Breaking News
Home / ਕੈਨੇਡਾ / ਬਹੁਪੱਖੀ ਲੇਖਿਕਾ ਬਰਜਿੰਦਰ ਗੁਲਾਟੀ ਦਾ ਸੜਕ ਹਾਦਸੇ ‘ਚ ਦਿਹਾਂਤ

ਬਹੁਪੱਖੀ ਲੇਖਿਕਾ ਬਰਜਿੰਦਰ ਗੁਲਾਟੀ ਦਾ ਸੜਕ ਹਾਦਸੇ ‘ਚ ਦਿਹਾਂਤ

ਟੋਰਾਂਟੋ/ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ : ਸਾਨੂੰ ਬੜੇ ਹੀ ਦਹਿਲ-ਭਰੇ ਦਿਲ ਨਾਲ਼ ਇਹ ਖ਼ਬਰ ਦੇਣੀ ਪੈ ਰਹੀ ਹੈ ਕਿ ਹਰ ਸਾਹਿਤਕ ਮਹਫ਼ਿਲ ਵਿੱਚ ਜਿੰਦ-ਜਾਨ ਭਰਨ ਵਾਲ਼ੀ ਗੁਲਾਟੀ ਜੋੜੀ 11 ਦਸੰਬਰ ਨੂੰ ਇੱਕ ਬਹੁਤ ਹੀ ਹੌਲਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ ਬ੍ਰਜਿੰਦਰ ਗੁਲਾਟੀ ਜੀ ਮੌਕੇ ‘ਤੇ ਹੀ ਸਾਨੂੰ ਛੱਡ ਗਏ ਜਦਕਿ ਉਨ੍ਹਾਂ ਦੇ ਪਤੀ ਮਨਮੋਹਨ ਗੁਲਾਟੀ ਜੀ ਕੋਮਾ ਦੀ ਹਾਲਤ ਵਿੱਚ ਸਨੀਬਰੁੱਕ ਹਸਪਤਾਲ਼ ਵਿੱਚ ਦਾਖ਼ਲ ਹਨ।
ਬ੍ਰਜਿੰਦਰ ਗੁਲਾਟੀ ਜੀ ਇਸ ਸਮੇਂ ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦੇ ਸੰਚਾਲਕ ਸਨ ਅਤੇ ਉਹ ਹਰ ਸੰਸਥਾ ਦੇ ਸਮਾਗਮ ਵਿੱਚ ਹਾਜ਼ਰ ਹੁੰਦੇ ਸਨ। ਉਹ ਸੀਨੀਅਰ ਕਲੱਬ ਨਾਲ਼ ਵੀ ਜੁੜੇ ਹੋਏ ਸਨ। ਸਾਡੇ ਕੋਲ਼ ਅਜੇ ਬਹੁਤ ਸੀਮਤ ਜਾਣਕਾਰੀ ਹੈ ਅਤੇ ਪਰਿਵਾਰ ਵੀ ਗਹਿਰੇ ਸਦਮੇਂ ਵਿੱਚ ਹੋਣ ਕਰਕੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਸਾਨੂੰ ਜਿਵੇਂ ਹੀ ਵਿਸਥਾਰ ਸਹਿਤ ਜਾਣਕਾਰੀ ਮਿਲ਼ੇਗੀ, ਅਸੀਂ ਸਾਂਝੀ ਕਰਾਂਗੇ। ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਦਾ ਇੱਕ ਸਰਗਰਮ ਸੰਚਾਲਕ ਹੀ ਨਹੀਂ ਇੱਕ ਸੱਚਾ ਸ਼ੁਭਚਿੰਤਕ, ਇੱਕ ਸੁਹਿਰਦ ਮੈਂਬਰ, ਅਤੇ ਕਾਫ਼ਲੇ ਦੀ ਹਰ ਮੀਟਿੰਗ ਨੂੰ ਚਹਿਕਾ ਦੇਣ ਵਾਲ਼ੀ ਸਾਡੀ ਵੱਡੀ ਭੈਣ ਵੀ ਸਾਥੋਂ ਵਿੱਛੜ ਗਈ ਹੈ।

Check Also

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ …