ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਮਹਿਲਾਵਾਂ ਦੇ ਅਧਿਕਾਰਾਂ ਬਾਰੇ ਕੀਤੀਆਂ ਗਈਆਂ ਜਨਤਕ ਟਿੱਪਣੀਆਂ ਤੋਂ ਖਫਾ ਹੋਏ ਰਿਆਧ ਵੱਲੋਂ ਕੈਨੇਡਾ ਦੇ ਉੱਘੇ ਸਫੀਰ ਨੂੰ ਕੱਢ ਦਿੱਤੇ ਜਾਣ ਤੋਂ ਪੰਜ ਸਾਲ ਬਾਅਦ ਕੈਨੇਡਾ ਤੇ ਸਾਊਦੀ ਅਰਬ ਵੱਲੋਂ ਇੱਕ ਵਾਰੀ ਫਿਰ ਡਿਪਲੋਮੈਟਿਕ ਸਬੰਧਾਂ ਨੂੰ ਨੌਰਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਪਾਸੇ ਕਦਮ ਵਧਾਉਂਦਿਆਂ ਦੋਵੇਂ ਦੇਸ਼ ਅੰਬੈਸਡਰ ਨਿਯੁਕਤ ਕਰ ਰਹੇ ਹਨ।
2018 ਵਿੱਚ ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਉਹ ਚਾਹੁੰਦਾ ਹੈ ਕਿ ਸਾਊਦੀ ਅਰਬ ਨਜ਼ਰਬੰਦ ਕਰਕੇ ਰੱਖੀਆਂ ਗਈਆਂ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਫੌਰੀ ਰਿਹਾਅ ਕਰੇ। ਇਸ ਤੋਂ ਬਾਅਦ ਭਾਵੇਂ ਦੋਵਾਂ ਦੇਸ਼ਾਂ ਨੇ ਆਪਣੀਆਂ ਅੰਬੈਸੀਆਂ ਮੇਨਟੇਨ ਕੀਤੀਆਂ ਪਰ ਸਾਊਦੀ ਅਰਬ ਨੇ ਓਟਵਾ ਵਿੱਚ ਆਪਣੀ ਹਾਜ਼ਰੀ ਘਟਾ ਦਿੱਤੀ ਤੇ ਕੈਨੇਡਾ ਨਾਲ ਵਪਾਰਕ ਗੱਲਬਾਤ ਉੱਤੇ ਰੋਕ ਲਾ ਦਿੱਤੀ। ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਬਿਆਨ ਵਿੱਚ ਆਖਿਆ ਕਿ ਪਿਛਲੇ ਸਾਲ ਨਵੰਬਰ ਵਿੱਚ ਹੋਈ ਗੱਲਬਾਤ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਇਸ ਮੁੱਦੇ ਉੱਤੇ ਸਹਿਮਤ ਹੋਏ ਹਨ ਕਿ ਉਨ੍ਹਾਂ ਨੂੰ ਡਿਪਲੋਮੈਟਿਕ ਸਬੰਧ ਬਹਾਲ ਕਰਨੇ ਚਾਹੀਦੇ ਹਨ। ਡਿਪਾਰਟਮੈਂਟ ਨੇ ਦੱਸਿਆ ਕਿ ਇਹ ਗੱਲਬਾਤ ਬੈਂਕੌਕ ਵਿੱਚ ਹੋਈ ਏਸ਼ੀਆ ਪੈਸੇਫਿਕ ਇਕਨੌਮਿਕ ਕੋਆਪਰੇਸ਼ਨ ਸਿਖਰ ਵਾਰਤਾ ਦੌਰਾਨ ਕੀਤੀ ਗਈ। ਉਸ ਦੌਰਾਨ ਪੱਤਰਕਾਰਾਂ ਨੇ ਪਾਇਆ ਕਿ ਟਰੂਡੋ ਨੇ ਪ੍ਰਿੰਸ ਮੁਹੰਮਦ, ਜੋ ਕਿ ਸਾਊਦੀ ਅਰਬ ਦੇ ਪ੍ਰਧਾਨ ਮੰਤਰੀ ਵੀ ਹਨ, ਸਮੇਤ ਹੋਰਨਾਂ ਆਗੂਆਂ ਨਾਲ ਲੰਚ ਕੀਤਾ। ਉਸ ਸਮੇਂ ਹੀ ਟਰੂਡੋ ਨੇ ਇਹ ਖੁਲਾਸਾ ਵੀ ਕੀਤਾ ਕਿ ਕੈਨੇਡਾ, ਸਾਊਦੀ ਅਰਬ ਨਾਲ ਸਬੰਧ ਪਹਿਲਾਂ ਵਰਗੇ ਕਰਨਾ ਚਾਹੁੰਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …