-0.6 C
Toronto
Sunday, December 7, 2025
spot_img
Homeਭਾਰਤਰਾਮ ਮੰਦਰ 'ਤੇ ਆਰਡੀਨੈਂਸ ਅਦਾਲਤੀ ਫੈਸਲੇ ਤੋਂ ਬਾਅਦ ਲਿਆਵਾਂਗੇ : ਮੋਦੀ

ਰਾਮ ਮੰਦਰ ‘ਤੇ ਆਰਡੀਨੈਂਸ ਅਦਾਲਤੀ ਫੈਸਲੇ ਤੋਂ ਬਾਅਦ ਲਿਆਵਾਂਗੇ : ਮੋਦੀ

ਕਿਹਾ – ਕਿਸਾਨਾਂ ਦੇ ਕਰਜ਼ਿਆਂ ‘ਤੇ ਲੀਕ ਕੋਈ ਸਥਾਈ ਹੱਲ ਨਹੀਂ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਨਾਲ ਸਬੰਧਤ ਆਰਡੀਨੈਂਸ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਅਦਾਲਤੀ ਫੈਸਲੇ ਦੀ ਉਡੀਕ ਕਰਾਂਗੇ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸਰਕਾਰ ਆਪਣੀ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਮੋਦੀ ਨੇ ਕਿਹਾ, ‘ਜੁਡੀਸ਼ਲ ਅਮਲ ਨੂੰ ਪੂਰਾ ਹੋਣ ਦਾ ਸਮਾਂ ਦਿੱਤਾ ਜਾਵੇ। ਇਸ ਨੂੰ ਸਿਆਸੀ ਨਜ਼ਰੀਏ ਨਾਲ ਨਾ ਤੋਲਿਆ ਜਾਵੇ। ਜੁਡੀਸ਼ਲ ਅਮਲ ਮੁਕੰਮਲ ਹੋਣ ਮਗਰੋਂ ਸਰਕਾਰ ਵਜੋਂ ਸਾਡੀ ਜਿਹੜੀ ਵੀ ਜ਼ਿੰਮੇਵਾਰੀ ਹੋਵੇਗੀ, ਅਸੀਂ ਉਸ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।’ ਮੋਦੀ ਨੇ ਇਹ ਟਿੱਪਣੀਆਂ ਰਾਇਟਰਜ਼ ਦੇ ਭਾਈਵਾਲ ਏਐਨਆਈ ਨੂੰ ਦਿੱਤੀ ਇੰਟਰਵਿਊ ਵਿਚ ਕੀਤੀਆਂ ਹਨ। ਉਧਰ ਭਾਜਪਾ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਇਸ ਵਿਸਤਰਿਤ ਇੰਟਰਵਿਊ ਰਾਹੀਂ ਵਿਰੋਧੀ ਪਾਰਟੀਆਂ ਦੇ ‘ਉਕਸਾਊ ਏਜੰਡੇ’ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਹੈ। ਇਸ ਦੌਰਾਨ ਕਾਂਗਰਸ ਨੇ ਕੁਝ ਟੀਵੀ ਚੈਨਲਾਂ ‘ਤੇ ਪ੍ਰਸਾਰਿਤ ਇਸ ਇੰਟਰਵਿਊ ਨੂੰ ‘ਫਿਕਸ ਮੈਚ’ ਕਰਾਰ ਦਿੰਦਿਆਂ ਮੋਦੀ ਨੂੰ ਪੱਤਰਕਾਰਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਹੈ। ਆਰਐਸਐਸ ਨੇ ਮੋਦੀ ਦੀਆਂ ਰਾਮ ਮੰਦਿਰ ਬਾਰੇ ਟਿੱਪਣੀਆਂ ਦੇ ਪ੍ਰਤੀਕ੍ਰਮ ਵਿੱਚ ਕਿਹਾ ਕਿ ਲੋਕਾਂ ਨੂੰ ਆਸ ਹੈ ਕਿ ਮੋਦੀ ਸਰਕਾਰ ਰਾਮ ਮੰਦਿਰ ਦੀ ਪਿੱਛੇ ਰਹਿ ਗਏ, ਪਰ ਜਿੱਤ ਜਾਂ ਹਾਰ ਹੀ ਸਿਰਫ ਕਸਵੱਟੀ ਜਾਂ ਪੈਮਾਨਾ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰਵਾਦੀ ਭਾਜਪਾ ਆਗਾਮੀ ਲੋਕ ਸਭਾ ਚੋਣਾਂ ਵਿੱਚ ਖੇਤਰੀ ਪਾਰਟੀਆਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡੀ ਕੋਸ਼ਿਸ਼ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ ਤੇ ਹਰੇਕ ਦੀ ਗੱਲ ਸੁਣੀ ਜਾਵੇ। ਮੈਂ ਖੇਤਰੀ ਖਾਹਿਸ਼ਾਂ ਨੂੰ ਮਹੱਤਤਾ ਦੇਣ ਲਈ ਵਚਨਬੱਧ ਹਾਂ। ਖੇਤਰੀ ਇੱਛਾਵਾਂ ਨੂੰ ਨਜ਼ਰਅੰਦਾਜ਼ ਕੀਤਿਆਂ ਮੁਲਕ ਨੂੰ ਚਲਾਉਣਾ ਔਖਾ ਹੈ।’

RELATED ARTICLES
POPULAR POSTS