6.9 C
Toronto
Thursday, April 30, 2026
spot_img
Homeਜੀ.ਟੀ.ਏ. ਨਿਊਜ਼ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਬੀਬੀ ਸਤਵੀਰ ਕੌਰ ਨਾਲ ਲਈਆਂ...

ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਬੀਬੀ ਸਤਵੀਰ ਕੌਰ ਨਾਲ ਲਈਆਂ ਲਾਵਾਂ

ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨ ਸਿਆਸਤ ਵਿਚ ਇਕ ਵੱਡਾ ਨਾਂ ਬਣ ਕੇ ਉਭਰੇ ਜਗਮੀਤ ਸਿੰਘ ਜਿੱਥੇ ਪਿਛਲੇ ਦਿਨੀਂ ਵਿਆਹ ਬੰਧਨ ਵਿਚ ਬੱਝੇ ਸਨ, ਉਥੇ ਹੁਣ ਉਨ੍ਹਾਂ ਦੇ ਛੋਟੇ ਭਰਾ ਗੁਰਰਤਨ ਸਿੰਘ ਨੇ ਵੀ ਵਿਆਹ ਰਚਾ ਲਿਆ ਹੈ। ਗੁਰਰਤਨ ਸਿੰਘ ਦਾ ਵਿਆਹ ਬੀਬੀ ਸਤਵੀਰ ਕੌਰ ਨਾਲ ਹੋਇਆ ਹੈ। ਹਾਲ ਹੀ ‘ਚ ਗੁਰਰਤਨ ਸਿੰਘ ਬਰੈਂਪਟਨ ਈਸਟ ਤੋਂ ਐੱਮ.ਪੀ.ਪੀ. ਚੁਣੇ ਗਏ ਹਨ।
ਉਨ੍ਹਾਂ ਦਾ ਵਿਆਹ ਪੰਜਾਬੀ ਪਰਿਵਾਰ ਦੀ ਸਤਵੀਰ ਕੌਰ ਨਾਲ ਹੋਇਆ ਅਤੇ ਪੰਜਾਬੀ ਰੀਤੀ-ਰਿਵਾਜਾਂ ਮੁਤਾਬਕ ਇਸ ਵਿਆਹ ਦਾ ਸਾਰਾ ਪ੍ਰਬੰਧ ਕੀਤਾ ਗਿਆ। ਸਿੱਖ ਧਰਮ ਮੁਤਾਬਕ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ। ਤੁਹਾਨੂੰ ਦੱਸ ਦਈਏ ਕਿ ਜਗਮੀਤ ਸਿੰਘ ਵੀ ਇਸੇ ਸਾਲ ਵਿਆਹ ਦੇ ਬੰਧਨ ‘ਚ ਬੱਝੇ ਹਨ। ਪਰਿਵਾਰ ਵਾਲਿਆਂ ਨੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਕਈ ਪੰਜਾਬੀ ਸਿਆਸੀ ਸ਼ਖਸੀਅਤਾਂ ਵੀ ਵਿਆਹ ‘ਤੇ ਪੁੱਜੇ। ਜਗਮੀਤ ਦੀ ਪਤਨੀ ਭਾਵ ਗੁਰਕਿਰਨ ਕੌਰ ਵੀ ਇਸ ਵਿਆਹ ‘ਚ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਸੀ। ਦਿਓਰ ਦੇ ਵਿਆਹ ‘ਚ ਭਾਬੀ ਦੀ ਟੌਹਰ ਦੇਖਣ ਵਾਲੀ ਸੀ।

RELATED ARTICLES
POPULAR POSTS