Breaking News
Home / ਕੈਨੇਡਾ / ਫਾਰਮਰਜ਼ ਸਪੋਰਟ ਗਰੁੱਪ ਬਰੈਂਪਟਨ ਵੱਲੋਂ ਵਿਸਾਖੀ 17 ਤੇ 18 ਅਪ੍ਰੈਲ ਨੂੰ ਜ਼ੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਭਾਸ਼ਣਾਂ ਨਾਲ ਮਨਾਈ ਜਾਏਗੀ

ਫਾਰਮਰਜ਼ ਸਪੋਰਟ ਗਰੁੱਪ ਬਰੈਂਪਟਨ ਵੱਲੋਂ ਵਿਸਾਖੀ 17 ਤੇ 18 ਅਪ੍ਰੈਲ ਨੂੰ ਜ਼ੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਭਾਸ਼ਣਾਂ ਨਾਲ ਮਨਾਈ ਜਾਏਗੀ

ਡਾ. ਗੁਰਬਖ਼ਸ਼ ਭੰਡਾਲ, ਡਾ. ਕਰਮਜੀਤ ਸਿੰਘ, ਪ੍ਰੋ. ਗੁਰਭਜਨ ਗਿੱਲ ਤੇ ਪ੍ਰੋ. ਮਨਜੀਤ ਸਿੰਘ ਹੋਣਗੇ ਮੁੱਖ ਬੁਲਾਰੇ
ਬਰੈਂਪਟਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਬਰੈਂਪਟਨ ਵਿਚ ਪਿਛਲੇ ਕੁਝ ਸਮੇਂ ਤੋਂ ਵਿਚਰ ਰਹੇ ਫ਼ਾਰਮਰਜ਼ ਸਪੋਰਟ ਗਰੁੱਪ ਵੱਲੋਂ ਇਸ ਵਾਰ ਵਿਸਾਖੀ ਦਾ ਸ਼ੁਭ-ਤਿਉਹਾਰ ਅਗਲੇ ਵੀਕ-ਐਂਡ ‘ਤੇ 17 ਅਤੇ 18 ਅਪ੍ਰੈਲ ਨੂੰ ਜੂਮ ਮਾਧਿਅਮ ਰਾਹੀਂ ਵਿਦਵਾਨਾਂ ਦੇ ਵਿਸਾਖੀ ਦੇ ਵੱਖ-ਵੱਖ ਪਹਿਲੂਆਂ, ਦਿੱਲੀ ਦੇ ਕਿਸਾਨੀ ਅੰਦੋਲਨ ਦੀ ਤਾਜ਼ੀ ਸਥਿਤੀ ਅਤੇ ਡਾ. ਅੰਬੇਦਕਰ ਦੀ ਜ਼ਾਤਪਾਤ ਵਿਰੋਧੀ ਲੜਾਈ ਤੇ ਉਨ੍ਹਾਂ ਦੇ ਅਧੂਰੇ ਸੁਪਨੇ ਵਿਸ਼ਿਆਂ ਉੱਪਰ ਭਾਸ਼ਣ ਕਰਵਾ ਕੇ ਮਨਾਇਆ ਜਾਏਗਾ।
ਇਨ੍ਹਾਂ ਵਿਦਵਾਨਾਂ ਵਿਚ ਅਮਰੀਕਾ ਤੋਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਅਤੇ ਭਾਰਤ ਤੋਂ ਡਾ. ਕਰਮਜੀਤ ਸਿੰਘ, ਉੱਘੇ ਕਵੀ ਪ੍ਰੋ. ਗੁਰਭਜਨ ਗਿੱਲ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਮਾਜ-ਵਿਗਿਆਨੀ ਪ੍ਰੋ. ਮਨਜੀਤ ਸਿੰਘ ਸ਼ਾਮਲ ਹੋਣਗੇ।
17 ਅਪ੍ਰੈਲ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 12.00 ਵਜੇ (ਟੋਰਾਂਟੋ ਸਮਾਂ) ਆਰੰਭ ਹੋਣ ਵਾਲੇ ਜ਼ੂਮ-ਸਮਾਗਮ ਵਿਚ ਡਾ. ਗੁਰਬਖ਼ਸ਼ ਭੰਡਾਲ ਜਿੱਥੇ ਵਿਸਾਖੀ ਦੇ ਇਤਿਹਾਸਕ ਪੱਖ ‘ਤੇ ਆਪਣੇ ਵਿਚਾਰ ਪੇਸ਼ ਕਰਨਗੇ, ਉੱਥੇ ਸਮਾਗ਼ਮ ਵਿਚ ਡਾ. ਕਰਮਜੀਤ ਸਿੰਘ ਵਿਸਾਖੀ ਦੇ ਸੱਭਿਆਚਾਰਕ ਅਤੇ ਲੋਕ-ਧਾਰਾਈ ਪੱਖ ਉੱਪਰ ਚਾਨਣਾ ਪਾਉਣਗੇ, ਜਦ ਕਿ ਪ੍ਰੋ. ਗੁਰਭਜਨ

ਵਤੀ ਯੋਧੇ ਜਿਸ ਨੇ ਅਕਬਰ ਵਰਗੇ ਸ਼ਕਤੀਸ਼ਾਲੀ ਬਾਦਸ਼ਾਹ ਦੀ ਈਨ ਨਹੀਂ ਮੰਨੀ ਸੀ, ਦੇ ਜੀਵਨ ਦੇ ਸੰਘਰਸ਼ ਨੂੰ ਦਿੱਲੀ ਵਿਚ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਚੱਲ ਰਹੇ ਅਜੋਕੇ ਕਿਸਾਨ ਅੰਦੋਲਨ ਨਾਲ ਜੋੜ ਕੇ ਗੱਲ ਕਰਨਗੇ।
ਅਗਲੇ ਦਿਨ ਐਤਵਾਰ 17 ਅਪ੍ਰੈਲ ਨੂੰ ਬਾਅਦ ਦੁਪਹਿਰ 12.00 ਵਜੇ (ਟੋਰਾਂਟੋ ਸਮਾਂ) ਚੰਡੀਗੜ੍ਹ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੋਸ਼ਿਆਲੌਜੀ ਵਿਭਾਗ ਤੋਂ ਸੇਵਾ-ਮੁਕਤ ਪ੍ਰੋਫ਼ੈਸਰ ਮਨਜੀਤ ਸਿੰਘ ਜੋ ਉੱਥੇ ਡਾ. ਅੰਬੇਦਕਰ ਚੇਅਰ ਦੇ ਮੁਖੀ ਵੀ ਰਹਿ ਚੁੱਕੇ ਹਨ, ”ਡਾ. ਅੰਬੇਦਕਰ ਦੀ ਜ਼ਾਤਪਾਤ ਸਿਸਟਮ ਵਿਰੁੱਧ ਲੜਾਈ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ” ਵਿਸ਼ੇ ਉੱਪਰ ਵਿਸਥਾਰ ਸਹਿਤ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਸਮਾਗ਼ਮ ਫ਼ਾਰਮਰਜ਼ ਸੁਪੋਰਟ ਗਰੁੱਪ ਵੱਲੋਂ ਕਰਵਾਏ ਜਾ ਰਹੇ ਹਨ ਜਿਸ ਵਿਚ ਪਰਵਾਸੀ ਪੰਜਾਬੀ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ, ਜੀਟੀਏ ਵੈੱਸਟ ਕਲੱਬ (ਸੀਪੀਸੀ), ਅਲਾਇੰਸ ਆਫ਼ ਪ੍ਰਾਗਰੈੱਸਸਿਵ ਕੈਨੇਡੀਅਨਜ਼, ਅਦਾਰਾ ਸਰੋਕਾਰਾਂ ਦੀ ਆਵਾਜ਼, ਔਰਤਾਂ ਦੀ ਜੱਥੇਬੰਦੀ ‘ਦਿਸ਼ਾ’, ਇੰਡੋ ਕੈਨੇਡੀਅਨਜ਼ ਵਰਕਰਜ਼ ਐਸੋਸੀਏਸ਼ਨ, ਸਿਰਜਣਹਾਰੀਆਂ ਅਤੇ ਪ੍ਰੋ. ਮੋਹਨ ਸਿੰਘ ਯਾਦਗਾਰੀ ਫਾਊਂਡੇਸ਼ਨ ਕੈਨੇਡਾ ਸ਼ਾਮਲ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਡਾ. ਹਰਦੀਪ ਸਿੰਘ ਅਟਵਾਲ (416-209-6363), ਹਰਿੰਦਰ ਸਿੰਘ ਹੁੰਦਲ (647-818-6880) ਜਾਂ ਪ੍ਰੋ ਜਗੀਰ ਸਿੰਘ ਕਾਹਲੋਂ (647-533-8297) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …