Breaking News
Home / ਜੀ.ਟੀ.ਏ. ਨਿਊਜ਼ / ਮੱਧ ਵਰਗ ਦੇ ਭਵਿੱਖ ਨੂੰ ਲੈ ਕੇ ਕੈਨੇਡੀਅਨਜ਼ ਚਿੰਤਤ

ਮੱਧ ਵਰਗ ਦੇ ਭਵਿੱਖ ਨੂੰ ਲੈ ਕੇ ਕੈਨੇਡੀਅਨਜ਼ ਚਿੰਤਤ

ਓਟਵਾ/ਬਿਊਰੋ ਨਿਊਜ਼ : ਰਿਸਰਚ ਫਰਮ ਪੋਲਾਰਾ ਸਟਰੈਟੇਜਿਕ ਇਨਸਾਈਟਸ ਵੱਲੋਂ ਕਰਵਾਏ ਗਏ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਸਿਰਫ 31 ਫੀਸਦੀ ਤੋਂ ਵੀ ਘੱਟ ਕੈਨੇਡੀਅਨਜ਼ ਕੈਨੇਡਾ ਵਿੱਚ ਮੱਧ ਵਰਗ ਦੇ ਭਵਿੱਖ ਨੂੰ ਲੈ ਕੇ ਆਸਵੰਦ ਹਨ।
ਇਸ ਸਰਵੇਖਣ ਵਿੱਚ ਪਾਇਆ ਗਿਆ ਕਿ ਪਿਛਲੇ ਨੌਂ ਸਾਲਾਂ ਵਿੱਚ ਕਦੇ ਵੀ ਕੈਨੇਡੀਅਨ ਐਨੇ ਨਿਰਾਸ਼ ਨਹੀਂ ਹੋਏ ਜਿੰਨਾ ਕਿ ਇਸ ਸਮੇਂ ਹਨ। ਪਿਛਲੀ ਵਾਰੀ ਇੱਕ ਸਰਵੇਖਣ ਅਗਸਤ 2020 ਵਿੱਚ ਕਰਵਾਇਆ ਗਿਆ ਸੀ ਤੇ ਉਸ ਸਮੇਂ ਅੱਧੇ ਤੋਂ ਵੱਧ ਕੈਨੇਡੀਅਨਜ਼ ਮੱਧਵਰਗ ਨੂੰ ਲੈ ਕੇ ਆਸਵੰਦ ਸਨ। ਅਧਿਐਨ ਵਿੱਚ ਪਾਇਆ ਗਿਆ ਕਿ ਮੱਧ ਵਰਗ ਦੀ ਸਕਾਰਾਤਮਕਤਾ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਕਾਫੀ ਕਮੀ ਆਈ ਹੈ।
ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਨੇ ਆਖਿਆ ਕਿ ਮੱਧ ਵਰਗ ਨਾਲ ਜੁੜੇ ਲੋਕ ਔਸਤ ਆਮਦਨ ਵਿੱਚ ਆਰਾਮ ਭਰੀ ਜ਼ਿੰਦਗੀ ਜਿਊਣੀ ਚਾਹੁੰਦੇ ਹਨ ਤੇ ਇਹ ਵੀ ਚਾਹੁੰਦੇ ਹਨ ਕਿ ਉਨ੍ਹਾਂ ਦਾ ਆਪਣਾ ਇੱਕ ਘਰ ਹੋਵੇ। ਇਸ ਸਮੇਂ ਹਾਲਾਤ ਇਹ ਹਨ ਕਿ ਆਰਾਮ ਨਾਲ ਰਹਿਣ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਲੋਕਾਂ ਨੇ ਆਖਿਆ ਕਿ ਮਹਿੰਗਾਈ ਹੱਦੋਂ ਜ਼ਿਆਦਾ ਵੱਧ ਚੁੱਕੀ ਹੈ ਤੇ ਸਾਡੀ ਤਨਖਾਹ ਉੱਥੇ ਦੀ ਉੱਥੇ ਹੀ ਖੜ੍ਹੀ ਹੈ ਇਸ ਤਰ੍ਹਾਂ ਅਸੀਂ ਆਰਾਮ ਨਾਲ ਕਿਵੇਂ ਜੀ ਸਕਦੇ ਹਾਂ। 43 ਫੀਸਦੀ ਮੱਧਵਰਗੀ ਲੋਕਾਂ ਨੇ ਆਖਿਆ ਕਿ ਉਨ੍ਹਾਂ ਦੀ ਤਾਂ ਬੱਸ ਆਈ ਚਲਾਈ ਚੱਲ ਰਹੀ ਹੈ, ਕਿਸੇ ਤਰ੍ਹਾਂ ਦੀ ਕੋਈ ਬਚਤ ਨਹੀਂ ਹੋ ਰਹੀ, 15 ਫੀਸਦੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਾਂ ਜੂਨ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ। ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਮਾਪੇ ਵੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਹਨ। 2020 ਦੇ 79 ਫੀਸਦੀ ਦੇ ਮੁਕਾਬਲੇ 52 ਫੀਸਦੀ ਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੱਚੇ ਮੱਧ ਵਰਗ ਜਾਂ ਉੱਚ ਵਰਗ ਵਿੱਚ ਪੈਰ ਧਰ ਪਾਉਣਗੇ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੱਧ ਵਰਗ ਦੀ ਪਰੀਭਾਸ਼ਾ ਨੂੰ ਲੈ ਕੇ ਵੀ ਭੰਬਲਭੂਸਾ ਹੈ। ਵੱਧ ਆਮਦਨ ਵਾਲਿਆਂ ਨੂੰ ਵੀ ਲੱਗਦਾ ਹੈ ਕਿ ਉਹ ਮੱਧ ਵਰਗ ਵਿੱਚ ਸ਼ਾਮਲ ਹਨ। ਜਿਨ੍ਹਾਂ ਦੀ ਸਾਲਾਨਾ ਆਮਦਨ 150,000 ਡਾਲਰ ਹੈ ਉਹ ਵੀ ਆਪਣੇ ਆਪ ਨੂੰ ਮੱਧ ਵਰਗੀ ਹੀ ਦੱਸਦੇ ਹਨ ਜਦਕਿ 50,000 ਡਾਲਰ ਕਮਾਉਣ ਵਾਲਿਆਂ ਨੂੰ ਵੀ ਉਹ, ਨਿਮਨਵਰਗੀ, ਗਰੀਬ, ਵਰਕਿੰਗ ਕਲਾਸ ਤੇ ਮੱਧਵਰਗੀ ਲੱਗਦੇ ਹਨ। ਜਦੋਂ ਚੋਣ ਕਰਨ ਨੂੰ ਆਖਿਆ ਗਿਆ ਤਾਂ ਬਹੁਤਿਆਂ ਨੇ ਖੁਦ ਨੂੰ ਮੱਧ ਵਰਗ ਹੀ ਦੱਸਿਆ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …