12.7 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼ਨਵੰਬਰ ਮਹੀਨੇ ਦੇ ਅੰਤ ਤੱਕ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ...

ਨਵੰਬਰ ਮਹੀਨੇ ਦੇ ਅੰਤ ਤੱਕ 11 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰੇਗਾ ਓਨਟਾਰੀਓ : ਮੂਰ

ਓਟਵਾ/ਬਿਊਰੋ ਨਿਊਜ਼ : ਓਨਟਾਰੀਓ ਦੇ ਮੈਡੀਕਲ ਆਫੀਸਰ ਆਫ ਹੈਲਥ ਡਾ.ਕਿਰਨ ਮੂਰ ਦਾ ਕਹਿਣਾ ਹੈ ਕਿ ਪੰਜ ਤੋਂ 11 ਸਾਲਾਂ ਦੇ ਬੱਚਿਆਂ ਨੂੰ ਨਵੰਬਰ ਦੇ ਅੰਤ ਤੱਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਦਿੱਤੇ ਜਾਣ ਦੀ ਉਮੀਦ ਹੈ।
ਡਾ. ਮੂਰ ਨੇ ਆਖਿਆ ਕਿ ਪ੍ਰੋਵਿੰਸ਼ੀਅਲ ਅਧਿਕਾਰੀਆਂ ਵੱਲੋਂ ਓਟਵਾ ਪਬਲਿਕ ਹੈਲਥ ਪਲੈਨ ਦਾ ਮੁਲਾਂਕਣ ਕੀਤਾ ਗਿਆ ਹੈ ਤੇ ਉਨ੍ਹਾਂ ਆਖਿਆ ਕਿ ਉਹ ਕਮਾਲ ਦਾ ਪਲੈਨ ਹੈ। ਡਾ.ਮੂਰ ਵੱਲੋਂ ਟੀਕਾਕਰਣ ਲਈ ਦੱਸੇ ਜਾ ਰਹੇ ਸਮੇਂ ਦੇ ਅੰਦਾਜੇ ਨਾਲ ਹੀ ਕੈਨੇਡਾ ਦੇ ਚੀਫ ਮੈਡੀਕਲ ਐਡਵਾਈਜ਼ਰ ਵੱਲੋਂ ਦਿੱਤੀ ਜਾ ਰਹੀ ਸਮਾਂ ਸੀਮਾਂ ਕਾਫੀ ਹੱਦ ਤੱਕ ਮੇਲ ਖਾਂਦੀ ਹੈ। ਪਿਛਲੇ ਹਫਤੇ ਉਨ੍ਹਾਂ ਆਖਿਆ ਸੀ ਕਿ ਹੈਲਥ ਕੈਨੇਡਾ ਇੱਕ ਜਾਂ ਦੋ ਹਫਤਿਆਂ ਵਿੱਚ ਬੱਚਿਆਂ ਦਾ ਟੀਕਾਕਰਣ ਸ਼ੁਰੂ ਕਰ ਸਕਦਾ ਹੈ। ਇਸ ਨਾਲ ਕੁੱਝ ਬੱਚੇ ਹਾਲੀਡੇਅ ਸੀਜਨ ਲਈ ਅੰਸ਼ਕ ਤੌਰ ਉੱਤੇ ਮਹਿਫੂਜ ਹੋ ਜਾਣਗੇ। ਮੂਰ ਨੇ ਆਖਿਆ ਕਿ ਬੱਚਿਆਂ ਨੂੰ ਅੱਠ ਹਫਤਿਆਂ ਵਿੱਚ ਕੋਵਿਡ-19 ਵੈਕਸੀਨ ਦੀਆਂ ਦੋ ਡੋਜ਼ਾਂ ਦਿੱਤੀਆਂ ਜਾਣਗੀਆਂ। ਮੌਡਰਨਾ ਨੇ ਵੀ ਇਹ ਐਲਾਨ ਕੀਤਾ ਸੀ ਕਿ ਉਸ ਵੱਲੋਂ ਛੇ ਤੋਂ 11 ਸਾਲ ਦੇ ਬੱਚਿਆਂ ਲਈ ਆਪਣੀ ਸਪਾਈਕਵੈਕਸ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦਿਵਾਉਣ ਲਈ ਅਪਲਾਈ ਕੀਤਾ ਗਿਆ ਹੈ। ਰੈਗੂਲੇਟਰ ਵੱਲੋਂ ਪਹਿਲਾਂ ਹੀ ਫਾਈਜ਼ਰ ਦੀ ਬੱਚਿਆਂ ਲਈ ਵੈਕਸੀਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS