ਬਰੈਂਪਟਨ : ਜਦੋਂ ਭਾਈਚਾਰੇ ਗੰਨ ਅਤੇ ਗੈਂਗ ਹਿੰਸਾ ਤੋਂ ਮੁਕਤ ਹੁੰਦੇ ਹਨ ਤਾਂ ਪਰਿਵਾਰਾਂ ਦਾ ਜ਼ਿਆਦਾ ਵਾਧਾ ਤੇ ਵਿਕਾਸ ਹੁੰਦਾ ਹੈ ਅਤੇ ਕਾਰੋਬਾਰ ਵੀ ਜ਼ਿਆਦਾ ਖੁਸ਼ਹਾਲ ਹੁੰਦੇ ਹਨ। ਇਹੀ ਕਾਰਨ ਹੈ ਕਿ ਗੰਨ ਅਤੇ ਗੈਂਗ ਹਿੰਸਾ ਖਿਲਾਫ਼ ਕਾਰਵਾਈ ਕਰਨ ਲਈ ਕੈਨੇਡਾ ਸਰਕਾਰ ਦੀ ਪਹਿਲ ਸਾਡੇ ਭਾਈਚਾਰਿਆਂ ਨੂੰ ਸੁਰੱਖਿਅਤ ਬਣਾਉਣ ਲਈ ਸਮਾਰਟ ਹੱਲਾਂ ‘ਤੇ ਕੇਂਦਰਿਤ ਹੈ।
ਇਹ ਪ੍ਰਗਟਾਵਾ ਕਰਦਿਆਂ ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਟਰੂਡੋ ਸਰਕਾਰ ਵੱਲੋਂ ਗੰਨ ਅਤੇ ਗੈਂਗ ਹਿੰਸਾ ਦੇ ਟਾਕਰੇ ਲਈ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐੱਮਪੀ) ਅਤੇ ਕੈਨੇਡਾ ਬੌਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਲਈ $86 ਮਿਲੀਅਨ ਦਾ ਨਿਵੇਸ਼ ਕਰਨ ਦਾ ਸਵਾਗਤ ਕੀਤਾ।ઠਉਨ੍ਹਾਂ ਦੱਸਿਆ ਕਿ ਪੰਜ ਸਾਲਾਂ ਤੱਕ ਸੀਡੀਐੱਸਏ ਨੂੰ ਦੇਸ਼ ਵਿੱਚ ਗੈਰਕਾਨੂੰਨੀ ਹਥਿਆਰਾਂ ਦੀ ਸਪਲਾਈ ਰੋਕਣ ਲਈ $51.5 ਮਿਲੀਅਨ ਦੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਸੀਬੀਐੱਸਏ ਹਰ ਮੌਸਮ ਪੱਖੀ ਖੋਜੀ ਕੁੱਤਿਆਂ ਦੀ ਸਿਖਲਾਈ ਸੁਵਿਧਾ, ਹਾਈਵੇਜ਼ ਕਰਾਸਿੰਗ ‘ਤੇ ਨਵੀਆਂ ਖੋਜੀ ਕੁੱਤਿਆਂ ਦੀਆਂ ਟੀਮਾਂ ਦੀ ਤਾਇਨਾਤੀ, ਡਾਕ ਕੇਂਦਰਾਂ ਅਤੇ ਏਅਰ ਕਾਰਗੋ ਸੁਵਿਧਾਵਾਂ ਵਿੱਚ ਐਕਸ-ਰੇਅ ਤਕਨਾਲੋਜੀ ਦਾ ਵਿਸਥਾਰ ਅਤੇ ਦੇਸ਼ ਦੀਆਂ ਸਰਹੱਦਾਂ ਪਾਰ ਕਰਨ ਵਾਲੇ ਵਾਹਨਾਂ ਵਿੱਚ ਛੁਪਾਏ ਹੋਏ ਸਮਾਨ ਦੀ ਭਾਲ ‘ਤੇ ਸਿਖਲਾਈ ਮੁਹੱਈਆ ਕਰਾਉਣ ਲਈ ਨਿਵੇਸ਼ ਕੀਤਾ ਜਾਏਗਾ।
ਪੰਜ ਸਾਲਾਂ ਦਰਮਿਆਨ ਆਰਸੀਐੱਮੀਜ਼ ਦੀ ਨਵੀਂ ਇੰਟੈਗਰੇਟਿਡ ਕ੍ਰਿਮੀਨਲ ਫਾਇਰਆਰਮਰਜ਼ ਇਨੀਸ਼ੀਏਟਿਵ (ਆਈਸੀਐੱਫਆਈ) ਲਈ $34.5 ਮਿਲੀਅਨ ਉਪਯੋਗ ਕੀਤੇ ਜਾਣਗੇ। ਇਸ ਵਿੱਚ ਜਾਂਚ ਲਈ ਸਮਰਥਾ ਨਿਰਮਾਣ, ਸਿਖਲਾਈ, ਨਿਰੀਖਣ, ਤਕਨਾਲੋਜੀ ਅਤੇ ਖੂਫੀਆ ਤੰਤਰ ਸ਼ਾਮਲ ਹੈ। ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਬੰਦੂਕ ਅਤੇ ਗੈਂਗ ‘ਤੇ ਸਿਖਰ ਸੰਮੇਲਨ ਵੀ ਕਰਾਇਆ ਗਿਆ ਸੀ। ਜਿਸ ਵਿੱਚ ਮਾਹਿਰਾਂ ਨੇ ਇਸਨੂੰ ਖਤਮ ਕਰਨ ਲਈ ਸਰਕਾਰ ਨੂੰ ਸੰਪੂਰਨ ਪਹੁੰਚ ਅਪਣਾਉਣ ਲਈ ਕਿਹਾ ਸੀ।ઠ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …