6.6 C
Toronto
Tuesday, November 25, 2025
spot_img
Homeਜੀ.ਟੀ.ਏ. ਨਿਊਜ਼ਔਰਤ ਦੇ ਕਾਤਲ ਦੀ ਸੂਹ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਦਾ...

ਔਰਤ ਦੇ ਕਾਤਲ ਦੀ ਸੂਹ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਦਾ ਇਨਾਮ

ਪੁਲਿਸ ਨੇ ਕੀਤਾਐਲਾਨ, ਗੋਲੀਬਾਰੀ ‘ਚ ਮਾਰੀ ਗਈ ਸੀ ਔਰਤ
ਟੋਰਾਂਟੋ/ ਬਿਊਰੋ ਨਿਊਜ਼ :ਬੀਤੇ ਦਿਨੀਂ ਟੋਰਾਂਟੋ ‘ਚ ਮਿਸੀਸਾਗਾਵਾਸੀ ਇਕ ਗਰਭਵਤੀ ਔਰਤ ਦੀ ਗੋਲੀਮਾਰ ਕੇ ਹੋਈ ਹੱਤਿਆ ਦੇ ਮਾਮਲੇ ‘ਚ ਕਾਤਲਾਂ ਦੀਭਾਲ ‘ਚ ਪੁਲਿਸ ਨੇ ਇਕ ਵੱਡੀ ਮੁਹਿੰਮ ਛੇੜ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਕਾਤਲਬਾਰੇ ਠੋਸਜਾਣਕਾਰੀਦੇਣਵਾਲੇ ਨੂੰ 50 ਹਜ਼ਾਰਡਾਲਰਦਾਇਨਾਮਦੇਣਦਾਵੀਐਲਾਨਕੀਤਾ ਹੈ।
ਟੋਰਾਂਟੋ ਪੁਲਿਸ ਸਰਵਿਸਜ਼ ਦੇ ਅਧਿਕਾਰੀਆਂ ਦਾਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਡੂੰਘਾਈਨਾਲਕੀਤੀ ਜਾ ਰਹੀਹੈ।ਮੀਡੀਆਨਾਲ ਗੱਲ ਕਰਦਿਆਂ ਡਿਟੈਕਟਿਵਸਾਰਜੈਂਟਮਾਈਕਕਾਰਬੋਨ ਨੇ ਦੱਸਿਆ ਕਿ ਪੁਲਿਸ ਦੀਮਦਦਕਰਨਵਾਲੇ ਵਿਅਕਤੀਦਾਨਾਂਅਵੀ ਗੁਪਤ ਰੱਖਿਆ ਜਾਵੇਗਾ ਅਤੇ 50 ਹਜ਼ਾਰਡਾਲਰਦਾਇਨਾਮਵੀਮਿਲੇਗਾ। ਬੀਤੇ ਸਾਲ 15 ਮਈ 2016 ਨੂੰ ਰਾਤੀਂ 10:51 ਵਜੇ ਕੈਡਿਸਰਸ਼ੇਲਬਾਬਾਦੀ ਗੋਲੀਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਕੈਡਿਸ ਉਸ ਸਮੇਂ ਪੰਜਮਹੀਨੇ ਦੀ ਗਰਭਵਤੀ ਸੀ ਅਤੇ ਉਸ ਦੇ ਨਾਲ ਬੱਚੇ ਦੀਵੀ ਮੌਤ ਹੋ ਗਈ ਸੀ। ਉਸ ਦਾਕਤਲਕਾਰ ਦੇ ਅੰਦਰ ਹੀ ਕਰ ਦਿੱਤਾ ਗਿਆ ਸੀ। ਉਸ ਦਾਕਤਲਜੇਮਸਟਾਊਨ ਕ੍ਰਿਸੇਂਟ ਅਤੇ ਜਾਨ ਗਾਰਲੈਂਡਏਰੀਆ, ਟੋਰਾਂਟੋ ਵਿਚਕੀਤਾ ਗਿਆ ਸੀ। ਕੈਡਿਸਅਤੇ ਉਸ ਦੇ ਨਾਲ ਮੌਜੂਦ ਇਕ ਵਿਅਕਤੀਬਾਸਕਿਟਬਾਲ ਗੇਮ ਦੇਖ ਕੇ ਵਾਪਸ ਆ ਰਹੇ ਸਨ ਕਿ ਕੁਝ ਲੋਕਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੇ ਸਮੇਂ ਕਾਰ ‘ਚ ਚਾਰਜਣੇ ਦੱਸੇ ਗਏ ਸਨ।
ਉਸ ਨੂੰ ਪੁਲਿਸ ਨੇ ਹਸਪਤਾਲਵੀ ਪਹੁੰਚਾਇਆ ਅਤੇ ਉਥੇ ਬੱਚੇ ਦੀਐਮਰਜੈਂਸੀਡਿਲੀਵਰੀਵੀ ਹੋਈ, ਪਰਦੋਵਾਂ ਨੂੰ ਬਚਾਇਆਨਹੀਂ ਜਾ ਸਕਿਆ। ਮੀਡੀਆਕਾਨਫਰੰਸਵਿਚ ਪੁਲਿਸ ਦੇ ਨਾਲਕੈਂਡਿਸਦੀ ਮਾਂ ਜੈਕੀ ਵਿਅਰਵੀ ਮੌਜੂਦ ਸੀ ਅਤੇ ਉਨ੍ਹਾਂ ਨੇ ਗਵਾਹਾਂ ਨੂੰ ਸਾਹਮਣੇ ਆਉਣ ਦੀਬੜੀ ਭਾਵੁਕ ਅਪੀਲਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਧੀ ਦੇ ਕਾਤਲਾਂ ਨੂੰ ਸਜ਼ਾ ਮਿਲਣੀਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੈਂਡਿਸ, ਉਨ੍ਹਾਂ ਦੇ ਪਰਿਵਾਰਦੀਜਾਨ ਸੀ ਅਤੇ ਉਹ ਸਾਨੂੰਸਾਰਿਆਂ ਨੂੰ ਇਕੱਠਿਆਂ ਰੱਖਦੀ ਸੀ। ਉਹ ਬੇਹੱਦ ਮਜ਼ਾਕੀਆਲਹਿਜ਼ੇ ਵਾਲੀ ਸੀ ਅਤੇ ਉਸ ਦੇ ਹਾਸੇ ਦੀਕਮੀ ਨੂੰ ਮਹਿਸੂਸਕਰਦੇ ਹਨ। ਉਹ ਆਪਣੇ ਪਿੱਛੇ ਦੋ ਪੁੱਤਰ ਵੀ ਛੱਡ ਗਈ ਹੈ ਅਤੇ ਉਹ ਹਰਮਿੰਟਆਪਣੀ ਮਾਂ ਨੂੰ ਯਾਦਕਰਦੇ ਹਨ।ਜੇਕਰ ਕਿਸੇ ਨੂੰ ਵੀਕਾਤਲਾਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਦੇ ਨਾਲਸੰਪਰਕਕਰਕਸਦਾਹੈ।ਸਾਨੂੰਵੀਸਾਡੇ ਸਵਾਲਾਂ ਦੇ ਉੱਤਰ ਮਿਲਜਾਣਗੇ ਕਿ ਆਖ਼ਰ ਉਸ ਨੂੰ ਮਾਰਿਆ ਕਿਉਂ ਗਿਆ?
ਪੁਲਿਸਦਾਕਹਿਣਾ ਹੈ ਕਿ ਉਹ ਦਰਅਸਲ ਗੋਲੀਬਾਰੀਦਾਨਿਸ਼ਾਨੀਨਹੀਂ ਸੀ। ਉਸ ਸਮੇਂ ਨਿਸ਼ਾਨਾ ਕੋਈ ਹੋਰ ਸੀ ਪਰਕੈਂਡਿਸ ਉਸ ਦੀਲਪੇਟ ‘ਚ ਆ ਗਈ।

RELATED ARTICLES
POPULAR POSTS