹੱਬ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਨਿਵੇਕਲੇ ਖੇਡ ਸਟਰਕਚਰ ਹੋਣਗੇ ਤੇ ਮਨੋਰੰਜਨ ਵਾਲੀਆਂ ਕਈ ਥਾਂਵਾਂ ਹੋਣਗੀਆਂ।ਇਸ ਪ੍ਰੋਜੈਕਟ ਤਹਿਤ ਝੂਲੇ, ਕਲਾਈਂਬਰਜ, ਵ੍ਹੀਲਚੇਅਰ ਦੇ ਹਿਸਾਬ ਨਾਲ ਢਾਲੇ ਗਏ ਇੱਕਠ ਕਰਨ ਵਾਲੇ ਇਲਾਕੇ, ਸੇਡ ਸੈਲਟਰਜ, ਪਿਕਨਿਕ ਵਾਲੀਆਂ ਥਾਂਵਾਂ, ਸਪਲੈਸ ਪੈਡ, ਸਾਰੀਆਂ ਦੀ ਪਹੁੰਚ ਵਿੱਚ ਆ ਸਕਣ ਵਾਲੇ ਫਿੱਟਨੈੱਸ ਇਕਿਉਪਮੈਂਟ, ਪਲੇਅ ਸਰਫੇਸਿੰਗ, ਵਾਕਿੰਗ ਟਰੇਲਜ ਤੇ ਪੇੜ ਪੌਦੇ ਆਦਿ ਲਾਏ ਜਾਣਗੇ।

RELATED ARTICLES
POPULAR POSTS