ਬਰੈਂਪਟਨ/ਬਿਊਰੋ ਨਿਊਜ਼
ਪੀਲ ਰੀਜਨ ਦੇ ਧੋਖਾਧੜੀ ਬਿਊਰੋ ਦੇ ਜਾਂਚ ਕਰਤਾਵਾਂ ਨੇ ਧੋਖਾਧੜੀ ਦੇ ਪੁਰਾਣੇ ਮਾਮਲੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ 2013 ਵਿੱਚ ਇੱਕ ਮੁਲਜ਼ਮ ਹਰੀ ਵੈਂਕਟਾਚਾਰਿਆ (50) ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ। ਦੂਜੇ ਮੁਲਜ਼ਮ ਡਾਲੇ ਮਹਾਰਾਜ (52) ਨੂੰ 11 ਨਵੰਬਰ ਨੂੰ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਅਗਲੇ ਦਿਨ ਓਨਟਾਰੀਓ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।ઠ
ਜਾਣਕਾਰੀ ਅਨੁਸਾਰ 2013 ਵਿੱਚ ਧੋਖਾਧੜੀ ਬਿਊਰੋ ਦੇ ਜਾਂਚ ਕਰਤਾਵਾਂ ਨੇ ਧੋਖਾਧੜੀ ਦੀ ਇੱਕ ਅਜਿਹੀ ਸਕੀਮ ਦਾ ਖੁਲਾਸਾ ਕੀਤਾ ਸੀ ਜਿਸ ਤਹਿਤ ਦੋ ਵਿਅਕਤੀਆਂ ਨੇ ਕਾਰੋਬਾਰੀਆਂ ਨਾਲ ਸੰਪਰਕ ਕਰਕੇ ਕਿਹਾ ਕਿ ਉਨ੍ਹਾਂ ਦੀ ਪਹੁੰਚ ਵੱਡੀ ਨਿਵੇਸ਼ ਰਾਸ਼ੀ ਤੱਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪੈਸਾ ਸੰਯੁਕਤ ਅਰਥ ਅਮੀਰਾਤ ਦੇ ਸ਼ਾਹੀ ਪਰਿਵਾਰ ਦਾ ਹੈ। ਇਸ ਦਾ ਸ਼ਿਕਾਰ ਸੰਯੁਕਤ ਰਾਜ, ਭਾਰਤ ਅਤੇ ਕੈਨੇਡਾ ਦੀਆਂ ਕੰਪਨੀਆਂ ਬਣੀਆਂ। ਇਨ੍ਹਾਂ ਨੇ ਕਾਰੋਬਾਰ ਸਥਾਪਤ ਕਰਨ ਲਈ ਕਰਜ਼ ਲੈਣ ਲਈ ਉਕਤ ਵਿਅਕਤੀਆਂ ਨੂੰ ਪੇਸ਼ਗੀ ਰਕਮ ਦਿੱਤੀ, ਜਿਸ ਨਾਲ ਕਾਰੋਬਾਰੀਆਂ ਨੂੰ $3 ਮਿਲੀਅਨ ਦਾ ਨੁਕਸਾਨ ਹੋਇਆ।ઠ
ਇਨ੍ਹਾਂ ਮੁਲਜ਼ਮਾਂ ਸਬੰਧੀ ਹੋਰ ਕਿਸੇ ਤਰ੍ਹਾਂ ਦੀ ਸੂਚਨਾ ਦੇਣ ਲਈ ਧੋਖਾਧੜੀ ਬਿਓਰੋ ਦੇ ਜਾਂਚ ਕਰਤਾਵਾਂ ਨਾਲ (905) 453-2121, ਐਕਸਟੈਨਸ਼ਨ 3355 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੀਲ ਕਰਾਈਮ ਸਟੌਪਰਜ਼ ਨੂੰ ਗੁਪਤ ਤੌਰ ‘ਤੇ 1-800-222-ਟਿਪਸ (8477) ਜਾਂ peelcrimestoppers.ca ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …