17.7 C
Toronto
Tuesday, May 5, 2026
spot_img
Homeਹਫ਼ਤਾਵਾਰੀ ਫੇਰੀਬੈਂਕ ਆਫ ਕੈਨੇਡਾ ਨੇ ਵਿਆਜ਼ ਦਰ 2.25% 'ਤੇ ਬਰਕਰਾਰ ਰੱਖੀ

ਬੈਂਕ ਆਫ ਕੈਨੇਡਾ ਨੇ ਵਿਆਜ਼ ਦਰ 2.25% ‘ਤੇ ਬਰਕਰਾਰ ਰੱਖੀ

ਕੈਨੇਡੀਅਨ ਅਰਥਵਿਵਸਥਾ ਹੌਲੀ-ਹੌਲੀ ਅੱਗੇ ਵਧ ਰਹੀ : ਗਵਰਨਿੰਗ ਕੌਂਸਲ
ਓਟਵਾ : ਬੈਂਕ ਆਫ ਕੈਨੇਡਾ ਨੇ ਐਲਾਨ ਕੀਤਾ ਕਿ ਉਹ ਆਪਣੀ ਮੁੱਖ ਵਿਆਜ਼ ਦਰ 2.25% ‘ਤੇ ਹੀ ਕਾਇਮ ਰੱਖੇਗਾ।
ਬੈਂਕ ਮੁਤਾਬਕ ਮੌਜੂਦਾ ਗਲੋਬਲ ਅਸਥਿਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਸੰਭਲ ਕੇ ਲਿਆ ਗਿਆ ਹੈ। ਖਾਸ ਤੌਰ ‘ਤੇ ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਕਾਰਨ ਤੇਲ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਦੁਨੀਆਂ ਭਰ ਵਿੱਚ ਮਹਿੰਗਾਈ ਵਧਾਉਣ ਦਾ ਖਤਰਾ ਪੈਦਾ ਕਰ ਰਹੀਆਂ ਹਨ। ਬੈਂਕ ਦੀ ਗਵਰਨਿੰਗ ਕੌਂਸਲ ਨੇ ਕਿਹਾ ਕਿ ਕੈਨੇਡੀਅਨ ਅਰਥਵਿਵਸਥਾ ਹੌਲੀ-ਹੌਲੀ ਅੱਗੇ ਵਧ ਰਹੀ ਹੈ, ਪਰ ਅਮਰੀਕੀ ਟੈਰਿਫਾਂ ਅਤੇ ਵਪਾਰਕ ਅਨਿਸ਼ਚਿਤਤਾ ਕਾਰਨ ਛੋਟੇ ਸਮੇਂ ਵਿੱਚ ਵਾਧਾ ਕਮਜ਼ੋਰ ਰਹਿ ਸਕਦਾ ਹੈ। ਜਨਵਰੀ ਦੇ ਮੁਕਾਬਲੇ ਹਾਲੀਆ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਅਰਥਚਾਰਾ ਉਮੀਦਾਂ ਤੋਂ ਹੇਠਾਂ ਰਹਿ ਸਕਦਾ ਹੈ। ਇਸ ਫੈਸਲੇ ਦੇ ਪਿੱਛੇ ਇੱਕ ਹੋਰ ਵੱਡਾ ਕਾਰਨ ਲੇਬਰ ਮਾਰਕੀਟ ਦੀ ਸਥਿਤੀ ਵੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਫਰਵਰੀ ਮਹੀਨੇ ਵਿੱਚ ਕਰੀਬ 84,000 ਨੌਕਰੀਆਂ ਘਟੀਆਂ ਹਨ, ਜੋ ਆਰਥਿਕ ਮੰਦਗਤੀ ਦਾ ਸੰਕੇਤ ਦਿੰਦੀਆਂ ਹਨ। ਹਾਲਾਂਕਿ, ਕੋਰ ਮਹਿੰਗਾਈ ਵਿੱਚ ਕੁਝ ਘਟਾਅ ਦੇ ਸੰਕੇਤ ਵੀ ਮਿਲ ਰਹੇ ਹਨ।
ਦੂਜੇ ਪਾਸੇ, ਮੱਧ-ਪੂਰਬ ਦੀ ਜੰਗ ਕਾਰਨ ਸਟ੍ਰੇਟ ਔਫ ਹੌਰਮੂਜ਼ ਵਿੱਚ ਆ ਰਹੀਆਂ ਰੁਕਾਵਟਾਂ ਨੇ ਊਰਜਾ ਦੀਆਂ ਕੀਮਤਾਂ ਨੂੰ ਵਧਾਇਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਵਧ ਸਕਦੀ ਹੈ। ਬੈਂਕ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਪ੍ਰਭਾਵਾਂ ਬਾਰੇ ਅਜੇ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ ਅਤੇ ਸਥਿਤੀ ‘ਤੇ ਨਿਗਰਾਨੀ ਜਾਰੀ ਰਹੇਗੀ। ਅਰਥਸ਼ਾਸਤਰੀਆਂ ਅਨੁਸਾਰ ਵੀ ਫਿਲਹਾਲ ਵਿਆਜ ਦਰਾਂ ਵਿੱਚ ਤੁਰੰਤ ਕੋਈ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ।

 

RELATED ARTICLES
POPULAR POSTS