Breaking News
Home / ਜੀ.ਟੀ.ਏ. ਨਿਊਜ਼ / ਓਬੇਰ ਟੈਕਸੀ ਡਰਾਈਵਰਾਂ ਵੱਲੋਂ ਟੋਰਾਂਟੋ ‘ਚ ਜ਼ਬਰਦਸਤ ਮੁਜ਼ਾਹਰਾ

ਓਬੇਰ ਟੈਕਸੀ ਡਰਾਈਵਰਾਂ ਵੱਲੋਂ ਟੋਰਾਂਟੋ ‘ਚ ਜ਼ਬਰਦਸਤ ਮੁਜ਼ਾਹਰਾ

Taxi copy copyਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿਚ ਟੈਕਸੀ ਡਰਾਈਵਰਾਂ ਨੇ ਈਸਟ ਯੌਰਕ ਸਿਵਿਕ ਸੈਂਟਰ ਦੇ ਬਾਹਰ ਟੈਕਸੀ ਡਰਾਈਵਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ।ਯੂਨਾਇਟਿਡ ਟੈਕਸੀ ਵਰਕਰਜ਼ ਐਸੋਸੀਏਸ਼ਨ ਨੇ ਕਈ ਹੋਰਨਾਂ ਟੈਕਸੀ ਕੰਪਨੀਆਂ ਨਾਲ ਰਲ ਕੇ ਇਹ ਮੁਜ਼ਾਹਰਾ ਕੀਤਾ। ਇਸ ਦੌਰਾਨ ਟੈਕਸੀ ਡਰਾਈਵਰਾਂ ਨੇ ਆਪਣੇ ਹੱਥਾਂ ਵਿੱਚ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ ਕਿ ਟੈਕਸੀਆਂ ਦੀ ਅਹਿਮੀਅਤ ਹਮੇਸ਼ਾਂ ਰਹੇਗੀ, ਟੈਕਸੀਆਂ ਇੱਥੇ ਹਮੇਸ਼ਾਂ ਬਣੀਆਂ ਰਹਿਣਗੀਆਂ। ਇਸ ਮੌਕੇ ਵੱਖ ਵੱਖ ਡਰਾਈਵਰਾਂ ਨੇ ਆਪਣੇ ਵਿਚਾਰ ਵੀ ਰੱਖੇ। ਇਨ੍ਹਾਂ ਕੈਬੀਜ਼ ਦਾ ਕਹਿਣਾ ਹੈ ਕਿ ਸ਼ਹਿਰ ਦੇ ਅਧਿਕਾਰੀ ਉਨ੍ਹਾਂ ਦੇ ਹੱਕ ਵਿੱਚ ਖੜ੍ਹਨ ਲਈ ਤਿਆਰ ਹੀ ਨਹੀਂ ਹਨ ਤੇ ਸਗੋਂ ਉਬੇਰ ਐਕਸ ਡਰਾਈਵਰਾਂ ਨੂੰ ਜਾਣਬੁੱਝ ਕੇ ਪਹਿਲ ਦਿੱਤੀ ਜਾ ਰਹੀ ਹੈ ਤੇ ਲੋਕਾਂ ਉੱਤੇ ਇਹ ਕੰਪਨੀ ਮੜ੍ਹੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ  ਉਬੇਰ ਟੈਕਸੀ ਸੇਵਾ ਨੂੰ ਨਵੇਂ ਨਿਯਮਾਂ ਤਹਿਤ ਟੋਰਾਂਟੋ ਵਿੱਚ ਪਹਿਲੀ ਪ੍ਰਾਈਵੇਟ ਟਰਾਂਸਪੋਰਟੇਸ਼ਨ ਕੰਪਨੀ ਵਜੋਂ ਮਾਨਤਾ ਦਿੱਤੀ ਜਾਂਦੀ ਹੈ। ਇਸ ਮਗਰੋਂ ਹੀ ਕੈਬੀਜ਼ ਵੱਲੋਂ ਮੁਜ਼ਾਹਰਾ ਕੀਤਾ ਗਿਆ।ਯੂਨਾਇਟਿਡ ਟੈਕਸੀ ਵਰਕਰਜ਼ ਐਸੋਸਿਏਸ਼ਨ ਦੇ ਅਸਿਸਟੈਂਟ ਜਨਰਲ ਮੈਨੇਜਰ ਨੀਲ ਸੋਥਰੀ ਨੇ ਆਖਿਆ ਕਿ ਕੁੱਝ ਵੀ ਬਦਲਿਆ ਨਹੀਂ ਹੈ। ਲਾਇਸੰਸਿੰਗ ਲਈ ਸ਼ਹਿਰ ਦੀ ਐਗਜ਼ੈਕਟਿਵ ਡਾਇਰੈਕਟਰ ਦੀ ਗੱਲ ਕਰਦਿਆਂ ਸ਼ੋਰੀ ਨੇ ਆਖਿਆ ਕਿ ਊਬਰ ਨੂੰ ਮਾਨਤਾ ਦੇਣਾ ਇੱਕ ਸਿਆਸੀ ਸਟੰਟ ਤੋਂ ਛੁੱਟ ਹੋਰ ਕੁੱਝ ਨਹੀਂ ਹੈ। ਇੱਥੇ ਤਾਂ ਉਬੇਰ ਨਾਂ ਦੀ ਕੰਪਨੀ ਨੂੰ ਕਾਨੂੰਨੀ ਮਾਨਤਾ ਦੇ ਕੇ ਅੱਖਾਂ ਪੂੰਝ ਦਿੱਤੀਆਂ ਗਈਆਂ ਪਰ ਊਬਰ ਤਹਿਤ ਕਈ ਹਜ਼ਾਰ ਡਰਾਈਵਰ ਕੰਮ ਕਰਦੇ ਹਨ ਤੇ ਉਨ੍ਹਾਂ ਦੇ ਪਿਛੋਕੜ ਦੀ ਜਾਂਚ, ਮੁਜਰਮਾਨਾਂ ਪਿਛੋਕੜ ਦੀ ਜਾਂਚ, ਇੰਸ਼ੋਰੈਂਸ ਨਿਯੰਤਰਿਤ ਕਰਨਾ ਤੇ ਉਨ੍ਹਾਂ ਦੀਆਂ ਗੱਡੀਆਂ ਦੀ ਜਾਂਚ ਦਾ ਕੰਮ ਵੀ ਤਾਂ ਬਾਕੀ ਪਏ ਹਨ, ਉਹ ਵੀ ਪੂਰੇ ਕਰਨੇ ਹੋਣਗੇ।
ਦੂਜੇ ਪਾਸੇ ਕੁੱਕ ਨੇ ਆਖਿਆ ਕਿ ਸ਼ਹਿਰ ਵੱਲੋਂ ਡਰਾਈਵਰਾਂ ਦੀਆਂ ਫਾਈਲਾਂ ਦਾ ਮੁਲਾਂਕਣ ਤੇ ਉਨ੍ਹਾਂ ਨੂੰ ਪੀਟੀਸੀ ਡਰਾਈਵਰ ਲਾਇਸੈਂਸ ਦੇਣ ਦਾ ਕੰਮ ਜਲਦ ਸੁਥਰੂ ਕੀਤਾ ਜਾਵੇਗਾ। ਕੁੱਕ ਨੇ ਇਹ ਵੀ ਆਖਿਆ ਕਿ ਟੈਕਸੀਕੈਬ ਇੰਡਸਟਰੀ ਵਿੱਚ ਇਹ ਵੱਡੀ ਤਬਦੀਲੀ ਦਾ ਸਮਾਂ ਹੈ ਤੇ ਇਹ ਤਬਦੀਲੀ ਹੀ ਕਾਫੀ ਮੁਸ਼ਕਲ ਹੈ। ਸਾਨੂੰ ਆਸ ਹੈ ਕਿ ਇੰਡਸਟਰੀ ਆਪਣਾ ਧਿਆਨ ਆਪਣਾ ਕੰਮ ਕਰਨ ਵੱਲ ਲਾਵੇਗੀ ਤੇ ਜਨਤਾ ਨੂੰ ਮਿਆਰੀ ਸੇਵਾ ਦੇਣੀ ਜਾਰੀ ਰੱਖੀ ਜਾਵੇਗੀ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …