Breaking News
Home / ਜੀ.ਟੀ.ਏ. ਨਿਊਜ਼ / ਪੌਲੀਏਵਰ ਨੇ ਕੈਨੇਡਾ ਦੀ ਮੌਜੂਦਾ ਸਥਿਤੀ ਲਈ ਟਰੂਡੋ ਨੂੰ ਦੱਸਿਆ ਜ਼ਿੰਮੇਵਾਰ

ਪੌਲੀਏਵਰ ਨੇ ਕੈਨੇਡਾ ਦੀ ਮੌਜੂਦਾ ਸਥਿਤੀ ਲਈ ਟਰੂਡੋ ਨੂੰ ਦੱਸਿਆ ਜ਼ਿੰਮੇਵਾਰ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਪਲਟਵਾਰ ਕਰਦਿਆਂ ਆਖਿਆ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਹੁੰਚ ਹਰ ਗੱਲ ਲਈ ਕਟੌਤੀਆਂ ਤੇ ਗੁੱਸੇ ਵਾਲੀ ਹੈ ਤਾਂ ਟਰੂਡੋ ਕੈਨੇਡੀਅਨਜ਼ ਦੇ ਗੁੱਸੇ ਲਈ ਜ਼ਿੰਮੇਵਾਰੀ ਲੈਣ।
ਓਟਵਾ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੌਲੀਏਵਰ ਨੇ ਆਖਿਆ ਕਿ ਅੱਠ ਸਾਲਾਂ ਬਾਅਦ ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਚੁੱਕੀਆਂ ਹਨ, ਰਹਿਣੀ ਸਹਿਣੀ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ, ਸਾਡੀਆਂ ਸੜਕਾਂ ਉੱਤੇ ਜੁਰਮ, ਅਵਿਵਸਥਾ ਤੇ ਨਸ਼ੇ ਫੈਲੇ ਹੋਏ ਹਨ। ਹੁਣ ਟਰੂਡੋ ਨੂੰ ਇਹ ਲੱਗਦਾ ਹੈ ਕਿ ਅੱਜ ਕੈਨੇਡਾ ਵਿੱਚ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੋਕ ਉਨ੍ਹਾਂ ਨਾਲ ਗੁੱਸੇ ਹਨ ਪਰ ਦਿੱਕਤ ਇਹ ਹੈ ਕਿ ਲੋਕ ਆਪਣਾ ਕਿਰਾਇਆ ਤੱਕ ਨਹੀਂ ਦੇ ਪਾ ਰਹੇ।
ਜ਼ਿਕਰਯੋਗ ਹੈ ਕਿ ਹੈਮਿਲਟਨ ਵਿੱਚ ਇੱਕ ਹਾਊਸਿੰਗ ਈਵੈਂਟ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਇਹ ਆਖਿਆ ਸੀ ਕਿ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਦਾ ਹਰ ਜਵਾਬ ਕਟੌਤੀਆਂ ਹੁੰਦਾ ਹੈ ਤੇ ਉਹ ਗੁੱਸੇ ਵਿੱਚ ਹੀ ਰਹਿੰਦੇ ਹਨ ਤੇ ਕੈਨੇਡਾ ਇਹੋ ਜਿਹਾ ਨਹੀਂ ਹੈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਪੌਲੀਏਵਰ ਵਰਗੇ ਆਗੂ ਲੋਕਾਂ ਵਿੱਚ ਗੁੱਸਾ ਭਰ ਰਹੇ ਹਨ ਪਰ ਕੈਨੇਡੀਅਨਜ਼ ਮਿਹਨਤਕਸ਼ ਹਨ ਤੇ ਆਪਣਾ ਭਵਿੱਖ ਸੰਵਾਰਨਾਂ ਜਾਣਦੇ ਹਨ। ਉਹ ਇਹ ਨਹੀਂ ਆਖਦੇ ਫਿਰਦੇ ਕਿ ਉਹ ਹੁਣ ਸੱਭ ਖ਼ਤਮ ਹੋ ਗਿਆ ਹੈ ਤੇ ਅਜਿਹਾ ਕਰਕੇ ਉਹ ਘਰਾਂ ਵਿੱਚ ਵਿਹਲੇ ਨਹੀਂ ਬੈਠਦੇ। ਕੈਨੇਡੀਅਨਜ਼ ਅਜਿਹੇ ਨਹੀਂ ਹਨ।
ਮੰਗਲਵਾਰ ਨੂੰ ਭਾਜੀ ਮੋੜਦਿਆਂ ਪੌਲੀਏਵਰ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਟਰੂਡੋ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਇਹ ਤਾਂ ਸੱਚ ਹੈ ਕਿ ਕੈਨੇਡੀਅਨਜ਼ ਉਨ੍ਹਾਂ ਤੋਂ ਗੁੱਸਾ ਹਨ। ਪੌਲੀਏਵਰ ਨੇ ਆਖਿਆ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਟਰੂਡੋ ਨੇ ਕੈਨੇਡਾ ਦੇ ਇਤਿਹਾਸ ਦੇ ਸਭ ਤੋਂ ਖਰਾਬ ਇਮੀਗ੍ਰੇਸ਼ਨ ਮੰਤਰੀ ਨੂੰ ਹੁਣ ਹਾਊਸਿੰਗ ਮੰਤਰੀ ਬਣਾ ਦਿੱਤਾ ਹੈ। ਪਰ ਜਦੋਂ ਪੌਲੀਏਵਰ ਤੋਂ ਇਹ ਪੁੱਛਿਆ ਗਿਆ ਕਿ ਜੇ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਉਨ੍ਹਾਂ ਦੇ ਇਮੀਗ੍ਰੇਸ਼ਨ ਟੀਚੇ ਕੀ ਹੁੰਦੇ ਤਾਂ ਉਹ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟ ਗਏ।
ਪੌਲੀਏਵਰ ਨੇ ਆਖਿਆ ਕਿ ਕੱਲ੍ਹ ਟਰੂਡੋ ਨੇ ਪ੍ਰੈੱਸ ਕਾਨਫਰੰਸ ਕਰਕੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਹਾਊਸਿੰਗ ਲਈ ਉਹ ਜਿੰਮੇਵਾਰ ਨਹੀਂ ਹਨ। ਇਹ ਤਾਂ ਬੜੀ ਹਾਸੋਹੀਣੀ ਗੱਲ ਲੱਗੀ ਕਿਉਂਕਿ ਅੱਠ ਸਾਲ ਪਹਿਲਾਂ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਹਾਊਸਿੰਗ ਦੀਆਂ ਕੀਮਤਾਂ ਘਟਾ ਕੇ ਹਟਣਗੇ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਕੈਨੇਡਾ ਵਿੱਚ ਸੱਭ ਤੋਂ ਵੱਡੀ ਹਾਊਸਿੰਗ ਏਜੰਸੀ ਹੀ ਫੈਡਰਲ ਹੈ। ਮਾਰਗੇਜ ਇੰਸ਼ੋਰੈਂਸ : ਫੈਡਰਲ, ਟੈਕਸ,ਫਿਸਕਲ ਤੇ ਮਾਨੇਟਰੀ ਪਾਲਿਸੀ : ਫੈਡਰਲ, ਸੱਭ ਫੈਡਰਲ ਹੈ ਤੇ ਅਜੇ ਵੀ ਫੈਡਰਲ ਪ੍ਰਧਾਨ ਮੰਤਰੀ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਚੰਗੇ ਕੰਮਾਂ ਦਾ ਤਜਰਬਾ ਰੱਖਣ ਵਾਲੇ ਵਿਅਕਤੀਆਂ ਲਈ ਕੈਨੇਡਾ ਸਰਕਾਰ ਨੇ ਖੋਲ੍ਹੇ ਨਵੇਂ ਰਾਹ
ਓਟਵਾ : ਖਾਸ ਕਿਸਮ ਦੇ ਕੰਮਾਕਾਰਾਂ ਦਾ ਤਜਰਬਾ ਰੱਖਣ ਵਾਲੇ ਲੋਕਾਂ ਨੂੰ ਕੈਨੇਡਾ ਦੇ ਨਵੇਂ ਐਕਸਪ੍ਰੈੱਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਲੰਘੇ ਦਿਨੀਂ ਜਾਰੀ ਕੀਤੇ ਗਏ ਬਿਆਨ ਵਿੱਚ ਇਮੀਗ੍ਰੇਸਨ, ਰਫਿਊਜ਼ੀਜ਼ ਐਂਡ ਸਿਟੀਜਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਕਾਰਪੈਂਟਰੀ, ਪਲੰਬਿੰਗ ਤੇ ਵੈਲਡਿੰਗ ਵਿੱਚ ਮੁਹਾਰਤ ਰੱਖਣ ਵਾਲੇ ਹੁਨਰਮੰਦ ਵਰਕਰਜ਼ ਲਈ ਇਮੀਗ੍ਰੇਸ਼ਨ ਦੇ ਰਾਹ ਖੋਲ੍ਹੇ ਜਾ ਰਹੇ ਹਨ।
ਮਈ ਵਿੱਚ ਐਲਾਨੇ ਗਏ ਨਵੇਂ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਵਿੱਚ ਇਸ ਤੀਜੀ ਵੰਨਗੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਕੈਨੇਡਾ ਨੂੰ ਲੇਬਰ ਸਬੰਧੀ ਖਾਸ ਲੋੜਾਂ ਪੂਰੀਆਂ ਕਰਨ ਦੀ ਖੁੱਲ੍ਹ ਮਿਲੇਗੀ। ਇਮੀਗ੍ਰੇਸਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਹੁਨਰਮੰਦ ਟਰੇਡਜ਼ ਵਰਕਰਜ਼ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਐਕਸਪ੍ਰੈੱਸ ਐਂਟਰੀ ਸਿਸਟਮ ਤੋਂ ਪਹਿਲਾਂ ਉਮੀਦਵਾਰਾਂ ਨੂੰ ਉਮਰ, ਮੈਰੀਟਲ ਸਟੇਟਸ, ਸਿੱਖਿਆ ਦੇ ਪੱਧਰ ਤੇ ਤਜਰਬੇ ਦੇ ਬਾਵਜੂਦ ਕਈ ਹੋਰਨਾਂ ਮਾਪਦੰਡਾਂ ਦੇ ਹਿਸਾਬ ਨਾਲ ਅੰਕ ਦਿੱਤੇ ਜਾਂਦੇ ਸਨ। ਇਸ ਪ੍ਰੋਗਰਾਮ ਰਾਹੀਂ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਤੇ ਮੈਥੇਮੈਟਿਕਸ (ਸਟੈੱਮ) ਵਿੱਚ ਮੁਹਾਰਤ ਰੱਖਣ ਵਾਲਿਆਂ ਨੂੰ ਵੀ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …