Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਰਹਿਣ ਲਈ ਬੈਰੀ ਸਭ ਤੋਂ ਸੁਰੱਖਿਅਤ ਅਤੇ ਵਿਨੀਪੈਗ ਸਭ ਤੋਂ ਘੱਟ ਸੁਰੱਖਿਅਤ ਥਾਂ

ਕੈਨੇਡਾ ‘ਚ ਰਹਿਣ ਲਈ ਬੈਰੀ ਸਭ ਤੋਂ ਸੁਰੱਖਿਅਤ ਅਤੇ ਵਿਨੀਪੈਗ ਸਭ ਤੋਂ ਘੱਟ ਸੁਰੱਖਿਅਤ ਥਾਂ

ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਸਿਟੀਜ਼ ਦੀ ਸੇਫਟੀ ਤੇ ਸਕਿਊਰਿਟੀ ਸਬੰਧੀ ਨਵਾਂ ਡਾਟਾ ਜਾਰੀ ਕੀਤਾ ਗਿਆ ਹੈ।
ਕਿਰਾਏ ਉੱਤੇ ਘਰ ਦੇਣ ਵਾਲੀ ਇੱਕ ਸਾਈਟ ਰੈਂਟੋਲਾ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਇਹ ਡਾਟਾ ਕੈਨੇਡੀਅਨਜ਼ ਦੀ ਮਦਦ ਲਈ ਜਾਰੀ ਕੀਤਾ ਗਿਆ ਹੈ ਤਾਂ ਕਿ ਰਹਿਣ ਲਈ ਥਾਂ ਚੁਣਨ ਤੋਂ ਪਹਿਲਾਂ ਉਨ੍ਹਾਂ ਨੂੰ ਉੱਥੋਂ ਬਾਰੇ ਥੋੜ੍ਹਾ ਆਈਡੀਆ ਹੋ ਸਕੇ। ਇਸ ਸਾਈਟ ਵੱਲੋਂ ਕੈਨੇਡੀਅਨ ਸਿਟੀਜ਼ ਦੇ ਸੇਫਟੀ ਸਬੰਧੀ ਵੱਖ ਵੱਖ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਪੁਲਿਸ ਫੋਰਸ, ਐਮਰਜੈਂਸੀ ਰਿਸਪਾਂਸ ਸਿਸਟਮ ਤੇ ਕਮਿਊਨਿਟੀ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮਾਂ ਲਈ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ ਆਦਿ ਸ਼ਾਮਲ ਹਨ।
ਸੇਫਟੀ ਇੰਡੈਕਸ ਦੇ ਹਿਸਾਬ ਨਾਲ ਓਨਟਾਰੀਓ ਦੀਆਂ ਸਿਟੀਜ਼ ਵਿੱਚ ਬੈਰੀ ਨੂੰ ਸਭ ਤੋਂ ਸੁਰੱਖਿਅਤ ਸਿਟੀ ਦਾ ਦਰਜਾ ਹਾਸਲ ਹੋਇਆ ਹੈ। ਉਸ ਨੂੰ 10 ਵਿੱਚੋਂ 7.13 ਅੰਕ ਹਾਸਲ ਹੋਏ। 6.63 ਦੀ ਰੇਟਿੰਗ ਨਾਲ ਟੋਰਾਂਟੋ ਚੌਥੇ ਸਥਾਨ ਉੱਤੇ ਰਿਹਾ, ਬ੍ਰੈਂਟਫੋਰਡ ਤੇ ਗੁਐਲਫ ਤੀਜੇ ਸਥਾਨ ਉੱਤੇ ਰਹੇ। ਪਹਿਲੇ ਦਸ ਸੁਰੱਖਿਅਤ ਸਿਟੀਜ਼ ਵਿੱਚੋਂ ਦੋ ਸਿਟੀਜ਼ ਸੇਂਟ ਜੋਨਜ਼, ਨਿਊ ਬਰੰਜ਼ਵਿੱਕ ਤੇ ਲੈੱਥਬ੍ਰਿੱਜ, ਅਲਬਰਟਾ ਹੀ ਹਨ ਜਿਹੜੀਆਂ ਓਨਟਾਰੀਓ ਤੋਂ ਬਾਹਰ ਦੀਆਂ ਹਨ। ਭਾਵੇਂ ਲੈੱਥਬ੍ਰਿੱਜ ਪਹਿਲੇ 10 ਸ਼ਹਿਰਾਂ ਵਿੱਚ ਸ਼ੁਮਾਰ ਹੈ ਪਰ ਇਸ ਦੇ ਬਾਵਜੂਦ ਰੈਂਟੋਲਾ ਦਾ ਕਹਿਣਾ ਹੈ ਕਿ ਅਲਬਰਟਾ ਦੇ ਇਸ ਦੱਖਣੀ ਸ਼ਹਿਰ ਵਿੱਚ ਕ੍ਰਾਈਮ ਰੇਟ ਪੂਰੇ ਦੇਸ਼ ਨਾਲੋਂ ਵੱਧ ਹੈ। ਇਸ ਸੂਚੀ ਵਿੱਚ ਵਿਨੀਪੈਗ, ਕੈਲੋਅਨਾ ਤੇ ਥੰਡਰ ਬੇਅ ਆਖਰੀ ਪਾਏਦਾਨ ਉੱਤੇ ਹਨ। ਇਨ੍ਹਾਂ ਤਿੰਨਾਂ ਸਿਟੀਜ਼ ਦਾ ਸੇਫਟੀ ਲੈਵਲ ਵੀ 5 ਨਾਲੋਂ ਘੱਟ ਹੈ। ਕੈਨੇਡਾ ਦੀਆਂ ਵੱਡੀਆਂ ਸਿਟੀਜ਼ ਜਿਵੇਂ ਕਿ ਮਾਂਟਰੀਅਲ, ਵੈਨਕੂਵਰ, ਕੈਲਗਰੀ ਤੇ ਐਡਮੰਟਨ ਕ੍ਰਮਵਾਰ 12ਵੇਂ, 18ਵੇਂ, 20ਵੇਂ ਤੇ 21ਵੇਂ ਸਥਾਨ ਉੱਤੇ ਆਈਆਂ ਹਨ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …