ਕੰਸਰਵੇਟਿਵ ਪਾਰਟੀ ਨੇ ਬਣਾਇਆ ਉਮੀਦਵਾਰ
ਬਰੈਂਪਟਨ : ਕੰਸਰਵੇਟਿਵ ਪਾਰਟੀ ਆਫ ਕੈਨੇਡਾ ਨੇ ਅਪਰਣ ਖੰਨਾ ਨੂੰ ਬਰੈਂਪਟਨ ਨਾਰਥ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ। ਖੰਨਾ ਬਰੈਂਪਟਨ ਨਾਰਥ ਦੇ ਜੰਮਪਲ ਹਨ ਅਤੇ ਇੱਥੇ ਹੀ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਅਪਰਣ, ਮੈਗਨਾ ਸਟ੍ਰੈਟੀਜ਼ ਦਾ ਸੰਸਥਾਪਕ ਹੈ, ਜੋ ਕਿ ਇਕ ਪਬਲਿਕ ਸਟ੍ਰੈਟਜੀ ਅਤੇ ਕਮਿਊਨੀਕੇਸ਼ਨ ਕੰਸਲਟਿੰਗ ਕੰਪਨੀ ਹੈ। ਉਸ ਨੇ ਹਾਲ ਹੀ ਵਿਚ ਆਪਣੀ ਲਾਅ ਡਿਗਰੀ ਪੂਰੀ ਕੀਤੀ ਹੈ ਅਤੇ ਇਸ ਸਮੇਂ ਡਾਊਨ ਡਾਊਨ ਇਮੀਗ੍ਰੇਸ਼ਨ ਲਾਅ ਫਰਮ ਨਾਲ ਵੀ ਕੰਮ ਕਰ ਰਹੇ ਹਨ। ਉਹ ਆਪਣਾ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਵਿਚ ਵੀ ਹਨ। ਇਸ ਤੋਂ ਪਹਿਲਾਂ ਉਹ ਸਾਬਕਾ ਮੰਤਰੀ ਜੇਸਨ ਕੈਨੀ ਅਤੇ ਸਟੀਫਨ ਹਾਰਪਰ ਨਾਲ ਸਰਕਾਰ ਵਿਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ। ਉਹ ਲਗਾਤਾਰ ਸਮਾਜ ਸੇਵਾ ਲਈ ਕੰਮ ਕਰਦੇ ਹਨ ਅਤੇ ਕਮਿਊਨਿਟੀ ਸਰਵਿਸ ਵਿਚ ਵਿਸ਼ਵਾਸ ਰੱਖਦੇ ਹਨ। ਉਹ ਟੋਰਾਂਟੋ ਜਨਰਲ ਹਸਪਤਾਲ ਲਈ ਫੰਡ ਇਕੱਠੇ ਕਰਨ ਦਾ ਕੰਮ ਕਰ ਚੁੱਕੇ ਹਨ ਅਤੇ ਪੀਲ ਮੈਮੋਰੀਅਲ ਹਸਪਤਾਲ ਅਤੇ ਲੋਕਲ ਫੂਡ ਬੈਂਕ ਨਾਲ ਵੀ ਕੰਮ ਕਰਦੇ ਹਨ। ਅਪਰਣ ਖੰਨਾ ਨੇ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਬਰੈਂਪਟਨ ਨਾਰਥ ਵਿਚ ਬਦਲਾਅ ਦਾ ਸਮਾਂ ਹੈ ਅਤੇ ਉਹ ਨੌਜਵਾਨਾਂ ਤੋਂ ਲੈ ਕੇ ਹਰੇਕ ਉਮਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣਗੇ। ਅਪਰਣ ਖੰਨਾ ਨੇ ਕਿਹਾ ਕਿ ਅਸੀਂ ਬਰੈਂਪਟਨ ਨੂੰ ਅਜਿਹਾ ਬਣਾਉਣਾ ਚਾਹੁੰਦੇ ਹਨ ਕਿ ਸਾਰਿਆਂ ਨੂੰ ਇਕ ਅੱਗੇ ਵਧਣ ਦੇ ਮੌਕੇ ਮਿਲਣ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …