ਬਰੈਂਪਟਨ : ਪ੍ਰਿੰਸੀਪਲ ਗੁਰਦੇਵ ਸਿੰਘ ਧਾਲੀਵਾਲ ਜਨਰਲ ਸਕੱਤਰ ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਕੈਨੇਡਾ ਸੂਚਨਾ ਦਿੰਦੇ ਹਨ ਕਿ ਪੰਜਾਬ ਫੇਰੀ ਸਮੇਂ ਸਾਢੇ ਪੰਜ ਮਹੀਨਿਆਂ ਵਿੱਚ 161 ਸਕੂਲਾਂ, ਕਾਲਜਾਂ ਅਤੇ ਰਸੰਗ ਸੈਂਟਰਾਂ ਵਿੱਚ ਵਿਸੇਸ਼ ਸੈਮੀਨਾਰ ਆਯੋਜਿਤ ਕੀਤੇ ਗਏ। ਸੈਮੀਨਾਰ ਉਪਰੰਤ ਬੱਚਿਆਂ ਪਾਸੋਂ ਸਵਾਲ ਪੁੱਛੇ ਜਾਂਦੇ ਸਨ, ਸਹੀ ਉੱਤਰ ਦੇਣ ਵਾਲਿਆਂ ਅਤੇ ਪੜ੍ਹਾਈ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਉਣ ਵਾਲੇ ਬੱਚਿਆਂ ਨੂੰ ਮੈਡਲਾਂ ਕਿਤਾਬਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਜਾਂਦਾ ਸੀ । ਸਾਰੇ ਸਟਾਫ ਨੂੰ ਭੀ ਸਨਮਾਨ ਚਿੰਨ੍ਹ ਦਿੱਤੇ ਜਾਂਦੇ ਸਨ। ਇਸ ਤੋਂ ਬਿਨਾਂ 34 ਗੁਰਮੱਤਿ ਪਰੋਗਰਾਮ ਵੱਖੋ ਵੱਖ ਗੁਰ ਅਸਥਾਨਾਂ ਵਿੱਚ ਅਯੋਜਿਤ ਕੀਤੇ ਗਏ। ਬੱਚਿਆਂ, ਸਕੂਲ ਸਟਾਫ ਅਤੇ ਸਿੱਖ ਸੰਗਤਾਂ ਵਲੋਂ ਇਸ ਕਾਰਜ ਦੀ ਬਹੁਤ ਪ੍ਰਸੰਸਾ ਕੀਤੀ ਗਈ । ਅਜੇਹੇ ਪ੍ਰੋਗਰਾਮ ਦੁਬਾਰਾ ਅਯੋਜਿਤ ਕਰਨ ਨੂੰ ਕਿਹਾ ਗਿਆ।
ਦਸਮੇਸ਼ ਕੈਨੇਡੀਅਨ ਸਿੱਖ ਸੁਸਾਇਟੀ ਵਲੋਂ ਗੁਰਮਤਿ ਪ੍ਰਚਾਰ ਲਈ ਉਪਰਾਲੇ
RELATED ARTICLES