6.6 C
Toronto
Wednesday, November 5, 2025
spot_img
Homeਦੁਨੀਆਕੋਲੰਬੀਆ ਦੇ ਸਦਰ ਸਾਂਤੋਸ ਨੂੰ ਮਿਲਿਆ ਨੋਬੇਲ ਅਮਨ ਇਨਾਮ

ਕੋਲੰਬੀਆ ਦੇ ਸਦਰ ਸਾਂਤੋਸ ਨੂੰ ਮਿਲਿਆ ਨੋਬੇਲ ਅਮਨ ਇਨਾਮ

logo-2-1-300x105-3-300x105ਓਸਲੋ/ਬਿਊਰੋ ਨਿਊਜ਼ : ਕੋਲੰਬੀਆ ਦੇ ਰਾਸ਼ਟਰਪਤੀ ਯੁਆਂ ਮੈਨੁਅਲ ਸਾਂਤੋਸ ਵੱਲੋਂ ਮੁਲਕ ਵਿਚ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਜੰਗ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਨੋਬੇਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਉਂਜ ਇਤਿਹਾਸਕ ਸ਼ਾਂਤੀ ਸਮਝੌਤੇ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਹੈ ਜਦੋਂ ਵੋਟਰਾਂ ਨੇ ਰਾਇਸ਼ੁਮਾਰੀ ਵਿਚ ਇਸ ਨੂੰ ਨਕਾਰ ਦਿੱਤਾ। ਸਾਂਤੋਸ ਲਈ ਇਹ ਪੁਰਸਕਾਰ ਹੈਰਾਨੀ ਭਰਿਆ ਰਿਹਾ ਕਿਉਂਕਿ ਕਰੀਬ ਚਾਰ ਸਾਲਾਂ ਦੀ ਵਾਰਤਾ ਤੋਂ ਬਾਅਦ ਕੋਲੰਬੀਆ ਦੇ ਰਾਸ਼ਟਰਪਤੀ ਅਤੇ ਫਾਰਕ ਬਾਗ਼ੀ ਰੋਡਰਿਗੋ ਲੰਡੋਨੋ ਉਰਫ਼ ਟਿਮੋਲਿਓਨ ਟਿਮੋਚੇਨਕੋ ਜਿਮੇਨੇਜ਼ ਵਿਚਕਾਰ ਇਤਿਹਾਸਕ ਸਮਝੌਤਾ ਹੋਇਆ ਸੀ ਪਰ ਵੋਟਰਾਂ ਨੇ ਸਮਝੌਤੇ ਦੀਆਂ ਸ਼ਰਤਾਂ ਨੂੰ ਰੱਦ ਕਰ ਦਿੱਤਾ। ਸਮਝੌਤੇ ‘ਤੇ 26 ਸਤੰਬਰ ਨੂੰ ਦਸਤਖ਼ਤ ਹੋਏ ਸਨ ਅਤੇ 2 ਅਕਤੂਬਰ ਨੂੰ ਰਾਇਸ਼ੁਮਾਰੀ ਤੋਂ ਬਾਅਦ ਇਹ ਅਮਲ ਵਿਚ ਆਉਣਾ ਸੀ ਪਰ ਵੋਟਰਾਂ ਨੇ ਸਮਝੌਤੇ ਨੂੰ ਸਵੀਕਾਰ ਨਹੀਂ ਕੀਤਾ ਅਤੇ ਕੋਲੰਬੀਆ ਦਾ ਭਵਿੱਖ ਫਿਰ ਅੱਧ ਵਿਚਾਲੇ ਲਟਕ ਗਿਆ। ਜ਼ਿਆਦਾਤਰ ਮਾਹਿਰਾਂ ਦਾ ਮੰਨਣਾ ਸੀ ਕਿ ਰਾਇਸ਼ੁਮਾਰੀ ਦਾ ਨਤੀਜਾ ਕੋਲੰਬੀਆ ਦੇ ਸ਼ਾਂਤੀ ਪੁਰਸਕਾਰ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਤਾਰਪੀਡੋ ਕਰਨ ਲਈ ਸੀ। ਨੋਬੇਲ ਪੁਰਸਕਾਰ ਕਮੇਟੀ ਦੀ ਮੁਖੀ ਕੈਸੀ ਕੁਲਮਾਨ ਫਾਈਵ ਨੇ ਆਸ ਜਤਾਈ ਕਿ ਸ਼ਾਂਤੀ ਪੁਰਸਕਾਰ ਨਾਲ ਸਾਰੀਆਂ ਧਿਰਾਂ ਨੂੰ ਉਤਸ਼ਾਹ ਮਿਲੇਗਾ ਅਤੇ ਕੋਲੰਬੀਆ ਵਿਚ ਸ਼ਾਂਤੀ ਦਾ ਮਾਹੌਲ ਬਣੇਗਾ।

RELATED ARTICLES
POPULAR POSTS