ਬਰੈਂਪਟਨ/ਬਿਊਰੋ ਨਿਊਜ਼ : ਸੰਭਾਵੀ ਤੌਰ ਉੱਤੇ ਅਮੋਨੀਆ ਲੀਕ ਹੋਣ ਕਾਰਨ ਬਰੈਂਪਟਨ ਦੇ ਕੁੱਝ ਹਿੱਸੇ ਵਿੱਚ ਮੌਜੂਦ ਕਾਰੋਬਾਰੀ ਅਦਾਰਿਆਂ ਤੇ ਆਲੇ-ਦੁਆਲੇ ਵਾਲੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ।
ਵੀਰਵਾਰ ਸਵੇਰੇ 7:30 ਵਜੇ ਬ੍ਰਾਮੇਲੀਆ ਰੋਡ ਤੇ ਡੈਰੀ ਰੋਡ ਨੇੜੇ ਲਾਜਿਸਟਿਕਸ ਡਰਾਈਵ ਇਲਾਕੇ ਵਿੱਚ ਇਹ ਲੀਕੇਜ਼ ਹੋਣ ਤੋਂ ਬਾਅਦ ਫਾਇਰ ਅਮਲੇ ਨੂੰ ਸੱਦਿਆ ਗਿਆ। ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਸਵੇਰੇ 10:00 ਵਜੇ ਤੋਂ ਬਾਅਦ ਜਾਰੀ ਕੀਤੇ ਗਏ ਟਵੀਟ ਵਿੱਚ ਪੀਲ ਪੁਲਿਸ ਨੇ ਆਖਿਆ ਕਿ ਫਾਇਰਫਾਈਟਰਜ ਨੇ ਲੀਕੇਜ਼ ਬੰਦ ਕਰ ਦਿੱਤੀ ਤੇ ਲੋਕਾਂ ਨੂੰ ਬਾਅਦ ਵਿੱਚ ਉਨ੍ਹਾਂ ਨੂੰ ਸਬੰਧਤ ਬਿਲਡਿੰਗਜ਼ ਵਿੱਚ ਭੇਜ ਦਿੱਤਾ ਗਿਆ। ਲੇਬਰ ਮੰਤਰਾਲੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …