Breaking News
Home / ਘਰ ਪਰਿਵਾਰ / ਨਿੱਕੀ ਕੌਰ ਬਰੈਂਪਟਨ ਦੇ ਮੇਅਰ ਦੇ ਅਹੁਦੇ ਦੀ ਉਮੀਦਵਾਰ ਦਾ ਪਰਿਵਾਰਕ ਪਿਛੋਕੜ

ਨਿੱਕੀ ਕੌਰ ਬਰੈਂਪਟਨ ਦੇ ਮੇਅਰ ਦੇ ਅਹੁਦੇ ਦੀ ਉਮੀਦਵਾਰ ਦਾ ਪਰਿਵਾਰਕ ਪਿਛੋਕੜ

ਨਿੱਕੀ ਕੌਰ ਬਰੈਂਪਟਨ ਦੀ ਮਾਣਮੱਤੀ ਧੀ ਹੈ। ਇਸ ਦੇ ਦਾਦਾ ਜੀ ਸਰਦਾਰ ਲਾਲ ਸਿੰਘ ਪਿੰਡ ਮੱਲ੍ਹਾਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੇ ਵਾਸੀ ਸਨ। ਸੰਨ 1950 ਵਿਚ ਉਨ੍ਹਾਂ ਆਪਣਾ ਬਸੇਰਾ ਜਗਰਾਉਂ ਵਿਖੇ ਕਰ ਲਿਆ। ਜਗਰਾਉਂ ਵਿਖੇ ਉਨ੍ਹਾਂ ਨੇ ਮਾਲਵਾ ਮੋਰਟਜ਼ ਦੇ ਨਾਮ ਹੇਠ ਮਸ਼ੀਨ-ਸ਼ਾਪ ਖੋਲ੍ਹ ਲਈ। ਸਮੇਂ ਨਾਲ ਉਨ੍ਹਾਂ ਨੂੰ ਇਸ ਖੇਤਰ ਵਿਚ ਬਹੁਤ ਸਫਲਤਾ ਹਾਸਿਲ ਹੋਈ।
ਸਰਦਾਰ ਲਾਲ ਸਿੰਘ ਬਹੁਤ ਹੀ ਧਾਰਮਿਕ ਸੁਭਾਅ ਵਾਲੇ ਸੱਜਣ ਸਨ ਜੋ ਹਰ ਰੋਜ਼ ਸਵੇਰੇ ਨਾਨਕਸਰ ਗੁਰੂਦੁਆਰਾ ਸਾਹਿਬ ਵਿਖੇ ਲੰਗਰ ਲੈ ਕੇ ਜਾਂਦੇ ਸਨ ਅਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਦੁਕਾਨ ਖੋਲ੍ਹਦੇ ਸਨ। ਉਨ੍ਹਾਂ ਦੀ ਗੂਰੂ ਘਰ ਪ੍ਰਤੀ ਇਸ ਸ਼ਰਧਾ ਭਾਵਨਾ ਦਾ ਉਨ੍ਹਾਂ ਦੇ ਬੱਚਿਆਂ ਉੱਤੇ ਡੂੰਘਾ ਅਸਰ ਪਿਆ। ਸਰਦਾਰ ਲਾਲ ਸਿੰਘ ਦੇ ਦੋ ਪੁੱਤਰ ਤੇ ਦੋ ਧੀਆਂ ਸਨ।
1980 ਦੇ ਦਹਾਕੇ ਦੌਰਾਨ, ਨਿੱਕੀ ਕੌਰ ਦੇ ਪਿਤਾ ਸਰਦਾਰ ਸਤਨਾਮ ਸਿੰਘ ਸਪੁੱਤਰ ਸਰਦਾਰ ਲਾਲ ਸਿੰਘ ਪਰਿਵਾਰਕ ਖੁਸ਼ਹਾਲੀ ਵਾਸਤੇ ਬਿਜ਼ਨੈੱਸ ਵੀਜ਼ੇ ਦੀ ਪ੍ਰਾਪਤੀ ਨਾਲ
ਕੈਨੇਡਾ ਪਹੁੰਚ ਗਏ। ਸਖ਼ਤ ਮਿਹਨਤ ਤੇ ਲਗਨ ਸਦਕਾ ਅੱਜ ਉਹ ਇਥੇ ਇਕ ਸਫ਼ਲ ਤੇ ਉੱਘੇ ਬਿਜ਼ਨੈੱਸ ਮੈਨ ਵਜੋਂ ਜਾਣੇ ਜਾਂਦੇ ਹਨ।
ਨਿੱਕੀ ਕੌਰ ਦੇ ਮਾਤਾ ਬੀਬੀ ਮਨਜੀਤ ਕੌਰ, ਇਕ ਬਹੁਤ ਹੀ ਧਾਰਮਿਕ ਪਰਿਵਾਰ ਦੀ ਸਪੁਤਰੀ ਹਨ। ਬੀਬੀ ਮਨਜੀਤ ਕੌਰ ਦੇ ਪਿਤਾ ਸਰਦਾਰ ਲਾਲ ਸਿੰਘ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਦੇ ਵਾਸੀ ਸਨ। ਆਪ ਜੀ ਨੇ ਜੀਵਨ ਭਰ ਗੁਰੂਦੁਆਰਾ ਮੁਕਤਸਰ ਸਾਹਿਬ ਵਿਖੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਈ। ਇਹ ਗੁਰੂਦੁਆਰਾ ਸਾਹਿਬ ਚਾਲੀ ਸ਼ਹੀਦ ਸਿੰਘਾਂ, ਜਿਨ੍ਹਾਂ ਨੂੰ ਰੋਜ਼ਾਨਾ ਅਰਦਾਸ ਵਿਚ ਚਾਲੀ ਮੁਕਤਿਆਂ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਦੀ ਯਾਦ ਵਿਚ ਸਥਾਪਿਤ ਹੈ। ਇਸੇ ਸਥਾਨ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵਾ ਪਾੜ ਕੇ ਬੇਮੁਖਾਂ ਨੂੰ ਗੁਰੂ ਵਾਲੇ ਬਣਾ ਟੁੱਟੀ ਗੰਢੀ ਸੀ। ਬੀਬੀ ਮਨਜੀਤ ਕੌਰ ਦਾ ਜਨਮ ਤੇ ਪਾਲਣ ਪੋਸਣ ਅਜਿਹੇ ਧਾਰਮਿਕ ਪਰਿਵਾਰ ਵਿਚ ਮੁਕਤਸਰ ਸਾਹਿਬ ਵਿਖੇ ਹੋਇਆ। ਸਿੱਖਿਆ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਕੋਟਕਪੂਰਾ ਤੇ ਫਰੀਦਕੋਟ ਆਦਿ ਥਾਵਾਂ ਉੱਤੇ ਅਧਿਆਪਕ ਦੀ ਸੇਵਾ ਨਿਭਾਈ।
ਨਿੱਕੀ ਕੌਰ ਦਾ ਮੰਨਣਾ ਹੈ ਕਿ ਉਸ ਦੇ ਦਾਦਾ ਜੀ ਤੇ ਨਾਨਾ ਜੀ ਉਸ ਦੇ ਜੀਵਨ ਦੇ ਮਾਰਗ-ਦਰਸ਼ਕ ਰਹੇ ਹਨ। ਉਨ੍ਹਾਂ ਨੇ ਹੀ ਮੈਨੂੰ ਅਧਿਆਤਮ ਤੇ ਸਭਿਆਚਾਰ ਦੇ ਮਹੱਤਵ ਤੋਂ ਜਾਣੂੰ ਕਰਵਾਇਆ। ਉਸ ਦਾ ਕਥਨ ਹੈ ਕਿ ਬਾਪੂ ਜੀ ਨਾਲ ਮੇਰਾ ਸੰਬੰਧ ਹਮੇਸ਼ਾ ਹੀ ਨੇੜਤਾ ਵਾਲਾ ਰਿਹਾ ਹੈ। ਬਚਪਨ ਵਿਚ ਉਹ ਮੈਨੂੰ ਹਰ ਰੋਜ਼ ਸੌਣ ਤੋਂ ਪਹਿਲਾਂ ਸਾਖ਼ੀਆਂ ਸੁਣਾਇਆ ਕਰਦੇ ਸਨ। ਮੇਰੀ ਮਾਤਾ ਜੀ ਨੇ ਮੈਨੂੰ ਲੋਕ ਭਲਾਈ ਤੇ ਸਮਾਜ ਸੇਵਾ ਕਾਰਜਾਂ ਬਾਰੇ ਸੋਝੀ ਬਖ਼ਸ਼ੀ।
ਵਿੱਦਿਅਕ ਪ੍ਰਾਪਤੀਆਂ ਤੇ ਮੁੱਢਲੇ ਕਾਰਜ : ਸਰਦਾਰ ਸਤਨਾਮ ਸਿੰਘ ਤੇ ਬੀਬੀ ਮਨਜੀਤ ਕੌਰ ਦੀ ਲਾਡਲੀ ਧੀ ਨਿੱਕੀ ਕੌਰ ਨੇ ਮੁੱਢਲੀ ਸਿੱਖਿਆ ਚੈਰੀ ਟਰੀ ਪਬਲਿਕ ਸਕੂਲ, ਨੇੜੇ ਰੇਅ ਲਾਅਸਨ ਤੇ ਹਾਈਵੇਅ 10, ਅਤੇ ਗਰੀਨ ਬਰੀਅਰ ਮਿਡਲ ਸਕੂਲ, ਬਰੈਂਪਟਨ ਤੋਂ ਪ੍ਰਾਪਤ ਕੀਤੀ। ਇਸ ਪਿਛੋਂ ਉਸ ਨੇ ਬਰੈਂਪਟਨ ਸੈਨਟੈਨੀਅਲ ਸੀਨੀਅਰ ਸੈਕੰਡਰੀ ਸਕੂਲ ਤੋਂ ਸੀਨੀਅਰ ਸੈਕੰਡਰੀ ਡਿਪਲੋਮਾ ਪ੍ਰਾਪਤ ਕੀਤਾ। ਇਨ੍ਹੀਂ ਦਿਨ੍ਹੀਂ ਹੀ ਉਸ ਨੇ ਸਕੋਸ਼ੀਆ ਬੈਂਕ ਟੈੱਲਰ ਵਜੋਂ ਕੰਮ ਵੀ ਕੀਤਾ।
ਹਾਈ ਸਕੂਲ ਗ੍ਰੈਜੂਏਸ਼ਨ ਤੋਂ ਬਾਅਦ ਉਸ ਨੇ ਯੋਰਕ ਯੂਨੀਵਰਸਿਟੀ ਵਿਖੇ ਪੜ੍ਹਾਈ ਆਰੰਭ ਕੀਤੀ ਅਤੇ ਸਮੇਂ ਨਾਲ ਬੈਚੁਲਰ ਆਫ਼ ਹੈਲਥ ਸਾਇੰਸਜ਼ (ਸਾਈਕੋਲੋਜੀ) ਦੀ ਡਿਗਰੀ ਪ੍ਰਾਪਤ ਕੀਤੀ। ਇਸ ਪਿੱਛੋਂ ਉਸ ਨੇ ਯੂਨੀਵਰਸਿਟੀ ਆਫ਼ ਲੰਡਨ ਨਾਲ ਸੰਬੰਧਤ ਬ੍ਰਿਟੇਨ ਦੇ ਪ੍ਰਸਿੱਧ ਸਿਟੀ ਲਾਅ ਸਕੂਲ ਤੋਂ ਆਨਰਜ਼ ਡਿਗਰੀ ਇੰਨ ਲਾਅ ਪ੍ਰਾਪਤ ਕੀਤੀ ਹੈ। ਲਾਅ ਡਿਗਰੀ ਪ੍ਰਾਪਤ ਕਰਨ ਪਿੱਛੋਂ ਨਿੱਕੀ ਕੌਰ ਨੇ ਅਗਲੇ ਦੋ ਸਾਲ ਬੇਅ ਸਟਰੀਟ ਵਿਖੇ ਮਸ਼ਹੂਰ ਲਾਅ ਫ਼ਰਮ aYWm. sI. zI. sI. ਨਾਲ ਕੰਮ ਕੀਤਾ।
ਉਸ ਦੇ ਬਚਪਨ ਦੇ ਸ਼ਹਿਰ ਬਰੈਂਪਟਨ ਨਾਲ ਉਸ ਦੇ ਗੂੜ੍ਹੇ ਲਗਾਉ ਨੇ ਉਸ ਨੂੰ ਐਸੀ ਖਿੱਚ ਪਾਈ ਕਿ ਨਿੱਕੀ ਕੌਰ ਨੇ ਇਥੇ ਵਾਪਸ ਆ ਆਪਣੀ ਲਾਅ ਪ੍ਰੈਕਟਿਸ ਸੂਰੂ ਕਰ ਲਈ।
ਸਮਾਜ-ਸੇਵੀ ਕਾਰਜ :
ਉਸ ਦੀ ਮਾਤਾ ਮਨਜੀਤ ਕੌਰ ਦੁਆਰਾ ਦਿੱਤੇ ਧਾਰਮਿਕ ਸੰਸਕਾਰਾਂ ਅਨੁਸਾਰ ਨਿੱਕੀ ਕੌਰ ਹਰ ਮਹੀਨੇ ਆਪਣੀ ਤਨਖਾਹ ਦਾ ਦਸ ਪ੍ਰਤੀਸ਼ਤ ਦਸਵੰਧ ਵਜੋਂ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਉੱਤੇ ਖ਼ਰਚਦੀ ਹੈ। ਪਿਛਲੇ ਲੰਮੇ ਅਰਸੇ ਤੋਂ ਉਹ 150 ਯਤੀਮ ਬੱਚਿਆਂ ਦੀ
ਦੇਖ ਰੇਖ ਤੇ ਸਾਂਭ ਸੰਭਾਲ ਦੇ ਕਾਰਜ ਨਿਭਾ ਰਹੀ ਹੈ। ਇਨ੍ਹਾਂ ਬੱਚਿਆਂ ਦੀਆਂ ਰੋਜ਼ਾਨਾਂ ਲੋੜਾਂ ਤੇ ਖਾਣੇ ਦਾ ਖਰਚਾ ਉਹ ਆਪਣੀ ਦਸਵੰਧ ਵਿਚੋਂ ਪੂਰਾ ਕਰਦੀ ਹੈ।
ਪਿਛਲੇ ਅਰਸੇ ਦੌਰਾਨ ਉਸ ਨੇ ਬਰੈਂਪਟਨ ਸਿਟੀ ਦੇ ਡਾਇਰੈਕਟਰ ਔਫ਼ ਪਲੇਨਿੰਗ ਵਜੋਂ ਕੰਮ ਵੀ ਕੀਤਾ। ਨਿੱਕੀ ਕੌਰ ਪਿਛਲੇ ਕਈ ਸਾਲਾਂ ਤੋਂ ਬਰੈਂਪਟਨ ਵਾਸੀਆਂ ਦੇ ਹੱਕਾਂ ਦੀ ਜ਼ੋਰਦਾਰ ਸਮਰਥਕ ਰਹੀ ਹੈ। ਆਪਣੀ ਲਾਅ ਪ੍ਰੈਕਟਿਸ ਰਾਹੀਂ ਉਹ ਬਰੈਂਪਟਨ ਵਾਸੀਆਂ ਨੂੰ ਫੈਮਲੀ ਲਾਅ, ਕ੍ਰਿਮੀਨਲ ਲਾਅ ਤੇ ਰੀਅਲ ਇਸਟੇਟ ਸੰਬੰਧੀ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੀ ਹੈ। ਬਰੈਂਪਟਨ ਸੰਬੰਧੀ ਹੱਕ-ਸੱਚ ਦੀ ਲੜਾਈ ਦੌਰਾਨ, ਸੰਨ 2021 ਵਿਚ ਨਿੱਕੀ ਕੌਰ ਨੇ ਸਾਰੇ ਟੈਕਸ-ਪੇਅਰਜ਼ ਦੇ ਹੱਕ ਵਿਚ, ਸਿਟੀ ਹਾਲ ਤੋਂ ਚੰਗੀਆਂ ਸਹੂਲਤਾਂ ਦੀ ਪ੍ਰਾਪਤੀ ਲਈ ਪੁਰਜ਼ੋਰ ਮੰਗ ਕੀਤੀ ਸੀ।
ਜਦੋਂ ਨਿੱਕੀ ਕੌਰ ਨੂੰ ਮਹਿਸੂਸ ਹੋਇਆ ਕਿ ਸਿਟੀ ਹਾਲ ਨੂੰ ਸਾਡੀ ਕਮਿਊਨਿਟੀ ਲਈ ਹੋਰ ਚੰਗਾ ਕਰਨ ਦੀ ਲੋੜ ਹੈ ਤਾਂ ਉਸ ਨੇ ਬਰੈਂਪਟਨ ਵਾਸੀਆਂ ਅਤੇ ਟੈਕਸ-ਪੇਅਰਜ਼ ਨੂੰ ਵਧੇਰੇ ਚੰਗੀਆਂ ਸਹੂਲਤਾਂ ਮੁਹਈਆ ਕਰਵਾਉਣ ਵਾਸਤੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਬਨਣ ਦਾ ਫੈਸਲਾ ਕੀਤਾ।
* ਨਿੱਕੀ ਕੌਰ, ਜੋ ਵਕੀਲ, ਬਿਜ਼ਨੈੱਸ ਓਨਰ ਤੇ ਮਾਣਮੱਤੀ ਬਰੈਂਪਟਨ ਵਾਸੀ ਹੈ, ਬਰੈਂਪਟਨ ਦੇ ਨਵੇਂ ਮੇਅਰ ਦੀ ਚੋਣ ਲਈ ਉਮੀਦਵਾਰ ਹੈ।
ਉਸ ਦੀ ਸੋਚ ਤੇ ਵਿਜ਼ਨ ਹੈ ਕਿ:
* ਬਰੈਂਪਟਨ ਵਾਸੀ, ਅਜਿਹਾ ਸ਼ਹਿਰ ਚਾਹੁੰਦੇ ਹਨ ਜੋ ਸਾਫ਼-ਸੁਥਰਾ ਤੇ ਸੇਫ਼ ਹੋਵੇ ਅਤੇ ਜਿਥੇ ਟੈਕਸ-ਪੇਅਰਜ਼ ਨੂੰ ਸਹੀ ਸਨਮਾਨ ਮਿਲੇ।
* ਬਰੈਂਪਟਨ ਵਾਸੀ ਅਜਿਹਾ ਸ਼ਹਿਰ ਚਾਹੁੰਦੇ ਹਨ ਜੋ ਉਦਯੋਗਾਂ, ਵਿਕਾਸ ਤੇ ਏਕਤਾ ਨੂੰ ਉਤਸ਼ਾਹਿਤ ਕਰੇ।
* ਬਰੈਂਪਟਨ ਵਾਸੀ ਮੇਅਰ ਦੇ ਦਫ਼ਤਰੀ ਕੰਮਾਂ ਵਿਚ ਜਵਾਬਦੇਹੀ, ਪਾਰਦਰਸ਼ਤਾ ਅਤੇ ਇਮਾਨਦਾਰੀ ਦੇਖਣਾ ਚਾਹੁੰਦੇ ਹਨ।
* ਇਸੇ ਕਾਰਣ ਨਿੱਕੀ ਕੌਰ ਬਰੈਂਪਟਨ ਦੇ ਮੇਅਰ ਦੇ ਅਹੁਦੇ ਵਾਸਤੇ ਉਮੀਦਵਾਰ ਹੈ।
* ਉਹ ਬਰੈਂਪਟਨ ਦੇ ਪਰਿਵਾਰਾਂ, ਵਪਾਰਿਕ ਅਦਾਰਿਆਂ ਅਤੇ ਟੈਕਸ-ਪੇਅਰਜ਼ ਲਈ ਚੰਗੀਆਂ ਸਹੂਲਤਾਂ ਦੀ ਪ੍ਰਾਪਤੀ ਵਾਸਤੇ ਇਹ ਚੋਣ ਲੜ ਰਹੀ ਹੈ।
ਨਿੱਕੀ ਕੌਰ ਮੇਅਰ ਦੇ ਅਹੁਦੇ ਲਈ ਤੁਹਾਡੀ ਸੇਵਾ ਵਾਸਤੇ ।

Check Also

BREAST CANCER

What is Breast Cancer? : Breast cancer is one of the most prevalent types of …