2.6 C
Toronto
Sunday, November 23, 2025
spot_img
Homeਜੀ.ਟੀ.ਏ. ਨਿਊਜ਼ਸਕੂਲ 'ਚ ਬੇਕਾਬੂ ਹਿੰਸਾ, ਅਵਿਵਸਥਾ ਬਾਰੇ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਬੋਰਡ...

ਸਕੂਲ ‘ਚ ਬੇਕਾਬੂ ਹਿੰਸਾ, ਅਵਿਵਸਥਾ ਬਾਰੇ ਚਿੱਠੀ ਸਾਹਮਣੇ ਆਉਣ ਤੋਂ ਬਾਅਦ ਬੋਰਡ ਨੇ ਸ਼ੁਰੂ ਕੀਤੀ ਜਾਂਚ

ਮਿਸੀਸਾਗਾ : ਮਿਸੀਸਾਗਾ ਦੇ ਇੱਕ ਮਿਡਲ ਸਕੂਲ ਵਿੱਚ ਬੇਕਾਬੂ ਹਿੰਸਾ ਤੇ ਅਵਿਵਸਥਿਤ ਵਿਵਹਾਰ ਬਾਰੇ ਮਿਲੀ ਇੱਕ ਗੁੰਮਨਾਮ ਚਿੱਠੀ ਦੀ ਪੀਲ ਡਿਸਟ੍ਰਿਕਟ ਸਕੂਲ ਬੋਰਡ (ਪੀਡੀਐਸਬੀ) ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਚਿੱਠੀ ਸੋਸਲ ਮੀਡੀਆ ਉੱਤੇ ਵੀ ਚਰਚਾ ਦਾ ਵਿਸਾ ਬਣੀ ਹੋਈ ਹੈ ਤੇ ਇੰਜ ਲੱਗਦਾ ਹੈ ਕਿ ਇਸ ਨੂੰ ਟੌਮਕਨ ਰੋਡ ਮਿਡਲ ਸਕੂਲ ਦੇ ਸਟਾਫ ਮੈਂਬਰ ਵੱਲੋਂ ਲਿਖਿਆ ਗਿਆ ਹੈ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਨੂੰ ਅਸੁਰੱਖਿਅਤ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਕੂਲ ਦਾ ਮਾਹੌਲ ਹਿੰਸਕ ਤੇ ਖੌਫ ਵਾਲਾ ਹੈ। ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਾਡੇ ਸਕੂਲ ਵਿੱਚ ਸਵੈਮਾਣ ਬਚਾਈ ਰੱਖਣਾ ਅਸੰਭਵ ਹੋ ਗਿਆ ਹੈ। ਸਾਡੇ ਸਕੂਲ ਵਿੱਚ ਬਚੇ ਕਿਸੇ ਵੀ ਤਰ੍ਹਾਂ ਦੇ ਢਾਂਚੇ ਤੇ ਹੱਦਾਂ ਨੂੰ ਵਿਦਿਆਰਥੀਆਂ ਵੱਲੋਂ ਅਣਦੇਖਿਆ ਕੀਤਾ ਜਾਵੇਗਾ। ਇਹ ਵੀ ਲਿਖਿਆ ਗਿਆ ਹੈ ਕਿ ਅਸੀਂ ਇਸ ਨੂੰ ਪਹਿਲਾਂ ਵਾਂਗ ਸੁਰੱਖਿਅਤ ਬਣਾਉਣਾ ਚਾਹੁੰਦੇ ਹਾਂ ਤੇ ਇੱਥੇ ਸਾਂਤੀ ਬਹਾਲ ਰੱਖਣੀ ਚਾਹੁੰਦੇ ਹਾਂ।
ਇਸ ਚਿੱਠੀ ਵਿੱਚ ਕਈ ਅਜਿਹੀਆਂ ਘਟਨਾਵਾਂ ਦੇ ਵੇਰਵੇ ਵੀ ਦਿੱਤੇ ਗਏ ਹਨ ਜਿਹੜੇ ਟੌਮਕਨ ਰੋਡ ਤੇ ਡੰਡਾਸ ਸਟਰੀਟ ਇਲਾਕੇ ਵਿੱਚ ਸਥਿਤ ਇਸ ਸਕੂਲ ਵਿੱਚ ਵਾਪਰੀਆਂ। ਇਨ੍ਹਾਂ ਵਿੱਚ ਤੋੜ ਭੰਨ੍ਹ, ਹਿੰਸਕ ਘਟਨਾਵਾਂ ਤੇ ਗਾਲੀ ਗਲੌਚ ਵਰਗੀਆਂ ਘਟਨਾਵਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ। ਅਜਿਹੀਆਂ ਘਟਨਾਵਾਂ ਨੂੰ ਕੁੱਝ ਵਿਦਿਆਰਥੀਆਂ ਵੱਲੋਂ ਦੂਜੇ ਵਿਦਿਆਰਥੀਆਂ, ਸਟਾਫ ਤੇ ਅਧਿਆਪਕਾਂ ਖਿਲਾਫ ਅੰਜਾਮ ਦਿੱਤਾ ਜਾਂਦਾ ਹੈ। ਇਸ ਚਿੱਠੀ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਵਿਦਿਆਰਥੀਆਂ ਵੱਲੋਂ ਸਕੂਲ ਦੇ ਬਾਥਰੂਮ ਦੇ ਫਰਸ ਨੂੰ ਗੰਦਾ ਕਰ ਦਿੱਤਾ ਗਿਆ ਹੈ ਤੇ ਇਹ ਵੀ ਕਿ ਉਹ ਆਪਣਾ ਮਲ ਕੰਧਾਂ ਉੱਤੇ ਮਲ ਦਿੰਦੇ ਹਨ।

 

RELATED ARTICLES
POPULAR POSTS