16.4 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਜਗਮੀਤ ਸਿੰਘ ਨੇ ਰਚਿਆ ਇਤਿਹਾਸ

ਜਗਮੀਤ ਸਿੰਘ ਨੇ ਰਚਿਆ ਇਤਿਹਾਸ

ਵਿਰੋਧੀ ਧਿਰ ਦੇ ਪਹਿਲੇ ਗੈਰ-ਗੋਰੇ ਆਗੂ ਵਜੋਂ ਜਗਮੀਤ ਸਿੰਘ ਨੇ ਹਾਊਸ ਨੂੰ ਕੀਤਾ ਸੰਬੋਧਨ
ਓਟਵਾ : ਭਾਰਤੀ ਮੂਲ ਦੇ ਜਗਮੀਤ ਸਿੰਘ ਨੇ ਕੈਨੇਡਾ ਦੀ ਰਾਜਨੀਤੀ ਵਿਚ ਨਵਾਂ ਇਤਿਹਾਸ ਬਣਾਇਆ ਹੈ। ਦੇਸ਼ ਵਿਚ ਪ੍ਰਮੁੱਖ ਵਿਰੋਧੀ ਧਿਰ ਦੇ ਪਹਿਲੇ ਗੈਰ-ਗੋਰੇ ਆਗੂ ਵਜੋਂ ਜਗਮੀਤ ਸਿੰਘ ਨੇ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿਚ ਸੰਬੋਧਨ ਕੀਤਾ। ਸੋਮਵਾਰ ਨੂੰ ਦਸਤਾਰਧਾਰੀ ਆਗੂ ਦੇ ਸਦਨ ਵਿਚ ਪੁੱਜਣ ‘ਤੇ ਸਾਰੇ ਮੈਂਬਰਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਪ੍ਰਸ਼ਨ ਕਾਲ ਤੋਂ ਪਹਿਲਾਂ ਨਿਊ ਡੈਮੋਕ੍ਰੇਟਿਕ ਪਾਰਟੀ ਦਾ ਸਿੱਖ ਆਗੂ ਦਿਲ ‘ਤੇ ਹੱਥ ਰੱਖ ਕੇ ਸਦਨ ਵਿਚ ਪ੍ਰਵੇਸ਼ ਹੋਇਆ। ਲੰਘੀ 25 ਫਰਵਰੀ ਨੂੰ ਹੋਈਆਂ ਉੱਪ ਚੋਣਾਂ ਵਿਚ ਜਗਮੀਤ ਸਿੰਘ ਦੀ ਸੰਘੀ ਸਰਕਾਰ ਵਿਚ ਚੋਣ ਹੋਈ ਸੀ। ਆਪਣੇ ਪਹਿਲੇ ਸ਼ਬਦਾਂ ਵਿਚ ਉਨ੍ਹਾਂ ਪਿਛਲੇ ਹਫ਼ਤੇ ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ‘ਤੇ ਹੋਏ ਹਮਲੇ ਦਾ ਜ਼ਿਕਰ ਕੀਤਾ ਅਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਬਾਅਦ ਵਿਚ ਉਨ੍ਹਾਂ ਬਰਨਬਾਈ-ਸਾਊਥ ਵਿਚ ਗਰੀਬੀ ਬਾਰੇ ਪ੍ਰਸ਼ਨ ਕੀਤੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਆਗੂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਦਨ ਵਿਚ ਪ੍ਰਵੇਸ਼ ਕਰਨ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ।

RELATED ARTICLES
POPULAR POSTS