ਕਰਮਾ ਟੀਮ ਤੇ ਗਿਵ-ਏ-ਹਾਰਟ ਦੀ ਸ਼ਾਨਦਾਰ ਸਮਾਪਤੀ
ਮਿਸੀਸਾਗਾ : ਇਸ ਸ਼ਨਿਚੱਰਵਾਰ ਅਮਰ ਕਰਮਾ ਹੈਲਥ ਐਂਡ ਵੈਲਨੈੱਸ ਅਵੇਅਰਨੈੱਸ ਨੈੱਟਵਰਕ ਨੇ ਆਪਣਾ ਸੱਤਵਾਂ ‘ਗਿਵ ਏ ਹਾਰਟ ਗਾਲਾ’ ਅਪੋਲੋ ਕਨਵੈਨਸ਼ਨ ਸੈਂਟਰ, ਮਿਸੀਸਾਗਾ ਵਿਚ ਬੜੀ ਧੂਮ-ਧਾਮ ਨਾਲ ਮਨਾਇਆ। ਨੌਜਵਾਨਾਂ ਵਲੋਂ ਕੀਤੀ ਗਈ ਮਹੀਨਿਆਂ ਦੀ ਅਣਥੱਕ ਮਿਹਨਤ, ਤਿਆਰੀ ਅਤੇ ਪਲੈਨਿੰਗ ਦਾ ਰੰਗ ‘ਗਿਵ ਏ ਹਾਰਟ’ ਨੂੰ ਰੱਜ ਕੇ ਚੜ੍ਹਿਆ । ਮਨੋਰੰਜਨ ਭਰਪੂਰ ਇਸ ਈਵੈਂਟ ਦਾ ਮਨੋਰਥ ਇਹ ਦੱਸਣਾ ਸੀ ਕਿ “ਸਿਹਤ ਅਤੇ ਤੰਦਰੁਸਤੀ ਦਾ ਆਪਸ ਵਿਚ ਗਹਿਰਾ ਸੰਬੰਧ ਹੈ” ਤੇ ਸਿਹਤ ਅਤੇ ਤੰਦਰੁਸਤੀ ਸਾਂਝੇ ਯਤਨਾਂ ਨਾਲ ਸੁਧਾਰੇ ਜਾ ਸਕਦੇ ਹਨ। ਇਸ ਈਵੈਂਟ ਵਿਚ ਐਵਾਰਡ ਆਫ਼ ਐਕਸੀਲੈਂਸ, ਸ਼ੇਰਾਂ ਦਾ ਨਾਚ, ਗੀਤ, ਭੰਗੜਾ ਅਤੇ ਹੋਰ ਬਹੁਤ ਸਾਰੀਆਂ ਮਨੋਰੰਜਕ ਆਈਟਮਾਂ ਰਾਹੀਂ ਦਰਸਾਇਆ ਗਿਆ ਕਿ ਸੱਚਮੁਚ ਤੁਸੀਂ ਇਸ ਤਰ੍ਹਾਂ ਵੀ ਦਿਲ ਦੇ ਸਕਦੇ ਹੋ। ઠઠ
ਗਿਵ ਏ ਹਾਰਟ ਫ਼ਰਵਰੀ ਮਹੀਨੇ ਦੀ ਇਕ ਸੁਪ੍ਰਸਿੱਧ ਈਵੈਂਟ ਬਣ ਗਈ ਹੈ ਜੋ ਕਿ ਵੈਲਨਟਾਈਨ ਡੇ ਨਾਲ ਸੰਬਧ ਰੱਖਦੀ ਹੈ, ਦੀਆਂ ਟਿਕਟਾਂ ਇਕ ਹਫ਼ਤਾ ਪਹਿਲਾਂ ਸੋਲਡ ਆਊਟ ਹੋ ਗਈਆਂ ਸਨ। ਇਹ ਈਵੈਂਟ ਪਿਆਰ ਦਾ ਅਦੁੱਤੀ ਢੰਗ ਨਾਲ ਪ੍ਰਗਟਾਵਾ ਕਰਨਾ ਸਿਖਾਉਂਦੀ ਹੈ ਕਿਉਂਕਿ ਇਸ ਰਾਹੀਂ ਸਿਹਤ ਅਤੇ ਤੰਦਰੁਸਤੀ ਨੂੰ ਫੈਲਾਉਣ ਦਾ ਸੁਨੇਹਾ ਦਿੱਤਾ ਜਾਂਦਾ ਹੈ। ਇਸ ਵਾਰ ਇਸ ਈਵੈਂਟ ਦਾ ਮੁੱਖ ਵਿਸ਼ਾ ‘ਕੋਰਡ ਆਫ਼ ਲਵ’ ਭਾਵ ਕਿ ਬੱਚੇ ਦੇ ਜਨਮ ਤੋਂ ਬਾਅਦ ਨਾੜੂ ਖੂਨ-ਦਾਨ ਦੀ ਮਹੱਤਤਾ ਦੇ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ।
ਆਸਵੰਦ ਮਾਤਾ-ਪਿਤਾ www.amarkarma.org ਤੋਂ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹਨ। ਪ੍ਰੋਗਰਾਮ ਦੇ ਇਸ ਹਿੱਸੇ ਵਿਚ ਉਨ੍ਹਾਂ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਬੱਚੇ ਦਾ ਨਾੜੂ-ਖੂਨ ਦਾਨ ਕੀਤਾ ਜਾਂ ਜਿਨ੍ਹਾਂ ਨੇ ਆਪਣੇ ਹੋਣ ਵਾਲੇ ਬੱਚੇ ਦਾ ਨਾੜੂ ਦਾਨ ਕਰਨਾ ਹੈ। ਇਹ ਇਨਾਮ ‘ਸਿਟੀ ਕਾਊਂਸਲਰ’ ਗੁਰਪਰੀਤ ਢਿੱਲੋਂ ਅਤੇ ‘ਸਕੂਲ ਟਰੱਸਟੀ’ ਹਰਕੀਰਤ ਸਿੰਘ ਵਲੋਂ ਦਿੱਤੇ ਗਏ।ઠਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਬੱਚੇ ਸੋਲ੍ਹਾਂ ਸਾਲ ਦੇ ਹੋਏ ਸਨ, ਨੇ ਅੰਗ ਦਾਨ ਅਤੇ ਟਿਸ਼ੂ ਦਾਨ ਲਈ ਫਾਰਮ ਭਰੇ ਅਤੇ ਆਉਣ ਵਾਲੀ ਅਗਲੀ ਪਨੀਰੀ ਨੂੰ ਅਗਲੇ ਸਾਲ ਅਹਿਹਾ ਕਰਣ ਲਈ ਉਤਸ਼ਾਹਿਤ ਕੀਤਾ।ઠਐਮ ਪੀ ਰੂਬੀ ਸਹੋਤਾ, ਐਮ ਪੀ ਪੀ ਹਰਿੰਦਰ ਮੱਲ੍ਹੀ, ਐਮ ਪੀ ਪੀ ਅਮ੍ਰਿਤ ਮਾਂਗਟ ਅਤੇ ਐਮ ਪੀ ਪੀ ਦੀਪਿਕਾ ਦਾਮਿਰਲਾ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰਕੇ ਨੌਜਵਾਨਾਂ ਦਾ ਹੌਸਲਾ ਵਧਾਇਆ ਅਤੇ ਇਨਾਮ ਵੰਡੇ।
ਮੌਰਨਿੰਗ ਸਟਾਰ ਪਬਲਿਕ ਸਕੂਲ ਦੀ ਮੌਨਿਕਾ ਗੋਇਲ ਜੋ ਕਿ ਸੱਤਵੀਂ ਜਮਾਤ ਦੀ ਵਿਦਿਆਰਥਣ ਹੈ, ਨੂੰ ਵਲੰਟੀਅਰ ਆਫ਼ ਦਾ ਯੀਅਰ ਐਵਾਰਡ ਦਿੱਤਾ ਗਿਆ।
ਸੇਂਟ ਮਾਰਗਰੇਟ ਡੀ ਯੂਵੈਲੇ ਐਸ ਐਸ ਸਕੂਲ ਦੇ ਗਿਆਰਵ੍ਹੀਂ ਵਿਚ ਪੜ੍ਹਦੇ ਗੌਰਵ ਸਿੰਘ ਮਰੋਕ ਨੂੰ ਅਤੇ ઠਗੁਰਮੀਤ ਸਿੰਘ ਸਰੋਏ ਨੂੰ ਗਿਵ ਏ ਹਾਰਟ ਦੌਰਾਨ ਉਨ੍ਹਾਂ ਦੀ ਮਿਹਨਤ ਅਤੇ ਲਗਨ ਕਰਕੇ ਸਰਵੋਤਮ ਵਲੰਟੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ।ઠ
ਕਾਰਡੀਓਵੈਸਕੁਲਰ ਸਰਜਨ ਡਾਕਟਰ ਮਿਤੇਸ਼ ਵੀ ਬਾਡੀਵਾਲਾ ਅਤੇ ਜੇਨ ਵੀਰੂ ਵਿਕਟੋਰੀਆ ਏਂਜਲ ਰਜਿਸਟਰੀ ਆਫ਼ ਹੋਪ ਦੇ ਐਕਜ਼ੀਕਿਊਟਿਵ ਡਾਇਰੈਕਟਰ ਮਹਿਮਾਨ ਬੁਲਾਰਿਆਂ ਵਜੋਂ ਸ਼ਾਮਿਲ ਹੋਏ। ਇਮਾਮ ਐਚ ਸਲੀਮੀ, ਸੁਰਜੀਤ ਕੌਰ (ਕਵੀ ਅਤੇ ਅਮਰ ਕਰਮਾ ਦੀ ਕੋਰਡ ਆਫ਼ ਲਵ ਦੀ ਕੋਆਰਡੀਨੇਟਰ) ਅਤੇ ਵਕੀਲ ਹਰਮਿੰਦਰ ਸਿੰਘ ਢਿੱਲੋਂ ਨੇ ਇਸ ਈਵੈਂਟ ਦੇ ਡੈਲੀਗੇਟਸ ਵਜੋਂ ਹਾਜ਼ਰੀ ਲਵਾਈ। ਪ੍ਰਸਿੱਧ ਰੈਪਰ ਫਤਿਹ ਸਿੰਘ ਵੀ ਸਟੇਜ ਕਲਾਕਾਰ ਬੱਚਿਆਂ ਨੂੰ ਇਨਾਮ ਵੰਡਣ ਲਈ ਥੋੜੀ ਦੇਰ ਲਈ ਇਸ ਈਵੈਂਟ ਵਿਚ ਸ਼ਾਮਿਲ ਹੋਏ।ઠਇਕ ਵਾਰ ਇਕ ਵਾਰ ਫੇਰ ‘ਗਿਵ ਏ ਹਾਰਟ’ ਅਮਰ ਕਰਮਾ ਦੇ ਵਲੰਟੀਅਰਾਂ ਦੁਆਰਾ ਦਰਸਾਏ ਗਏ ਸ਼ਾਨਦਾਰ ਪ੍ਰਦਰਸ਼ਨ ਅਤੇ ਮਨੋਰੰਜਕ ਪ੍ਰਦਰਸ਼ਨ ਕਰਕੇ ਆਉਣ ਵਾਲੇ ਵਰ੍ਹਿਆਂ ਲਈ ਵਚਨਬੱਧਤਾ ਦਾ ਸ਼ੁਭ-ਸੰਦੇਸ਼ ਛੱਡ ਗਿਆ।
Check Also
Dayanand Medical College & Hospital Ludhiana,Punjab,India
DMCH Infertility & IVF Unit IVF with self and donor oocytes ICSI and …