Breaking News
Home / ਹਫ਼ਤਾਵਾਰੀ ਫੇਰੀ / ਨਿਊਯਾਰਕ-ਨਿਊਜਰਸੀ ਵਿਚ ਹੋਏ ਬੰਬ ਧਮਾਕੇ ਦਾ ਅਰੋਪੀ ਹੈ ਅਹਿਮਦ ਖਾਨ ਰਹਾਮੀ

ਨਿਊਯਾਰਕ-ਨਿਊਜਰਸੀ ਵਿਚ ਹੋਏ ਬੰਬ ਧਮਾਕੇ ਦਾ ਅਰੋਪੀ ਹੈ ਅਹਿਮਦ ਖਾਨ ਰਹਾਮੀ

logo-2-1-300x105-3-300x105ਅੱਤਵਾਦੀ ਨੂੰ ਫੜਾ ਕੇ ਹਰਿੰਦਰ ਬੈਂਸ ਬਣੇ ਅਮਰੀਕਾ ‘ਚ ਹੀਰੋ
ਸਿੱਖ ਨੌਜਵਾਨ ਨੇ ਬਾਰ ਦੇ ਬਾਹਰ ਪਏ ਅੱਤਵਾਦੀ ਨੂੰ ਪਹਿਚਾਣ ਲਿਆ
ਬੈਂਸ ਨੇ ਖਬਰਾਂ ਵਿਚ ਚੱਲ ਰਹੀ ਫੋਟੋ ਤੋਂ ਪਹਿਚਾਣ ਪੁਲਿਸ ਨੂੰ ਦਿੱਤੀ ਇਤਲਾਹ
ਰਹਾਮੀ ‘ਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਵੀ ਹਨ ਅਰੋਪ
ਨਿਊਯਾਰਕ : ਸ਼ੱਕੀ ਅੱਤਵਾਦੀ ਅਹਿਮਦ ਖਾਨ ਰਹਾਮੀ ਨੂੰ ਫੜੇ ਜਾਣ ਦੇ ਨਾਲ ਹੀ ਹਰਿੰਦਰ ਬੈਂਸ ਪੂਰੇ ਅਮਰੀਕਾ ਦੇ ਹੀਰੋ ਬਣ ਗਏ ਹਨ। ਬੈਂਸ ਨੇ ਮੈਨਹਟਨ ਅਤੇ ਨਿਊਜਰਸੀ ਵਿਚ ਬੰਬ ਧਮਾਕੇ ਦੀ ਸਾਜਿਸ਼ ਰਚਣ ਵਾਲੇ ਸ਼ੱਕੀ ਅਹਿਮਦ ਖਾਨ ਰਹਾਮੀ ਨੂੰ ਗ੍ਰਿਫਤਾਰ ਕਰਵਾਉਣ ਵਿਚ ਮੱਦਦ ਕੀਤੀ। ਬੈਂਸ ਆਪਣੇ ਲੈਪਟਾਪ ‘ਤੇ ਖਬਰਾਂ ਦੇਖ ਰਹੇ ਸਨ। ਉਸੇ ਸਮੇਂ ਉਨ੍ਹਾਂ ਬਾਰ ਦੇ ਬਾਹਰ ਦਰਵਾਜ਼ੇ ‘ਤੇ ਕਿਸੇ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ। ਖਬਰਾਂ ਵਿਚ ਚੱਲ ਰਹੀ ਫੋਟੋ ਵਿਚ ਉਨ੍ਹਾਂ ਨੇ ਰਹਾਮੀ ਨੂੰ ਪਹਿਚਾਣਿਆ ਅਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਕਿ ਰਹਾਮੀ ਉਸਦੇ ਬਾਰ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿਚ ਡਿੱਗਿਆ ਹੋਇਆ ਹੈ। ਰਹਾਮੀ ਦੀ ਫੋਟੋ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਉਹ ਗ੍ਰਿਫਤ ਵਿਚ ਆਇਆ। ਨਿਊਯਾਰਕ ਸ਼ਹਿਰ ਅਤੇ ਨਿਊਜਰਸੀ ਦੇ ਸੀ ਸਾਈਡ ਪਾਰਕ ਵਿਚ ਸ਼ਨੀਵਾਰ ਨੂੰ ਹੋਏ ਧਮਾਕਿਆਂ ਵਿਚ ਉਹ ਸ਼ੱਕੀ ਹੈ। ਰਹਾਮੀ ‘ਤੇ ਨਜਾਇਜ਼ ਅਤੇ ਗੈਰ-ਕਾਨੂੰਨੀ ਇਰਾਦੇ ਨਾਲ ਹਥਿਆਰ ਰੱਖਣ ਦੇ ਦੋਸ਼ ਵੀ ਲੱਗੇ ਹਨ। ਇੰਡੋ-ਅਮਰੀਕੀ ਐਟਾਰਨੀ ਰਵੀ ਬਤਰਾ ਨੇ ਕਿਹਾ, ”ਬੈਂਸ ਨੇ ਨਾਗਰਿਕਤਾ ਦੀ ਸਹੁੰ ਨੂੰ ਪੂਰਾ ਕਰਨ ਦੀ ਹਿੰਮਤ ਦਿਖਾਈ ਹੈ।”
ਜ਼ਿਕਰਯੋਗ ਹੈ ਕਿ ਰਹਾਮੀ ਦੀ ਭਾਲ ਕਰੀਬ ਇਕ ਹਜ਼ਾਰ ਪੁਲਿਸ ਵਾਲੇ ਕਰ ਰਹੇ ਸਨ। ਅਹਿਮਦ ਨੂੰ ਸਰਵਲਾਂਸ ਫੁਟੇਜ ਵਿਚ ਮੈਨਹਟਨ ਸਟਰੀਟ ‘ਤੇ ਵਿਸਫੋਟ ਨਾਲ ਭਰੇ ਸੂਟਕੇਸ ਨੂੰ ਲਿਜਾਂਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਬਾਅਦ ਐਫਬੀਆਈ ਨੇ ਸ਼ੱਕੀ ਦੇ ਤੌਰ ‘ਤੇ ਉਸਦੀ ਫੋਟੋ ਜਾਰੀ ਕੀਤੀ ਅਤੇ ਇਸ ਦੇ ਚੱਲਦਿਆਂ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ। ਅਹਿਮਦ ਅਫਗਾਨਿਸਤਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਸਦਾ ਪਰਿਵਾਰ 1995 ਵਿਚ ਅਮਰੀਕਾ ਆਇਆ ਸੀ।  2011 ਵਿਚ ਉਸ ਨੂੰ ਅਮਰੀਕੀ ਨਾਗਰਿਕਤਾ ਮਿਲੀ ਸੀ, 2011 ਵਿਚ ਕਵੇਟਾ ਦੌਰੇ ਦੇ ਦੌਰਾਨ ਉਸ ਨੇ ਪਾਕਿਸਤਾਨੀ ਲੜਕੀ ਨਾਲ ਵਿਆਹ ਕਰਵਾਇਆ।

ਅੱਤਵਾਦੀ ਅਹਿਮਦ ਰਹਾਮੀ ਕਈ ਵਾਰ ਜਾ ਚੁੱਕਾ ਹੈ ਅਫਗਾਨਿਸਤਾਨ ਅਤੇ ਪਾਕਿਸਤਾਨ
ਅੱਤਵਾਦੀ ਅਹਿਮਦ ਖਾਨ ਰਹਾਮੀ (28) ਅਫਗਾਨ ਮੂਲ ਦਾ ‘ਸ਼ਾਤਰ ਅਤੇ ਖਤਰਨਾਕ’ ਅਮਰੀਕੀ ਦੱਸਿਆ ਗਿਆ ਹੈ। ਉਸ ‘ਤੇ 10 ਜਗ੍ਹਾ ਬੰਬ ਰੱਖਣ ਦੇ ਦੋਸ਼ ਹਨ, ਜਿਹਨਾਂ ਵਿਚੋਂ ਦੋ ਫਟ ਗਏ ਸਨ। ਉਹ ਕਈ ਵਾਰ ਪਾਕਿਸਤਾਨ ਅਤੇ ਅਫਗਾਨਿਸਤਾਨ ਜਾ ਚੁੱਕਾ ਹੈ।
ਮੈਂ ਆਮ ਨਾਗਰਿਕ ਹਾਂ, ਹੀਰੋ ਪੁਲਿਸ ਕਰਮੀ ਹਨ : ਬੈਂਸ
ਮੈਂ ਕੇਵਲ ਇਕ ਆਮ ਨਾਗਰਿਕ ਹਾਂ, ਮੈਂ ਉਹੀ ਕੀਤਾ ਜੋ ਹਰ ਨਾਗਰਿਕ ਨੂੰ ਕਰਨਾ ਚਾਹੀਦਾ ਹੈ। ਅਸਲੀ ਨਾਇਕ ਪੁਲਿਸ ਕਰਮੀ ਹਨ। ਮੈਂ ਆਪਣੇ ਲੈਪਟਾਪ ‘ਤੇ ਟੀਵੀ ਦੀ ਖਬਰ ਦੇਖ ਰਿਹਾ ਸੀ। ਤਦ ਮੈਂ ਦੇਖਿਆ ਕਿ ਮੇਰੇ ਬਾਰ ਦੇ ਦਰਵਾਜ਼ੇ ‘ਤੇ ਨਸ਼ੇ ਦੀ ਹਾਲਤ ਵਿਚ ਇਕ ਨੌਜਵਾਨ ਡਿੱਗਿਆ ਹੋਇਆ ਹੈ। ਪਰ ਖਬਰਾਂ ਵਿਚ ਉਸਦੀ ਤਸਵੀਰ ਦੇਖ ਕੇ ਪਹਿਚਾਣ ਲਿਆ ਕਿ ਉਹ ਨਿਊਯਾਰਕ ਅਤੇ ਨਿਊਜਰਸੀ ਬੰਬ ਧਮਾਕਿਆਂ ਵਿਚ ਲੋੜੀਂਦਾ ਅਹਿਮਦ ਖਾਨ ਰਹਾਮੀ ਹੈ। ਮੈਂ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਜਦੋਂ ਪੁਲਿਸ ਪਹੁੰਚੀ ਰਹਾਮੀ ਨੇ ਹੈਂਡਗਨ ਕੱਢ ਲਈ ਅਤੇ ਇਕ ਅਫਸਰ ਦੀ ਛਾਤੀ ‘ਤੇ ਗੋਲੀ ਚਲਾ ਦਿੱਤੀ। ਉਸ ਤੋਂ ਬਾਅਦ ਰਹਾਮੀ ਉਥੋਂ ਭੱਜ ਗਿਆ। ਪੁਲਿਸ ਨੇ ਉਸਦਾ ਪਿੱਛਾ ਕੀਤਾ, ਉਸ ਨੇ ਪੁਲਿਸ ਦੀ ਗੱਡੀ ‘ਤੇ ਫਾਇਰਿੰਗ ਕੀਤੀ। ਪੁਲਿਸ ਨੇ ਉਸ ‘ਤੇ ਕਈ ਗੋਲੀਆਂ ਚਲਾਈਆਂ ਅਤੇ ਆਖਰਕਾਰ ਉਸ ਨੂੰ ਫੜ ਲਿਆ। – ਹਰਿੰਦਰ ਬੈਂਸ

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …