ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਵੱਲੋਂ ਪ੍ਰੋਵਿੰਸ ਭਰ ਦੇ ਗਰੌਸਰੀ ਸਟੋਰਜ਼ ਉੱਤੇ ਮੁਫਤ ਕੋਵਿਡ-19 ਰੈਪਿਡ ਟੈਸਟਸ ਮੁਹੱਈਆ ਕਰਵਾਏ ਜਾਣਗੇ। ਉਨਟਾਰੀਓ ਸਰਕਾਰ ਦੇ ਅੰਦਰੂਨੀ ਸੂਤਰਾਂ ਵੱਲੋਂ ਦਿੱਤੀ ਗਈ ਇਸ ਜਾਣਕਾਰੀ ਅਨੁਸਾਰ ਹਰ ਹਫਤੇ ਅੰਦਾਜ਼ਨ ਪੰਜ ਮਿਲੀਅਨ ਰੈਪਿਡ ਟੈਸਟਸ ਦਿੱਤੇ ਜਾਣਗੇ। ਉਨ੍ਹਾਂ ਆਖਿਆ ਕਿ ਗਰੌਸਰੀ ਲੈਣ ਆਉਣ ਵਾਲੇ ਹਰੇਕ ਪਰਿਵਾਰ ਨੂੰ ਦੇਣ ਲਈ ਇੱਕ ਕਿੱਟ ਹੋਵੇਗੀ ਤੇ ਹਰੇਕ ਕਿੱਟ ਵਿੱਚ ਪੰਜ ਰੈਪਿਡ ਟੈਸਟਸ ਹੋਣਗੇ। ਰੈਪਿਡ ਟੈਸਟਸ ਬਾਰੇ ਹੋਰ ਜਾਣਕਾਰੀ ਅਜੇ ਉਪਲਬਧ ਨਹੀਂ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਬੰਧ ਵਿੱਚ ਸਰਕਾਰ ਐਲਾਨ ਕਰੇਗੀ। ਦੱਸ ਦਈਏ ਕਿ ਸਰਕਾਰ 21 ਫਰਵਰੀ ਤੋਂ ਸ਼ੁਰੂ ਕੀਤੇ ਜਾਣ ਵਾਲੇ ਰੀਓਪਨਿੰਗ ਪਲੈਨ ਦੇ ਅਗਲੇ ਪੜਾਅ ਲਈ ਹੀ ਇਹ ਮੁਫਤ ਟੈਸਟਸ ਮੁਹੱਈਆ ਕਰਵਾ ਰਹੀ ਹੈ। ਇਹ ਖਬਰ ਉਸ ਦਿਨ ਹੀ ਆਈ ਜਿਸ ਦਿਨ ਉਨਟਾਰੀਓ ਦੇ ਕੋਵਿਡ-19 ਸਬੰਧੀ ਸਾਇੰਸ ਐਡਵਾਈਜ਼ਰੀ ਬੋਰਡ ਟੇਬਲ ਵੱਲੋਂ ਘਰ ਵਿੱਚ ਕੀਤੇ ਜਾਣ ਵਾਲੇ ਟੈਸਟ ਸਬੰਧੀ ਹਦਾਇਤਾਂ ਵਾਲਾ ਵੀਡੀਓ ਰਿਲੀਜ਼ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …