11.9 C
Toronto
Saturday, October 18, 2025
spot_img
Homeਭਾਰਤਰੇਚਲ ਨੇ 'ਮਿਸ ਗ੍ਰੈਂਡ ਇੰਟਰਨੈਸ਼ਨਲ 2024' ਦਾ ਖਿਤਾਬ ਮੋੜਿਆ

ਰੇਚਲ ਨੇ ‘ਮਿਸ ਗ੍ਰੈਂਡ ਇੰਟਰਨੈਸ਼ਨਲ 2024’ ਦਾ ਖਿਤਾਬ ਮੋੜਿਆ

ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਨੇ ਸੰਗਠਨ ‘ਤੇ ਦੁਰਵਿਵਹਾਰ, ਵਾਅਦਾਖਿਲਾਫੀ ਦਾ ਲਗਾਇਆ ਆਰੋਪ
ਜਲੰਧਰ/ਬਿਊਰੋ ਨਿਊਜ਼ : ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਰਾਚੇਲ ਗੁਪਤਾ ਨੇ ਆਪਣੀ ਇਤਿਹਾਸਕ ਜਿੱਤ ਤੋਂ ਸਾਲ ਤੋਂ ਵੀ ਘੱਟ ਸਮੇਂ ਬਾਅਦ ਅਧਿਕਾਰਤ ਤੌਰ ‘ਤੇ ਖਿਤਾਬ ਵਾਪਸ ਕਰ ਦਿੱਤਾ ਹੈ। ਜਲੰਧਰ ਦੀ 20 ਸਾਲਾ ਮਾਡਲ ਨੇ ਐਲਾਨ ਕਰਦਿਆਂ ਇਸਦਾ ਕਾਰਨ ‘ਵਾਅਦਾਖਿਲਾਫੀ ਬਦਸਲੂਕੀ ਅਤੇ ਸੰਗਠਨ ਦੇ ਅੰਦਰ ਜ਼ਹਿਰੀਲੇ ਵਾਤਾਵਰਨ’ ਨੂੰ ਦੱਸਿਆ।
ਜ਼ਿਕਰਯੋਗ ਹੈ ਕਿ ਰੇਚਲ ਨੇ 25 ਅਕਤੂਬਰ, 2024 ਨੂੰ ਥਾਈਲੈਂਡ ਦੇ ਬੈਂਕਾਕ ਵਿੱਚ ਸਮਾਰੋਹ ਦੌਰਾਨ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ ਜਿੱਤਿਆ ਸੀ। ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਸਬੰਧੀ ਗੱਲ ਕਰਦਿਆਂ ਉਸ ਨੇ ਕਿਹਾ ਕਿ ਜਿਸ ਸੁਪਨੇ ਨੂੰ ਪ੍ਰਾਪਤ ਕਰਨ ਲਈ ਉਸਨੇ ਇੰਨੀ ਮਿਹਨਤ ਕੀਤੀ ਸੀ ਉਹ ਇੱਕ ਦਰਦਨਾਕ ਅਨੁਭਵ ਵਿੱਚ ਬਦਲ ਗਿਆ ਹੈ। ਉਧਰ, ਮਿਸ ਗ੍ਰੈਂਡ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਨੇ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦਾਅਵਾ ਕੀਤਾ ਕਿ ਰੇਚਲ ਮੌਜੂਦਾ ਖਿਤਾਬਧਾਰਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਇਸਨੇ ਉਸ ‘ਤੇ ਬਿਨਾਂ ਇਜਾਜ਼ਤ ਦੇ ਬਾਹਰੀ ਪ੍ਰਾਜੈਕਟਾਂ ਵਿੱਚ ਸ਼ਾਮਲ ਹੋਣ ਅਤੇ ਗੁਆਟੇਮਾਲਾ ਦੀ ਅਧਿਕਾਰਤ ਯਾਤਰਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ, ਜਿਸ ਨੂੰ ਸੰਗਠਨ ਨੇ ਇਕਰਾਰਨਾਮੇ ਦੀ ਉਲੰਘਣਾ ਕਿਹਾ। ਬਿਆਨ ਵਿੱਚ ਉਸ ਨੂੰ 30 ਦਿਨਾਂ ਦੇ ਅੰਦਰ ਤਾਜ ਵਾਪਸ ਕਰਨ ਲਈ ਵੀ ਕਿਹਾ ਗਿਆ ਹੈ। ਰੇਚਲ ਪਹਿਲੀ ਵਾਰ 2022 ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਸੁਰਖੀਆਂ ਵਿੱਚ ਆਈ ਸੀ, ਜਦੋਂ ਉਸ ਨੇ ਪੈਰਿਸ ਵਿੱਚ ਸਿਰਫ 18 ਸਾਲ ਦੀ ਉਮਰ ਵਿੱਚ ਮਿਸ ਸੁਪਰ ਟੈਲੇਂਟ ਆਫ਼ ਦਿ ਵਰਲਡ ਦਾ ਖਿਤਾਬ ਜਿੱਤਿਆ।

 

RELATED ARTICLES
POPULAR POSTS