ਲੰਘੇ ਦਿਨੀਂ ਮਿਸੀਸਾਗਾ ਚਰਚਿਲ ਮੈਡੋਜ ਲਾਇਨਜ਼ ਕਲੱਬ ਵੱਲੋਂ ਸ਼ਹਿਰ ਵਿਚ ਇਕ ਗੀਤਾਂ ਭਰੀ ਸ਼ਾਮ ਦਾ ਆਯੋਜਨ ਕੀਤਾ ਗਿਆ। ਮਧੁਰ ਗੀਤ ਸੰਗੀਤ ਤੋਂ ਇਲਾਵਾ ਮਸਤੀ, ਮਨੋਰੰਜਨ ਤੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਸ਼ਵਨੀ ਅਗਰਵਾਲ ਨੇ ਦੱਸਿਆ ਕਿ ਇਸ ਖੂਬਸੂਰਤ ਸ਼ਾਮ ਦੀ ਵਿਸ਼ੇਸ਼ਤਾ ਵਿਚ ਸਵਾਦਿਸ਼ਟ ਅਤੇ ਸ਼ਾਨਦਾਰ ਫੂਡ, ਡਰਿੰਕਸ, ਮਾਲਾ ਗਾਂਧੀ ਦੀ ਮਧੁਰ ਆਵਾਜ਼ ਅਤੇ ਉਸਤਾਦ ਮਹੇਸ਼ ਮੁਲਤਾਨੀ ਦੇ ਸੁਰਾਂ ਦੇ ਨਾਲ ਸ਼ਾਨਦਾਰ ਮਾਹੌਲ ਰਿਹਾ। ਇਸ ਪ੍ਰੋਗਰਾਮ ਵਿਚ ਇਕੱਤਰ ਫੰਡ ਨੂੰ ਸਥਾਨਕ ਕਮਿਊਨਿਟੀ ਸਰਵਿਸਿਜ਼ ਲਈ ਦਾਨ ਕੀਤਾ ਜਾਵੇਗਾ।
Check Also
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੇਂ ਵਰ੍ਹੇ ਨੂੰ ਸਮਰਪਿਤ ਅੰਤਰਰਾਸ਼ਟਰੀ ‘ਗਾਉਂਦੀ ਸ਼ਾਇਰੀ’ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ
ਬਰੈਂਪਟਨ : ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ 12 ਜਨਵਰੀ ਐਤਵਾਰ ਨੂੰ ਮਹੀਨਾਵਾਰ ਅੰਤਰਰਾਸ਼ਟਰੀ ਕਾਵਿ ਮਿਲਣੀ ਪ੍ਰੋਗਰਾਮ …