Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਖੇਤਰ ਆਧਾਰਤ ਸਥਿਤੀ

ਕੈਨੇਡਾ ਦੀ ਖੇਤਰ ਆਧਾਰਤ ਸਥਿਤੀ

ਖੇਤਰ ਕਰੋਨਾ ਪੀੜਤ ਮੌਤਾਂ
ਕਿਊਬਿਕ 26,594 1,761
ਓਨਟਾਰੀਓ 16,187 1,082
ਅਲਬਰਟਾ 5,165 87
ਬ੍ਰਿਟਿਸ਼ ਕੋਲੰਬੀਆ 2,087 109
ਨੋਵਾਸਕੋਟੀਆ 935 28
ਸਸਕਾਨਵਿਚ 383 06
ਮੈਨੀਟੋਬਾ 273 06
ਨਿਊਫਾਊਂਡਲੈਂਡ ਐਂਡ ਲੈਬਰਾਡੋਰ 258 03
ਨਿਊਵਰੰਸਵਿਕ 118 00
ਪ੍ਰਿੰਸਐਡਵਰਡ 27 00
ਰੀਪੈਂਟਰ ਟਰੈਵਲਰ 13 00
ਯੁਵਕੌਨ 11 00
ਨੌਰਥ ਵੈਸਟ 05 00
ਨੁਨਾਵਟ 00 00
ਨੋਟ : ਇਹ ਅੰਕੜੇ ਕੈਨੇਡਾ ਦੇ ਸਮੇਂ ਅਨੁਸਾਰ 30 ਅਪ੍ਰੈਲ 2020 ਦੀ ਸਵੇਰ ਸਮੇਂ ਤੱਕ ਦੇ ਆਧਾਰ ‘ਤੇ ਹਨ।
ਕਰੋਨਾ ਅੰਕੜਾ ਅਪਡੇਟ
ਸੰਸਾਰ
ਕੁੱਲ ਪੀੜਤ
33 ਲੱਖ ਨੂੰ ਛੂਹਣ ਲੱਗੇ
ਕੁੱਲ ਮੌਤਾਂ
2 ਲੱਖ 32 ਹਜ਼ਾਰ ਤੋਂ ਪਾਰ
(10 ਲੱਖ 32 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ)
ਅਮਰੀਕਾ
ਕੁੱਲ ਪੀੜਤ
10 ਲੱਖ 77 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
62 ਹਜ਼ਾਰ ਤੋਂ ਪਾਰ
(1 ਲੱਖ 50 ਹਜ਼ਾਰ ਦੇ ਕਰੀਬ ਹੋਏ ਸਿਹਤਯਾਬ)
ਕੈਨੇਡਾ
ਕੁੱਲ ਪੀੜਤ
54 ਹਜ਼ਾਰ 600 ਤੋਂ ਪਾਰ
ਕੁੱਲ ਮੌਤਾਂ
3200 ਦੇ ਕਰੀਬ
(21000 ਤੋਂ ਵੱਧ ਹੋਏ ਸਿਹਤਯਾਬ)
ਭਾਰਤ
ਕੁੱਲ ਪੀੜਤ
35 ਹਜ਼ਾਰ ਦੇ ਕਰੀਬ
ਕੁੱਲ ਮੌਤਾਂ
1200 ਦੇ ਕਰੀਬ
(9000 ਤੋਂ ਵੱਧ ਹੋਏ ਸਿਹਤਯਾਬ)
ਕਰੋਨਾ ਖਿਲਾਫ ਲੜਾਈ ਲਈ
2.5 ਮਿਲੀਅਨ ਡਾਲਰ ਇਕੱਠੇ ਕਰਨ ਦਾ ਓਸਲਰ ਫਾਊਂਡੇਸ਼ਨ ਨੇ ਟੀਚਾ ਮਿੱਥਿਆ
ਬਰੈਂਪਟਨ/ਬਿਊਰੋ ਨਿਊਜ਼
ਓਸਲਰ ਫਾਊਂਡੇਸ਼ਨ ਆਪਣੇ 1800 ਡੋਨਰਜ਼ ਦੀ ਮਦਦ ਨਾਲ ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਕਰੋਨਾ ਵਾਇਰਸ ਖਿਲਾਫ ਆਪਣੀ ਲੜਾਈ ਲਈ ਇੱਕ ਮਿਲੀਅਨ ਡਾਲਰ ਦਾ ਫੰਡ ਇੱਕਠਾ ਕਰਨ ਵਿੱਚ ਕਾਮਯਾਬ ਹੋ ਗਈ ਹੈ।
ਜਿਵੇਂ ਕਿ ਹਾਲ ਦੀ ਘੜੀ ਮਹਾਮਾਰੀ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਤੇ ਇਸ ਦੌਰਾਨ ਹੈਲਥ ਕੇਅਰ ਵੱਲ ਵੀ ਹੋਰ ਧਿਆਨ ਦਿੱਤੇ ਜਾਣ ਦੀ ਲੋੜ ਹੈ। ਓਸਲਰ ਫਾਊਂਡੇਸ਼ਨ ਵੱਲੋਂ ਆਪਣੀ ਹੈਲਥ ਕੇਅਰ ਹੀਰੋਜ਼ ਕੈਂਪੇਨ ਰਾਹੀਂ 1.5 ਮਿਲੀਅਨ ਡਾਲਰ ਹੋਰ ਇੱਕਠੇ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਇੱਕਠੇ ਕੀਤੇ ਗਏ ਫੰਡਾਂ ਨਾਲ ਵੈਂਟੀਲੇਟਰ, ਵੇਨ ਫਾਈਂਡਰ, ਵਾਈਟਲ ਸਾਈਨ ਮੌਨੀਟਰ, ਸਟਰੈਚਰ ਤੇ ਥਰਮਾਮੀਟਰ ਖਰੀਦੇ ਜਾਣਗੇ।
ਓਸਲਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਨ ਮੇਅਹਿਊ ਨੇ ਆਖਿਆ ਕਿ ਇਸ ਔਖੀ ਘੜੀ ਵਿੱਚ ਇਸ ਸਾਰੇ ਸਾਜ਼ੋ ਸਮਾਨ ਦੀ ਕਾਫੀ ਲੋੜ ਹੈ। ਉਨ੍ਹਾਂ ਆਖਿਆ ਕਿ ਇਸ ਔਖੇ ਵੇਲੇ ਵਿੱਚ ਮਦਦ ਕਰਨ ਦਾ ਸਾਡੇ ਕੋਲ ਮੌਕਾ ਹੈ ਤੇ ਅਸੀਂ ਫੰਡ ਇੱਕਠੇ ਕਰਨ ਦਾ ਆਪਣਾ ਟੀਚਾ 2.5 ਮਿਲੀਅਨ ਡਾਲਰ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਜਿੰਨੀ ਵਧੀਆ ਪੇਸ਼ੈਂਟ ਕੇਅਰ ਅਸੀਂ ਦੇ ਸਕਦੇ ਹਾਂ ਉਹ ਦੇਈਏ। ਇਸ ਫੰਡਰੇਜ਼ਿੰਗ ਦੀ ਸ਼ੁਰੂਆਤ ਲਈ ਮਾਰਥਾ ਰੌਜਰਜ਼ ਵੱਲੋਂ 500,000 ਡਾਲਰ ਤੱਕ ਡੋਨੇਟ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿੰਨੀ ਰਕਮ ਇੱਕਠੀ ਹੋਵੇਗੀ ਉਹ ਉਸ ਵਿੱਚ 500,000 ਤੱਕ ਬਰਾਬਰ ਰਕਮ ਦਾਨ ਕਰੇਗੀ।
ਇਸ ਦੇ ਨਾਲ ਹੀ ਓਸਲਰ ਦੇ ਨਵੇਂ ਪ੍ਰੈਜ਼ੀਡੈਂਟ ਤੇ ਸੀਈਓ ਡਾ. ਨਵੀਦ ਮੁਹੰਮਦ ਦੇ ਸਮਰਥਨ ਤੇ ਸਨਮਾਨ ਵਿੱਚ ਸਜਾਦ ਇਬ੍ਰਾਹਿਮ ਤੇ ਉਨ੍ਹਾਂ ਦੇ ਪਰਿਵਾਰ ਨੇ ਵੀ 100,000 ਡਾਲਰ ਤਕ ਦੀ ਡੋਨੇਸ਼ਨ ਦੇਣ ਦਾ ਐਲਾਨ ਕੀਤਾ ਹੈ।
ਓਸਲਰ ਵੱਲੋਂ ਐਫਡੀਸੀ ਫਾਊਂਡੇਸ਼ਨ ਤੇ ਓਸਲਰ ਫਾਊਂਡੇਸ਼ਨ ਬੋਰਡ ਮੈਂਬਰ ਸਟੀਵ ਰੌਬਿਨਸਨ ਵੱਲੋਂ 250,000 ਡਾਲਰ ਦੀ ਕੀਤੀ ਗਈ ਆਰਥਿਕ ਮਦਦ ਲਈ ਉਨ੍ਹਾਂ ਦਾ ਧੰਨਵਾਦ ਅਦਾ ਕੀਤਾ ਗਿਆ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …