Breaking News
Home / ਜੀ.ਟੀ.ਏ. ਨਿਊਜ਼ / ਪੀਲ ਰੀਜ਼ਨਲ ਪੁਲਿਸ ਨੇ ਟੈਕਸੀ ਕੈਬ ‘ਚ ਡੈਬਿਟ ਕਾਰਡ ਜਾਅਲਸਾਜ਼ੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ

ਪੀਲ ਰੀਜ਼ਨਲ ਪੁਲਿਸ ਨੇ ਟੈਕਸੀ ਕੈਬ ‘ਚ ਡੈਬਿਟ ਕਾਰਡ ਜਾਅਲਸਾਜ਼ੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ

ਪੀਲ : ਪੀਲ ਰੀਜ਼ਨਲ ਪੁਲਿਸ ਨੇ ਫਰਾਡ ਬਿਊਰੋ ਦੇ ਇਨਵੈਸਟੀਗੇਟਰਸ ਨੇ ਟੈਕਸੀਜ਼ ਵਿਚ ਡੈਬਿਟ ਕਾਰਡ ਜਾਅਲਸਾਜ਼ੀ ਦੇ ਸਬੰਧ ਵਿਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਫਰਾਡ ਬਿਊਰੋ ਆਫਿਸਰਜ਼ ਨੇ ਡੈਬਿਟ ਕਾਰਡ ਫਰਾਡ ਦੇ ਕਈ ਮਾਮਲਿਆਂ ਵਿਚ ਜਾਂਚ ਦੇ ਬਾਅਦ ਦੇਖਿਆ ਕਿ ਜੀਟੀਏ ਵਿਚ ਟੈਕਸੀ ਲੈਣ ਵਾਲੇ ਕਈ ਯਾਤਰੀਆਂ ਨਾਲ ਇਹ ਜਾਅਲਸਾਜ਼ੀ ਹੋਈ ਹੈ। ਪੀੜਤਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਡੈਬਿਟ ਕਾਰਡ ਤੋਂ ਭੁਗਤਾਨ ਕੀਤਾ, ਜਿਸਦੇ ਬਾਅਦ ਉਨ੍ਹਾਂ ਦਾ ਕਾਰਡ ਉਸੇ ਬੈਂਕ ਦੇ ਕਿਸੇ ਹੋਰ ਗ੍ਰਾਹਕ ਦੇ ਬੰਦ ਹੋ ਚੁੱਕੇ ਕਾਰਡ ਨਾਲ ਬਦਲ ਦਿੱਤਾ ਗਿਆ। ਉਨ੍ਹਾਂ ਨੂੰ ਇਸ ਬਾਰੇ ਵਿਚ ਉਦੋਂ ਪਤਾ ਲੱਗਦਾ ਜਦੋਂ ਉਹ ਟੈਕਸੀ ਤੋਂ ਬਾਹਰ ਨਿਕਲ ਚੁੱਕੇ ਹੁੰਦੇ ਸਨ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸ਼ਾਮਲ ਸਾਰੀਆਂ ਟੈਕਸੀਆਂ ਉਸ ਸਮੇਂ ਅਧਿਕਾਰਤ ਤੌਰ ‘ਤੇ ਕੰਮ ਨਹੀਂ ਕਰ ਰਹੀਆਂ ਹੁੰਦੀਆਂ ਸਨ ਅਤੇ ਨਾ ਹੀ ਉਨ੍ਹਾਂ ਨੂੰ ਕਿਤੇ ਭੇਜਿਆ ਗਿਆ ਹੁੰਦਾ ਸੀ।
ਪਿਛਲੇ ਦਿਨੀਂ 24 ਸਾਲਾ ਮੋਹਸਿਨ ਚੌਧਰੀ ਨੂੰ ਇਸ ਤਰ੍ਹਾਂ ਦੀ ਜਾਅਲਬਾਜ਼ੀ ਵਿਚ ਸ਼ਾਮਲ ਹੋਣ ਕਰਕੇ ਵੀ ਮਾਮਲਾ ਦਰਜ ਕੀਤਾ ਗਿਆ ਸੀ। ਉਸ ਕੋਲੋਂ 7 ਕਾਰਡ ਦਾ ਕ੍ਰੈਡਿਟ ਡਾਟਾ ਅਤੇ 7 ਕਾਰਡ ਬਰਾਮਦ ਹੋਏ ਸਨ। ਇਸ ਤਰ੍ਹਾਂ 20 ਸਾਲਾ ਮੁਹੰਮਦ ਖਾਨ ‘ਤੇ ਵੀ 5 ਹਜ਼ਾਰ ਡਾਲਰ ਤੋਂ ਘੱਟ ਦੀ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਸਿਆਸ ਏਜਾਜ ਨੂੰ ਵੀ ਇਸੇ ਮਾਮਲੇ ਵਿਚ ਆਰੋਪੀ ਬਣਾਇਆ ਹੈ। ਇਨ੍ਹਾਂ ਸਾਰੇ ਤਿੰਨ ਵਿਅਕਤੀਆਂ ਨੂੰ ਉਨਟਾਰੀਓ ਕੋਰਟ ਆਫ ਜਸਟਿਸ, ਬਰੈਂਪਟਨ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਬੈਂਕ ਵਿਚ ਹਮੇਸ਼ਾ ਆਪਣਾ ਕ੍ਰੈਡਿਟ ਕਾਰਡ ਕੋਲ ਹੀ ਰੱਖੋ ਅਤੇ ਟੈਕਸੀ ਨੰਬਰ ਅਤੇ ਕੰਪਨੀ ਦਾ ਨਾਮ ਵੀ ਨੋਟ ਕਰੋ। ਇਸ ਸਬੰਧੀ ਵਿਚ ਕੋਈ ਵੀ ਜਾਣਕਾਰੀ ਜਾਂ ਸ਼ਿਕਾਇਤ 905-453-2121 ‘ਤੇ ਸ਼ੇਅਰ ਕੀਤੀ ਜਾ ਸਕਦੀ ਹੈ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …